10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬੀ . ਡੀ . ਪੀ . ਓ . ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਖੇ 32 ’ ਚੋ 21 ਅਸਾਮੀਆਂ ਖ਼ਾਲੀ ਇੱਕ ਪੰਚਾਇਤ ਸਕੱਤਰ 15 ਤੋਂ ਉੱਪਰ ਪੰਚਾਇਤਾਂ ਦਾ ਵੇਖ ਰਿਹਾ ਕੰਮ

ਸ੍ਰੀ ਚਮਕੌਰ ਸਾਹਿਬ, 9 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀ. ਡੀ.

Ad Position 21
repet_subhas-goyals [Copy P29]
ਸ੍ਰੀ ਚਮਕੌਰ ਸਾਹਿਬ ਦਾ ਬੀ.ਡੀ.ਪੀ.ਓ. ਦਫ਼ਤਰ ਅਤੇ ਬਲਾਕ ਸੰਮਤੀ ਜਸਵੀਰ ਸਿੰਘ ਸੈਦਪੁਰ। ਤਸਵੀਰ: ਜਗਮੋਹਣ ਸਿੰਘ ਨਾਰੰਗ 10-09-2026
ਸ੍ਰੀ ਚਮਕੌਰ ਸਾਹਿਬ, 9 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀ. ਡੀ. ਪੀ. ਓ.) ਸ੍ਰੀ ਚਮਕੌਰ ਸਾਹਿਬ ਵਿਖੇ ਕਰਮਚਾਰੀਆਂ ਦੀ ਘਾਟ ਕਾਰਨ ਪਿੰਡਾਂ ਦਾ ਵਿਕਾਸ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਪੰਚਾਇਤ ਵਿਭਾਗ ਦਾ ਕਮਾਊ ਕਹੇ ਜਾਣ ਵਾਲਾ ਦਫ਼ਤਰ ਅੱਜ ਖਾਲੀ ਪਈਆਂ ਅਸਾਮੀਆਂ ਦਾ ਸਾਹਮਣਾ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਬੀ. ਡੀ. ਪੀ. ਓ. ਦਫ਼ਤਰ ਵਿਚ ਇਸ ਸਮੇਂ ਕੁੱਲ 32 ’ਚੋ 21 ਅਸਾਮੀਆਂ ਖਾਲੀ ਹਨ ਤੇ ਬੀ. ਡੀ. ਓ., ਸੁਪਰਡੈਂਟ ਸਮੇਤ ਸਿਰਫ 11 ਅਧਿਕਾਰੀਆਂ/ਕਰਮਚਾਰੀਆਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਲਾਕ ਦਫ਼ਤਰ ਸ੍ਰੀ ਚਮਕੌਰ ਸਾਹਿਬ ਅਧੀਨ 130 ਪਿੰਡਾਂ ਵਿਚ 93 ਗ੍ਰਾਮ ਪੰਚਾਇਤਾ ਹਨ। ਪਿੱਛਲੇ ਸਮੇਂ ਦੌਰਾਨ ਮੋਜੂਦਾ ਸਰਕਾਰ ਨੇ ਬਲਾਕ ਰੂਪਨਗਰ ਦੀਆਂ ਕੁੱਝ ਪੰਚਾਇਤਾਂ ਸ੍ਰੀ ਚਮਕੌਰ ਸਾਹਿਬ ਨਾਲ ਜੋੜ ਦਿੱਤੀਆਂ ਪਰ ਖਾਲੀ ਅਸਾਮੀਆਂ ਨੂੰ ਨਹੀ ਭਰਿਆ ਗਿਆ। ਸ੍ਰੀ ਚਮਕੌਰ ਸਾਹਿਬ ਦਫ਼ਤਰ ਵਿਚ ਇਸ ਸਮੇਂ ਪੰਚਾਇਤ ਸਕੱਤਰ/ਗ੍ਰਾਮ ਸੇਵਕਾਂ ਦੀਆਂ 23 ਅਸਾਮੀਆਂ ਪ੍ਰਵਾਨਿਤ ਹਨ, ਪਰ ਇੱਥੇ ਸਿਰਫ 7 ਪੰਚਾਇਤ ਸਕੱਤਰ ਹੀ ਕੰਮ ਕਰ ਰਹੇ ਹਨ ਜਦਿਕਿ 16 ਅਸਾਮੀਆਂ ਖਾਲੀ ਹਨ। ਇੱਕ ਪੰਚਾਇਤ ਸਕੱਤਰ 15 ਤੋਂ ਉੱਪਰ ਪਿੰਡਾਂ ਦਾ ਹਿਸਾਬ ਵੇਖ ਰਿਹਾ ਹੈ, ਫਿਰ ਅਜਿਹੇ ਹਾਲਾਤ ਵਿਚ ਕਿਵੇਂ ਵਿਕਾਸ ਸੰਭਵ ਹੋ ਸਕਦਾ ਹੈ ਇਹ ਤਾਂ ਤਾਇਨਾਤ ਪੰਚਾਇਤ ਸਕੱਤਰ ਜਾਂ ਸਰਪੰਚ ਹੀ ਦੱਸ ਸਕਦੇ ਹਨ। ਪੰਚਾਇਤ ਸਕੱਤਰਾਂ ਦੇ ਵਾਧੂ ਭਾਰ ਪੰਚਾਇਤ ਸਕੱਤਰਾਂ ਨੂੰ ਮਾਨਸਿਕ ਤਣਾਅ ਵੱਲ ਵੀ ਧੱਕ ਰਿਹਾ ਹੈ। ਇਸ ਦੇ ਨਾਲ ਇੱਕ ਐਸ. ਈ. ਪੀ. ਓ. ਦੀ ਅਸਾਮੀ ਹੈ, ਉਹ ਵੀ ਖਾਲੀ ਪਈ ਹੈ, ਜੇ. ਈ. ਦੀ ਇੱਕੋ ਇੱਕ ਅਸਾਮੀ ਉਹ ਵੀ ਖਾਲੀ ਹੈ। ਲੇਖਾਕਾਰ ਦੀ ਇੱਕੋ ਇੱਕ ਅਸਾਮੀ ਖ਼ਾਲੀ, ਡਰਾਇਵਰਾਂ ਦੀਆਂ ਦੋ ਅਸਾਮੀਆਂ ਦੋਵੇਂ ਖ਼ਾਲੀ ਅਤੇ ਸੇਵਾਦਾਰ ਦੀ ਇੱਕ ਅਸਾਮੀ ਹੈ ਜੋ ਪਿੱਛਲੇ ਕਾਫ਼ੀ ਸਮੇਂ ਤੋਂ ਖ਼ਾਲੀ ਹੈ। ਇਨ੍ਹਾਂ ਖ਼ਾਲੀ ਪਈਆਂ ਅਸਾਮੀਆਂ ਕਾਰਨ ਬੀ. ਡੀ. ਪੀ. ਓ. ਦਫ਼ਤਰ ਦਾ ਕੰਮ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਕੀ ਕਹਿਣਾ ਹੈ ਬਲਾਕ ਸੰਮਤੀ ਮੈਂਬਰ ਦਾ ਇਸ ਸਬੰਧੀ ਜਦੋਂ ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ ਮੈਂਬਰ ਜਸਵੀਰ ਸਿੰਘ ਸੈਦਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀ ਅਜੇ ਇੱਕ ਦੋ ਮੀਟਿੰਗਾਂ ਹੀ ਕੀਤੀਆਂ ਹਨ, ਜਿਸ ਵਿਚ ਸਾਨੂੰ ਘੱਟ ਅਸਾਮੀਆਂ ਬਾਰੇ ਜਾਣਕਾਰੀ ਮਿਲੀ ਹੈ,ਇਸ ਸਬੰਧੀ ਜਲਦੀ ਹੋਣ ਵਾਲੀ ਮੀਟਿੰਗ ਵਿਚ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਅਸਾਮੀਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਧੇ ਨਾਲੋਂ ਵੱਧ ਅਸਾਮੀਆਂ ਖਾਲੀ ਹੋਣ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋਣਾ ਸਭਾਵਿਕ ਹੈ।
Ad Position 22
No active advertisement
ਪਿਛਲੀ ਖ਼ਬਰ ਦੋ ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 14 ਤੋਂ ਅਗਲੀ ਖ਼ਬਰ ਡਾ . ਵਿਵੇਕ ਕੁਮਾਰ ਨੇ ਸਿਵਲ ਸਰਜਨ ਰੂਪਨਗਰ ਵਜੋਂ ਅਹੁਦਾ ਸੰਭਾਲਿਆ
Ad Position 24