26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੰਜਾਬ ਸਾਂਝੀਵਾਲਤਾ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਆਗਾਜ਼ , ਹਲਕਾ ਰੋਪੜ ਤੋਂ ਗੌਰਵ ਰਾਣਾ ਨੂੰ ਉਮੀਦਵਾਰ ਐਲਾਨਿਆ

ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਸਾਂਝੀਵਾਲਤਾ ਦਲ ਵਲੋਂ ਮਿਸ਼ਨ 2027 ਦਾ ਆਗਾਜ਼ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਕਰਦਿਆਂ ਲੰਬੇ ਸਮੇਂ ਤੋਂ ਪੱਤਰਕਾਰੀ, ਸਮਾਜ ਸੇਵਾ ਅਤੇ ਲੋਕ ਸੰਘਰਸ਼ਾਂ ਨਾਲ ਜੁੜੇ ਗੌਰਵ ਰਾਣਾ ਨੂੰ ਹਲਕਾ ਰੂਪਨਗਰ ਤੋਂ ਪਾਰਟੀ ਦਾ ਪਹਿਲਾ ਵਿਧਾਨ ਸਭਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਪੰਜਾਬ ਸਾਂਝੀਵਾਲਤਾ ਦਲ ਦੇ ਪ੍ਰਮੁੱਖ ਆਗੂ ਅਮਿਤੋਜ ਸਿੰਘ ਮਾਨ ਨੇ ਗੌਰਵ ਰਾਣਾ ਦੇ ਨਾਂਅ ਦਾ ਐਲਾਨ ਕਰਦਿਆਂ ਕਿਹਾ ਕਿ ਰੂਪਨਗਰ ਤੋਂ ਇਹ ਪਾਰਟੀ ਦਾ ਪਹਿਲਾ ਉਮੀਦਵਾਰ ਹੈ।

Ad Position 21
No active advertisement
ਅਜੀਤ ਡੈਸਕ 27-09-2026
ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਸਾਂਝੀਵਾਲਤਾ ਦਲ ਵਲੋਂ ਮਿਸ਼ਨ 2027 ਦਾ ਆਗਾਜ਼ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਕਰਦਿਆਂ ਲੰਬੇ ਸਮੇਂ ਤੋਂ ਪੱਤਰਕਾਰੀ, ਸਮਾਜ ਸੇਵਾ ਅਤੇ ਲੋਕ ਸੰਘਰਸ਼ਾਂ ਨਾਲ ਜੁੜੇ ਗੌਰਵ ਰਾਣਾ ਨੂੰ ਹਲਕਾ ਰੂਪਨਗਰ ਤੋਂ ਪਾਰਟੀ ਦਾ ਪਹਿਲਾ ਵਿਧਾਨ ਸਭਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਪੰਜਾਬ ਸਾਂਝੀਵਾਲਤਾ ਦਲ ਦੇ ਪ੍ਰਮੁੱਖ ਆਗੂ ਅਮਿਤੋਜ ਸਿੰਘ ਮਾਨ ਨੇ ਗੌਰਵ ਰਾਣਾ ਦੇ ਨਾਂਅ ਦਾ ਐਲਾਨ ਕਰਦਿਆਂ ਕਿਹਾ ਕਿ ਰੂਪਨਗਰ ਤੋਂ ਇਹ ਪਾਰਟੀ ਦਾ ਪਹਿਲਾ ਉਮੀਦਵਾਰ ਹੈ। ਇਸ ਮੌਕੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੀ ਐਡਵੋਕੇਟ ਪ੍ਰਭਜੋਤ ਕੌਰ ਸਮੇਤ ਹੋਰ ਆਗੂ ਵੀ ਮੌਜੂਦ ਸਨ। ਸਮਾਗਮ ਦੌਰਾਨ ਪੰਜਾਬ ਸਾਂਝੀਵਾਲਤਾ ਦਲ ਦਾ ਲਿਖਤੀ ਹਲਫ਼ਨਾਮਾ-ਅਧਾਰਿਤ ਏਜੰਡਾ ਵੀ ਜਾਰੀ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਏਜੰਡੇ ਵਿਚ ਰੁਜ਼ਗਾਰ, ਸਿਹਤ ਸਹੂਲਤਾਂ, ਪੈਨਸ਼ਨਾਂ, ਖੇਤੀਬਾੜੀ, ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ, ਮਾਈਨਿੰਗ ਅਤੇ ਪੁਲਿਸ ਨਾਲ ਸਬੰਧਿਤ ਸੁਧਾਰਾਂ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ਹਲਫ਼ਨਾਮੇ ਰਾਹੀਂ ਕੀਤੇ ਵਾਅਦਿਆਂ ਨੂੰ ਜਵਾਬਦੇਹੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਜਾਂ ਉਸ ਦਾ ਕੋਈ ਉਮੀਦਵਾਰ ਐਲਾਨੇ ਏਜੰਡੇ ਤੋਂ ਪਿੱਛੇ ਹਟਦਾ ਹੈ ਤਾਂ ਵੋਟਰਾਂ ਨੂੰ ਹਲਫ਼ਨਾਮੇ ਵਿਚ ਦਰਜ ਪ੍ਰਬੰਧਾਂ ਅਨੁਸਾਰ ਕਾਨੂੰਨੀ ਕਾਰਵਾਈ ਦਾ ਰਾਹ ਮੁਹੱਈਆ ਕਰਵਾਇਆ ਜਾਵੇਗਾ। ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਗੌਰਵ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਲੰਮਾ ਸਮਾਂ ਪੱਤਰਕਾਰੀ, ਸਮਾਜ ਸੇਵਾ ਅਤੇ ਲੋਕ ਸੰਘਰਸ਼ਾਂ ਵਿਚ ਬਿਤਾਇਆ ਹੈ। ਗ਼ਰੀਬ ਅਤੇ ਮਜ਼ਲੂਮ ਲੋਕਾਂ ਦੀ ਆਵਾਜ਼ ਬਣਨ ਤੋਂ ਲੈ ਕੇ ਸਰਕਾਰਾਂ ਵਿਰੁੱਧ ਸੰਘਰਸ਼ ਕਰਨ ਤੱਕ ਉਨ੍ਹਾਂ ਦਾ ਸਫ਼ਰ ਲੋਕ ਮੁੱਦਿਆਂ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹੋਂਦ, ਪੰਜਾਬੀਅਤ ਅਤੇ ਸੂਬੇ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਸਿਆਸੀ ਮੈਦਾਨ ਵਿਚ ਆਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਕੇ ਐਸ ਮਾਨ, ਜਗਜੀਤ ਸਿੰਘ ਗੋਗੀ, ਗੁਰਦੀਪ ਸਿੰਘ ਸੰਗਤਪੁਰਾ, ਗੁਰਸੇਵਕ ਸਿੰਘ ਸਾਂਝੀਵਾਲਤਾ ਦਲ, ਗੁਰਬਚਨ ਸਿੰਘ ਬੈਂਸ, ਹਰਭਜਨ ਸਿੰਘ ਰਿਟਾਇਰਡ ਅਧਿਕਾਰੀ, ਕੁਲਦੀਪ ਸਿੰਘ ਰੈਸੜਾ, ਨੀਰਜ ਰਾਣਾ ਸਾਬਕਾ ਸਰਪੰਚ, ਬ੍ਰਿਜ ਮੋਹਨ ਸੰਘਰਸ਼ੀ ਆਗੂ, ਗੁਰਚਰਨ ਸਿੰਘ ਪੌਸਵਾਲ, ਧਰਮ ਸਿੰਘ ਜ਼ਿਲ੍ਹਾ ਪ੍ਰਧਾਨ ਟੈਂਪੂ ਪਿਕਅਪ ਯੂਨੀਅਨ, ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਬਹਿਰਾਮ ਕੇ, ਕਰਨਵੀਰ ਸਿੰਘ ਬਹਿਰਾਮ ਕੇ, ਮਹਿੰਦਰ ਸ਼ਾਹ, ਬਲਮ ਸਿੰਘ ਬੱਲੀ, ਗੁਰਨੈਬ ਸਿੰਘ, ਜਸਵੀਰ ਸਿੰਘ ਥਾਣੇਦਾਰ, ਅਮਿੱਤ ਵਰਮਾ, ਸ਼ਾਮ ਲਾਲ ਸਮੇਤ ਭਾਰੀ ਤਾਦਾਦ ਵਿਚ ਇਲਾਕੇ ਦਾ ਇਕੱਠ ਸੀ।
Ad Position 22
No active advertisement
ਪਿਛਲੀ ਖ਼ਬਰ ਖੱਡਿਆਂ ’ ਚ ਤਬਦੀਲ ਹੋਇਆ ਰੂਪਨਗਰ ਬਾਈਪਾਸ , ਹਜ਼ਾਰਾਂ ਖੱਡੇ ਬਣੇ ਹਾਦਸਿਆਂ ਦਾ ਸੱਦਾ ਅਗਲੀ ਖ਼ਬਰ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ -2026 ਉਤਸ਼ਾਹ ਨਾਲ ਮਨਾਇਆ
Ad Position 24