‘ ਪਹਿਲਾਂ ਇਨਸਾਨੀਅਤ ’ ਵਲੋਂ ਵੱਖ - ਵੱਖ ਥਾਈਂ ਮੁਫ਼ਤ ਮੈਡੀਕਲ ਕੈਂਪ ਅੱਜ
ਰੂਪਨਗਰ, 11 ਸਤੰਬਰ (ਯਸ਼ਵੰਤ ਬੱਸੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਰਹਿਨੁਮਾਈ ਹੇਠ ਅਤੇ ‘ਪਹਿਲਾਂ ਇਨਸਾਨੀਅਤ’ ਦੇ ਵਿਸ਼ੇਸ਼ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਹ ਉਪਰਾਲਾ ‘ਤੰਦਰੁਸਤ ਲੋਕ, ਖੁਸ਼ਹਾਲ ਰੂਪਨਗਰ’ ਅਤੇ ‘ਤੁਹਾਡੀ ਸਿਹਤ, ਸਾਡੀ ਵਚਨਬੱਧਤਾ’ ਦੇ ਨਾਅਰੇ ਹੇਠ ਕੀਤਾ ਜਾ ਰਿਹਾ ਹੈ।
ਰੂਪਨਗਰ, 11 ਸਤੰਬਰ (ਯਸ਼ਵੰਤ ਬੱਸੀ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਰਹਿਨੁਮਾਈ ਹੇਠ ਅਤੇ ‘ਪਹਿਲਾਂ ਇਨਸਾਨੀਅਤ’ ਦੇ ਵਿਸ਼ੇਸ਼ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਹ ਉਪਰਾਲਾ ‘ਤੰਦਰੁਸਤ ਲੋਕ, ਖੁਸ਼ਹਾਲ ਰੂਪਨਗਰ’ ਅਤੇ ‘ਤੁਹਾਡੀ ਸਿਹਤ, ਸਾਡੀ ਵਚਨਬੱਧਤਾ’ ਦੇ ਨਾਅਰੇ ਹੇਠ ਕੀਤਾ ਜਾ ਰਿਹਾ ਹੈ। ਇਹਨਾਂ ਕੈਂਪਾਂ ਵਿਚ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਆਮ ਸਿਹਤ ਜਾਂਚ ਮੁਫ਼ਤ ਕੀਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਮੈਡੀਕਲ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਆਂਗਣਵਾੜੀ, ਪਿੰਡ ਫਤਿਹਪੁਰ, ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ: ਪੁਰਖਾਲੀ ਅਤੇ 3:00 ਵਜੇ ਤੋਂ ਸ਼ਾਮ 5:00 ਵਜੇ ਤੱਕ ਗੁਰਦੁਆਰਾ ਸਾਹਿਬ, ਪਿੰਡ ਬਿੰਦਰਖ ਵਿਖੇ ਲੱਗਣਗੇ। ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਮੁਫ਼ਤ ਮੈਡੀਕਲ ਕੈਂਪ ਦਾ ਲਾਹਾ ਲੈਣ।