12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਿੰਡ ਭੱਲੜੀ ਵਿਖੇ ਲਗਾਈ ਆਤਮਾ ਸਕੀਮ ਅਧੀਨ ਕਿਸਾਨ ਸਾਇੰਸਦਾਨ ਗੋਸ਼ਟੀ

ਸੁਖਸਾਲ, 11 ਸਤੰਬਰ (ਧਰਮ ਪਾਲ)-ਨੇੜਲੇ ਪਿੰਡ ਭੱਲੜੀ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸੁਖਸਾਲ, 11 ਸਤੰਬਰ (ਧਰਮ ਪਾਲ)-ਨੇੜਲੇ ਪਿੰਡ ਭੱਲੜੀ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਅਮਰਜੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿਚ ਆਤਮਾ ਸਕੀਮ ਅਧੀਨ ਕਿਸਾਨ ਸਾਇੰਸਦਾਨ ਗੋਸ਼ਟੀ ਲਗਾਈ ਗਈ। ਇਸ ਪ੍ਰੋਗਰਾਮ ਵਿਚ ਵਰਿੰਦਰ ਸਿੰਘ ਬੀ.ਟੀ.ਐਮ. ਵਲੋਂ ਆਤਮਾ ਸਕੀਮ ਅਤੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਹਾਨੀਕਾਰਕ ਕੀੜੇ- ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੂਰੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਅਮਰਜੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਵਲੋਂ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ, ਅਗਰੀਸਟੈਕ ਤੇ ਕਿਸਾਨ ਆਈ. ਡੀ . ਬਣਾਉਣ ਅਤੇ ਵਿਭਾਗ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੇ.ਵੀ.ਕੇ. ਰੂਪਨਗਰ ਤੋਂ ਡਾ. ਸੰਜੀਵ ਅਹੂਜਾ ਵਲੋਂ ਬਾਗ਼ਬਾਨੀ, ਸਾਉਣੀ ਦੀਆਂ ਸਬਜ਼ੀ ਕਿੱਟਾਂ ਅਤੇ ਡਾ.ਅੰਕੁਰਦੀਪ ਵਲੋਂ ਐਗਰੋਫੋਰੈਸਟਰੀ, ਪਾਪੂਲਰ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ। ਮੱਛੀ ਪਾਲਣ ਵਿਭਾਗ ਵਲੋਂ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਖੇਤੀਬਾੜੀ ਵਿਭਾਗ ਤੋਂ ਗੁਰਜੀਤ ਸਿੰਘ ਏ.ਐਸ.ਆਈ., ਅਰਜਨ ਸਿੰਘ ਏ.ਟੀ.ਐਮ., ਬੀਰ ਚੰਦ ਵਲੋਂ ਸਹਿਯੋਗ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਗਿਆ ਜਿਸ ਵਿਚ ਮੌਕੇ ‘ਤੇ ਸਰਪੰਚ ਬਲਵੰਤ ਸਿੰਘ, ਅਗਾਂਹਵਧੂ ਕਿਸਾਨ ਹੁਸ਼ਿਆਰ ਸਿੰਘ, ਜਸਵੀਰ ਸਿੰਘ, ਜਗਵੀਰ ਸਿੰਘ, ਜਗਤਾਰ ਸਿੰਘ ਸੈਕਟਰੀ, ਰਾਕੇਸ਼ ਵਰਮਾ, ਹਰਪਾਲ ਸਿੰਘ, ਬਲਮ ਸਿੰਘ, ਮੇਜਰ ਸਿੰਘ, ਸੋਨੀ ਸੈਣੀ, ਦੀਪ ਪੰਚ ਆਦਿ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਚਰਚਾ ’ਚ ਹੈ ਗਾਇਕ ਸਰਬਣ ਫਰਜ਼ੀ ਝਾਂਡੀਆਂ ਦਾ ਨਵਾਂ ਗੀਤ ‘ਯੁੱਧ ਨਸ਼ਿਆ ਵਿਰੁੱਧ’
Ad Position 24