12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

71 ਤੇ 72 ਸਾਲ ਦੀ ਉਮਰ ਵਿਚ ਵੀ ਦੌੜ ਦਾ ਜਜ਼ਬਾ ਕਾਇਮ

ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਏ ਅਥਲੈਟਿਕਸ ਮੁਕਾਬਲਿਆਂ ਵਿਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀਆਂ ਨੇ ਵੀ ਪੂਰੇ ਜੋਸ਼ ਨਾਲ ਭਾਗ ਲੈ ਕੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ। ਪਿੰਡ ਚੋਂਤਾਂ ਕਲਾਂ ਦੇ 71 ਸਾਲਾ ਲਖਵੀਰ ਸਿੰਘ ਅਤੇ ਦਸ਼ਮੇਸ਼ ਨਗਰ ਰੂਪਨਗਰ ਦੇ 72 ਸਾਲਾ ਮੋਹਨ ਸਿੰਘ ਚਾਹਲ ਨੇ ਦੌੜਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਏ ਅਥਲੈਟਿਕਸ ਮੁਕਾਬਲਿਆਂ ਵਿਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀਆਂ ਨੇ ਵੀ ਪੂਰੇ ਜੋਸ਼ ਨਾਲ ਭਾਗ ਲੈ ਕੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ। ਪਿੰਡ ਚੋਂਤਾਂ ਕਲਾਂ ਦੇ 71 ਸਾਲਾ ਲਖਵੀਰ ਸਿੰਘ ਅਤੇ ਦਸ਼ਮੇਸ਼ ਨਗਰ ਰੂਪਨਗਰ ਦੇ 72 ਸਾਲਾ ਮੋਹਨ ਸਿੰਘ ਚਾਹਲ ਨੇ ਦੌੜਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ। ਲਖਵੀਰ ਸਿੰਘ ਨੇ 100 ਮੀਟਰ ਦੌੜ 16 ਸੈਕਿੰਡ ਵਿਚ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਦੌੜ ਵਿਚ ਵੀ ਉਨ੍ਹਾਂ ਨੇ 1 ਮਿੰਟ 34 ਸੈਕਿੰਡ ਵਿਚ ਦੌੜ ਪੂਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਤੀਬਾੜੀ ਨਾਲ ਜੁੜੇ ਲਖਵੀਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਸਰੀਰਕ ਮਿਹਨਤ, ਸਰਗਰਮ ਜੀਵਨ ਅਤੇ ਘਰ ਦੇ ਬਣੇ ਪੌਸ਼ਟਿਕ ਭੋਜਨ ਨੂੰ ਤਰਜੀਹ ਦੇਣਾ ਤੰਦਰੁਸਤੀ ਲਈ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਫਾਸਟ ਫੂਡ ਤੋਂ ਪਰਹੇਜ਼ ਕਰਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸੇ ਤਰ੍ਹਾਂ 72 ਸਾਲਾ ਮੋਹਨ ਸਿੰਘ ਚਾਹਲ ਨੇ 400 ਮੀਟਰ ਦੌੜ 2 ਮਿੰਟ 4 ਸੈਕਿੰਡ ਵਿਚ ਪੂਰੀ ਕਰਕੇ ਦੂਜਾ ਅਤੇ 800 ਮੀਟਰ ਦੌੜ 5 ਮਿੰਟ ਵਿਚ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਐੱਫ.ਸੀ.ਆਈ. ਵਿਚ ਅਕਾਊਂਟ ਮੈਨੇਜਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸਾਲ 2015 ਵਿਚ ਸੇਵਾਮੁਕਤ ਹੋਏ ਚਾਹਲ ਨੇ ਕਿਹਾ ਕਿ ਉਮਰ ਤੰਦਰੁਸਤੀ ਦੇ ਰਾਹ ਵਿਚ ਰੁਕਾਵਟ ਨਹੀਂ, ਬਲਕਿ ਨਿਯਮਤ ਸਰੀਰਕ ਸਰਗਰਮੀ ਅਤੇ ਦ੍ਰਿੜ੍ਹ ਇਰਾਦਾ ਜ਼ਰੂਰੀ ਹੈ। ਦੋਵੇਂ ਬਜ਼ੁਰਗ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨ ਵਾਲਾ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਸਾਬਤ ਕੀਤਾ ਕਿ ਤੰਦਰੁਸਤ ਜੀਵਨ-ਸ਼ੈਲੀ ਅਪਣਾ ਕੇ ਵਧਦੀ ਉਮਰ ਵਿਚ ਵੀ ਖੇਡਾਂ ਦੇ ਮੈਦਾਨ ਵਿਚ ਆਪਣੀ ਸਮਰੱਥਾ ਸਾਬਤ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ ’ ਦਾ 3 ਲੱਖ ਖਿਡਾਰੀਆਂ ਤੋਂ ਸ਼ੁਰੂ ਹੋਇਆ ਸਫ਼ਰ ਹੁਣ ਲਗਭਗ 10 ਲੱਖ ਤੱਕ ਪਹੁੰਚਿਆ - ਵਿਧਾਇਕ ਚੱ... ਅਗਲੀ ਖ਼ਬਰ ‘ ਪਹਿਲਾਂ ਇਨਸਾਨੀਅਤ ’ ਵਲੋਂ ਵੱਖ - ਵੱਖ ਥਾਈਂ ਮੁਫ਼ਤ ਮੈਡੀਕਲ ਕੈਂਪ ਅੱਜ
Ad Position 24