19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨੂਰਪੁਰ ਬੇਦੀ ਬਾਜ਼ਾਰ ਦੀ ਮੁੱਖ ਸੜਕ ’ਤੇ ਲੱਗੀਆਂ ਇੰਟਰਲਾਕਿੰਗ ਟਾਈਲਾਂ ਦੀ ਗੁਣਵੱਤਾ ’ਤੇ ਸਵਾਲ

ਰੂਪਨਗਰ/ਨੂਰਪੁਰ ਬੇਦੀ, 18 ਸਤੰਬਰ (ਸਟਾਫ਼ ਰਿਪੋਰਟਰ)-ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੇ ਪ੍ਰਾਂਤ ਪ੍ਰਮੁੱਖ (ਚੀਫ਼), ਲੀਗਲ ਸੈੱਲ, ਇੰਜੀਨੀਅਰ ਬ੍ਰਿਜ ਮੋਹਨ ਨੇ ਕਰੀਬ ਦੋ ਮਹੀਨੇ ਪਹਿਲਾਂ ਮੁਰੰਮਤ ਕੀਤੀ ਗਈ ਨੂਰਪੁਰ ਬੇਦੀ ਬਾਜ਼ਾਰ ਦੀ ਮੁੱਖ ਸੜਕ ਦੀ ਖ਼ਰਾਬ ਹੋ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ’ਤੇ ਲਗਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਥੋੜ੍ਹੇ ਸਮੇਂ ਵਿਚ ਹੀ ਕਈ ਥਾਵਾਂ ਤੋਂ ਟੁੱਟਣ ਅਤੇ ਧੱਸਣ ਲੱਗ ਪਈਆਂ ਹਨ, ਜਦਕਿ ਕਈ ਥਾਵਾਂ ’ਤੇ ਟਾਈਲਾਂ ਦਰਮਿਆਨ ਖਾਲੀ ਥਾਵਾਂ ਵੀ ਨਜ਼ਰ ਆ ਰਹੀਆਂ ਹਨ।

Ad Position 21
No active advertisement
ਨੂਰਪੁਰ ਬੇਦੀ ਬਾਜ਼ਾਰ ਦੀ ਮੁੱਖ ਸੜਕ ’ਤੇ ਧੱਸੀਆਂ ਹੋਈਆਂ ਇੰਟਰਲਾਕਿੰਗ ਟਾਈਲਾਂ। 19-09-2026
ਰੂਪਨਗਰ/ਨੂਰਪੁਰ ਬੇਦੀ, 18 ਸਤੰਬਰ (ਸਟਾਫ਼ ਰਿਪੋਰਟਰ)-ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੇ ਪ੍ਰਾਂਤ ਪ੍ਰਮੁੱਖ (ਚੀਫ਼), ਲੀਗਲ ਸੈੱਲ, ਇੰਜੀਨੀਅਰ ਬ੍ਰਿਜ ਮੋਹਨ ਨੇ ਕਰੀਬ ਦੋ ਮਹੀਨੇ ਪਹਿਲਾਂ ਮੁਰੰਮਤ ਕੀਤੀ ਗਈ ਨੂਰਪੁਰ ਬੇਦੀ ਬਾਜ਼ਾਰ ਦੀ ਮੁੱਖ ਸੜਕ ਦੀ ਖ਼ਰਾਬ ਹੋ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ’ਤੇ ਲਗਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਥੋੜ੍ਹੇ ਸਮੇਂ ਵਿਚ ਹੀ ਕਈ ਥਾਵਾਂ ਤੋਂ ਟੁੱਟਣ ਅਤੇ ਧੱਸਣ ਲੱਗ ਪਈਆਂ ਹਨ, ਜਦਕਿ ਕਈ ਥਾਵਾਂ ’ਤੇ ਟਾਈਲਾਂ ਦਰਮਿਆਨ ਖਾਲੀ ਥਾਵਾਂ ਵੀ ਨਜ਼ਰ ਆ ਰਹੀਆਂ ਹਨ। ਬ੍ਰਿਜ ਮੋਹਨ ਨੇ ਕਿਹਾ ਕਿ ਪਹਿਲਾਂ ਬਣੀ ਕੰਕਰੀਟ ਸੜਕ ਕਾਫ਼ੀ ਮਜ਼ਬੂਤ ਸੀ, ਪਰ ਨਵੀਆਂ ਇੰਟਰਲਾਕਿੰਗ ਟਾਈਲਾਂ ਲਗਾਏ ਜਾਣ ਤੋਂ ਕਰੀਬ ਦੋ ਮਹੀਨੇ ਬਾਅਦ ਹੀ ਸੜਕ ਦੀ ਹਾਲਤ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਜਾਂ ਮੁਰੰਮਤ ਸਮੇਂ ਨਿਰਧਾਰਤ ਸਿਵਲ ਇੰਜੀਨੀਅਰਿੰਗ ਪ੍ਰਕਿਰਿਆਵਾਂ ਅਤੇ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਗ੍ਰਾਹਕ ਪੰਚਾਇਤ ਦੇ ਅਹੁਦੇਦਾਰਾਂ ਵਲੋਂ ਕੀਤੇ ਸਥਲ ਨਿਰੀਖਣ ਦੌਰਾਨ ਸੜਕ ਦੇ ਕਈ ਹਿੱਸਿਆਂ ਵਿਚ ਟੁੱਟੀਆਂ, ਧੱਸੀਆਂ ਅਤੇ ਅਸਮਾਨ ਟਾਈਲਾਂ ਮਿਲਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਅਨੁਸਾਰ ਕੁਝ ਟਾਈਲਾਂ ਦੀ ਜਾਂਚ ਦੌਰਾਨ ਖੋਖਲੀ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਤੋਂ ਟਾਈਲਾਂ ਹੇਠਾਂ ਕੀਤੇ ਗਏ ਕੰਮ ਦੀ ਗੁਣਵੱਤਾ ਸਬੰਧੀ ਸਵਾਲ ਪੈਦਾ ਹੁੰਦੇ ਹਨ। ਸੰਗਠਨ ਦਾ ਕਹਿਣਾ ਹੈ ਕਿ ਸੜਕ ਦੇ ਕੁਝ ਹਿੱਸਿਆਂ ਵਿਚ ਇੰਟਰਲਾਕਿੰਗ ਟਾਈਲਾਂ ਦਾ ਕੰਮ ਢੰਗ ਨਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਹੇਠਲੀ ਕੰਕਰੀਟ ਸਤ੍ਹਾ ਦੀ ਲੋੜੀਂਦੀ ਮੁਰੰਮਤ ਕੀਤੀ ਗਈ। ਮੀਂਹ ਪੈਣ ਸਮੇਂ ਸੜਕ ’ਤੇ ਪਾਣੀ ਇਕੱਠਾ ਹੋਣ ਕਾਰਨ ਟੋਏ ਬਣ ਰਹੇ ਹਨ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਖੜ੍ਹਾ ਰਹਿਣ ਕਾਰਨ ਸੜਕ ਦੇ ਹੋਰ ਖ਼ਰਾਬ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ। ਗ੍ਰਾਹਕ ਪੰਚਾਇਤ ਨੇ ਦੋਸ਼ ਲਗਾਇਆ ਕਿ ਬਾਜ਼ਾਰ ਦੀਆਂ ਗਲੀਆਂ ਵਿਚ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਵਿਵਸਥਾ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਮੀਂਹ ਦਾ ਪਾਣੀ ਅਤੇ ਗੰਦਾ ਪਾਣੀ ਸੜਕਾਂ ’ਤੇ ਇਕੱਠਾ ਹੋ ਰਿਹਾ ਹੈ। ਸੰਗਠਨ ਨੇ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਦੀ ਵਿਵਸਥਾ ਤੁਰੰਤ ਬਹਾਲ ਕੀਤੀ ਜਾਵੇ ਅਤੇ ਨਾਲੀਆਂ ਤੇ ਨਿਕਾਸੀ ਮਾਰਗਾਂ ਦੀ ਨਿਯਮਿਤ ਸਫ਼ਾਈ ਤੇ ਰੱਖ-ਰਖਾਅ ਯਕੀਨੀ ਬਣਾਇਆ ਜਾਵੇ। ਦੂਜੇ ਪਾਸੇ, ਪੰਚਾਇਤ ਵਲੋਂ ਕਿਹਾ ਗਿਆ ਹੈ ਕਿ ਉਕਤ ਸੜਕ ਦਾ ਕੰਮ ਸੜਕ ਵਿਭਾਗ ਵਲੋਂ ਕਰਵਾਇਆ ਗਿਆ ਹੈ। ਗ੍ਰਾਹਕ ਪੰਚਾਇਤ ਨੇ ਸਬੰਧਿਤ ਵਿਭਾਗ ਤੋਂ ਸੜਕ ਦੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਅਤੇ ਲੋੜੀਂਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗੋਲੂਮਾਜਰਾ ਵਿਖੇ ਲੋਕ ਮਿਲਣੀ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਨਸ਼ਿਆਂ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਲਾਲਪੁਰਾ ਨੇ ਸਰਕਾਰ ਘੇਰੀ
Ad Position 24