23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਮਿੱਟ ਯਾਦਾਂ ਛੱਡ ਗਿਆ ਬੇਲਾ ਦਾ ਸਾਲਾਨਾ ਛਿੰਝ ਮੇਲਾ ਜਤਿੰਦਰ ਧੀਮਾਨ, ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਨੇ ਕੀਤਾ ਦਰਸ਼ਕਾਂ ਦਾ ਮਨੋਰੰਜਨ

ਬੇਲਾ, 22 ਸਤੰਬਰ (ਮਨਜੀਤ ਸਿੰਘ ਸੈਣੀ)-ਗ੍ਰਾਮ ਪੰਚਾਇਤ ਬੇਲਾ ਵਲੋਂ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਐੱਨ. ਆਰ.

Ad Position 21
No active advertisement
ਬੇਲਾ ਦੇ ਸਲਾਨਾ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਦੀ ਹੱਥ ਜੋੜੀ ਕਰਾਉਂਦੇ ਹੋਏ ਪ੍ਰਬੰਧਕ,ਬੇਲਾ ਦੇ ਸਲਾਨਾ ਛਿੰਝ ਮੇਲੇ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਗਾਇਕ ਜੋੜੀ ਜੀਤ ਕੋਟਲੀ ਤੇ ਪ੍ਰੀਤ ਕੋਟਲੀ। ਤਸਵੀਰਾਂ: ਮਨਜੀਤ ਸਿੰਘ ਸੈਣੀ 23-09-2026
ਬੇਲਾ, 22 ਸਤੰਬਰ (ਮਨਜੀਤ ਸਿੰਘ ਸੈਣੀ)-ਗ੍ਰਾਮ ਪੰਚਾਇਤ ਬੇਲਾ ਵਲੋਂ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਐੱਨ.ਆਰ.ਆਈ. ਦੇ ਸਹਿਯੋਗ ਨਾਲ ਗੁੱਗਾ ਨੌਮੀ ਦੇ ਤਿਉਹਾਰ ਮੌਕੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਜਤਿੰਦਰ ਸਿੰਘ, ਨੰਬਰਦਾਰ ਤੇਜਿੰਦਰ ਸਿੰਘ ਲਵਲੀ ਸਮੂਹ ਪੰਚਾਇਤ ਮੈਂਬਰਾਂ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਕੀਤਾ ਗਿਆ। ਇਸ ਮੌਕੇ 71,000/- ਰੁਪਏ ਦੀ ਵੱਡੀ ਝੰਡੀ ਦੀ ਕੁਸ਼ਤੀ ਨਰਿੰਦਰ ਖੰਨਾ, ਵਿਜੇ ਬੱਬਰ, ਵਿਚਕਾਰ ਕਰਵਾਈ ਗਈ, ਜਿਸ ਵਿਚ ਨਰਿੰਦਰ ਖੰਨਾ ਜੇਤੂ ਰਿਹਾ, ਦੂਜੀ 21,000/- ਰੁਪਏ ਦੀ ਝੰਡੀ ਦੀ ਕੁਸ਼ਤੀ ਯੁਵਰਾਜ ਚਮਕੌਰ ਸਾਹਿਬ ਅਤੇ ਗਣੇਸ਼ ਮਹਾਰਾਸ਼ਟਰ ਵਿਚਕਾਰ ਕਰਵਾਈ ਗਈ, ਜਿਸ ਦਾ ਨਤੀਜਾ ਬਰਾਬਰ ਰਿਹਾ ਅਤੇ ਤੀਜੀ 11,000/- ਰੁਪਏ ਦੀ ਝੰਡੀ -ਦੀ ਕੁਸ਼ਤੀ ਨਿੱਕਿਤ ਹੱਲਾ, ਮਨੀ ਪੱਥਰੇੜੀ ਵਿਚਕਾਰ ਕਰਵਾਈ ਗਈ ਜਿਸ ਵਿਚ ਨਿੱਕਿਤ ਹੱਲਾ ਨੇ ਮਨੀ ਪਥਰੇੜੀ ਨੂੰ ਹਰਾ ਕੇ ਜੇਤੂ ਇਨਾਮ ਹਾਸਿਲ ਕੀਤਾ। ਇਸ ਮੌਕੇ ਵੱਡੀ ਝੰਡੀ ਦੀ ਕੁਸ਼ਤੀ ਦਾ 71,000/- ਰੁਪਏ ਦਾ ਇਨਾਮ ਥਾਣੇਦਾਰ ਭੱਲੋ ਦੇ ਇਟਲੀ ਰਹਿੰਦੇ ਪਰਿਵਾਰ ਵਲੋਂ ਦਿੱਤਾ ਗਿਆ। ਇਸ ਦੌਰਾਨ ਕੁਸ਼ਤੀ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ‘‘ਪਿੰਡ ਆ ਘਨੌਲਾ ਸਾਡਾ ਰੋਪੜ ਜ਼ਿਲ੍ਹਾ’’ ਗੀਤ ਨਾਲ ਮਸ਼ਹੂਰ ਹੋਏ ਪੰਜਾਬ ਦੇ ਲੋਕਾਂ ਗਾਇਕ ਜਤਿੰਦਰ ਧੀਮਾਨ, ਅਤੇ ਗਾਇਕ ਜੋੜੀ ਜੀਤ ਕੋਟਲੀ ਪ੍ਰੀਤ ਕੋਟਲੀ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਹਲਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਰਪੰਚ ਜਤਿੰਦਰ ਸਿੰਘ, ਪੰਚ ਨਾਜ਼ਰ ਸਿੰਘ, ਪੰਚ ਅਵਤਾਰ ਸਿੰਘ, ਪੰਚ ਅਜੇ ਬਾਂਸਲ, ਪੰਚ ਨਸੀਬ ਸਿੰਘ, ਬੌਬੀ ਪੰਚ, ਨੰਬਰਦਾਰ ਤੇਜਿੰਦਰਪਾਲ ਸਿੰਘ ਲਵਲੀ, ਨੰਬਰਦਾਰ ਜਗਮੋਹਨ ਸਿੰਘ, ਨੰਬਰਦਾਰ ਬਲਬੀਰ ਸਿੰਘ, ਨੰਬਰਦਾਰ ਪਰਵਿੰਦਰ ਸਿੰਘ, ਰਮਨ ਬਾਂਸਲ, ਅਸ਼ੋਕ ਕੁਮਾਰ ਸ਼ੋਕੀ, ਵਿਕਰਾਂਤ ਠਾਕੁਰ, ਸ਼ਰਨ ਗੁਰੂ, ਹੈਪੀ ਹਾਕਰ, ਵਰਿੰਦਰ ਪਰਜਾਪਤ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਲਾਡੀ ਠੇਕੇਦਾਰ, ਸਤੀਸ਼ ਕੁਮਾਰ, ਵਿਕਾਸ ਗੋਇਲ, ਪਰਮਿੰਦਰ ਸਿੰਘ, ਰਾਜੀਵ ਬਾਂਸਲ, ਵਿੱਕੀ ਗੁਰੂ, ਰਵੀ ਗਿਰੀ, ਹੈਪੀ ਬਾਜਵਾ, ਹਰਵਿੰਦਰ ਸਿੰਘ, ਕ੍ਰਿਪਾਲ ਸਿੰਘ, ਮਹਿੰਦਰ ਸਿੰਘ, ਲੱਕੀ ਸੈਣੀ, ਨਵੀ ਬਾਜਵਾ, ਜਿੰਕਾ ਬੇਲਾ, ਪਰਮਿੰਦਰ ਡਿਊਟ, ਜੱਸਾ ਸੈਣੀ, ਹੈਪੀ, ਕਾਲਾ, ਗੋਲਡੀ ਸੈਣੀ, ਰਵੀ ਬੱਟੂ, ਅਰਸ਼, ਨਿਰਮਲਜੀਤ ਸਿੰਘ ਬੇਲਾ, ਸੋਨਾ ਬਣਵੈਤ, ਸਾਬਕਾ ਐੱਸ ਐੱਸ ਪੀ ਗੁਰਕਿਰਪਾਲ ਸਿੰਘ, ਡਾ. ਜਸਵੰਤ ਸਿੰਘ ਮੁਲਤਾਨੀ, ਸੇਵਾ ਮੁਕਤ ਐੱਸ.ਡੀ.ਓ. ਇਕਬਾਲ ਸਿੰਘ, ਐਨ.ਆਰ.ਆਈ. ਜੋਗਿੰਦਰਪਾਲ ਸਿੰਘ, ਗੁਰਨਾਮ ਸਿੰਘ ਇਟਲੀ, ਬਿੱਲਾ ਇਟਲੀ, ਹੈਪੀ ਇਟਲੀ, ਮਨੀ ਇਟਲੀ, ਰਾਜੀਵ ਚੇਤਲ ਇਟਲੀ, ਅਜੇ ਕੁਮਾਰ ਇਟਲੀ, ਬੱਗਾ ਇਟਲੀ, ਪਰਮਜੀਤ ਸਿੰਘ ਇਟਲੀ, ਗੁਰਿੰਦਰ ਕੈਨੈਡਾ, ਰਜਤ ਕੈਨੈਡਾ, ਜਸ਼ਨਪ੍ਰੀਤ ਕੈਨੈਡਾ, ਹੈਰੀ ਨਿਊਜ਼ੀਲੈਂਡ, ਗੱਗੂ ਨਿਊਜ਼ੀਲੈਂਡ, ਜੈਪੀ ਨਿਊਜ਼ੀਲੈਂਡ, ਅਵੀ ਨਿਊਜ਼ੀਲੈਂਡ, ਗੁਰਮੁਖ ਸਿੰਘ ਨਿਊਜ਼ੀਲੈਂਡ, ਜੀਵਨ ਯੂਕੇ, ਵਿੱਕੀ ਯੂਕੇ, ਦੀਪਕ ਚੇਤਲ ਯੂਕੇ, ਅਮਰ ਸਿੰਘ ਦੁਬਈ, ਕਾਲਾ ਦੁਬਈ, ਮਨੀ ਦੁਬਈ, ਕਰਨ ਦੁਬਈ ਸਮੂਹ ਆੜ੍ਹਤੀ ਸਹਿਬਾਨ, ਨਗਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਵਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਅਗਲੀ ਖ਼ਬਰ ਤਖਤਗੜ੍ਹ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਲਈ ਤਿਆਰੀਆਂ ਮੁਕੰਮਲ , ਮੱਥਾ ਟੇਕਣ ਉਪਰੰਤ ਦੰਗਲ ਦੀ ਹੋਈ ਰਸਮੀ ਸ਼ੁਰੂਆਤ
Ad Position 24