06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਾਣੇਮਾਜਰਾ ਵਿਖੇ ਕਰਵਾਏ ਛਿੰਝ ਮੇਲੇ ਵਿਚ ਮਨਦੀਪ ਅਤੇ ਪਰਮ ਮਾਣੇਮਾਜਰਾ ਨੇ ਜਿੱਤੀਆਂ ਵੱਡੀ ਝੰਡੀ ਦੀਆਂ ਕੁਸ਼ਤੀਆਂ

ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਾਣੇਮਾਜਰਾ ਤੇ ਰਾਏਪੁਰ ਦੋਵੇਂ ਪਿੰਡ (ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਵਾਰਡ) ਦੇ ਨਿਵਾਸੀਆਂ ਤੇ ਇਲਾਕੇ ਦੇ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਗੁੱਗਾ ਮੈੜੀ ਮਾਣੇਮਾਜਰਾ ਦੇ ਖੇਡ ਮੈਦਾਨ ਵਿਚ ਕਰਵਾਏ ਤੀਜੇ ਛਿੰਝ ਮੇਲੇ ਵਿਚ ਕਰਵਾਈਆਂ ਦੋ ਵੱਡੀ ਝੰਡੀ ਦੀਆਂ ਕੁਸ਼ਤੀਆਂ ਮਨਦੀਪ ਸ੍ਰੀ ਚਮਕੌਰ ਸਾਹਿਬ ਨੇ ਲਾਡੀ ਬਲਾੜੀ ਨੂੰ ਅਤੇ ਪਰਮ ਮਾਣੇਮਾਜਰਾ ਨੇ ਗੋਰਾ ਮੰਗਲੀ ਨੂੰ ਹਰਾ ਕੇ ਆਪੋ ਆਪਣੇ ਨਾਂਅ ਕਰਵਾਈਆਂ ਜੱਦੋ ਕਿ ਦੋ ਨੰਬਰ ਦੀ ਝੰਡੀ ਸਾਦਿਕ ਅਤੇ ਜਸ਼ਨ ਮੁਸਕਾਬਾਦ ਵਿਚਾਲੇ ਗਹਿਗੱਚ ਹੋਏ ਮੁਕਾਬਲੇ ਉਪਰੰਤ ਬਰਾਬਰ ਰਹੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ (ਸਾਬਕਾ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ) ਨੇ ਪਹਿਲਵਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਮਨੁੱਖ ਦੇ ਜੀਵਨ ਵਿਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ, ਪੜ੍ਹਾਈ ਦੇ ਨਾਲ ਜੇਕਰ ਵਿਦਿਆਰਥੀ ਖੇਡਾਂ ਵਿਚ ਨਾਮਣਾ ਖੱਟਦਾ ਹੈ ਤਾਂ ਉਸ ਦੀ ਜ਼ਿੰਦਗੀ ਵੀ ਖ਼ੁਸ਼ਹਾਲ ਬਣਦੀ ਹੈ।

Ad Position 21
repet_subhas-goyals [Copy P29]
ਮਾਣੇਮਾਜਰਾ ਵਿਖੇ ਕਰਵਾਏ ਕੁਸ਼ਤੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਜਸਵੀਰ ਸਿੰਘ ਗੜ੍ਹੀ, ਅਮਨਦੀਪ ਸਿੰਘ ਮਾਂਗਟ ਤੇ ਪ੍ਰਬੰਧਕ। ਤਸਵੀਰ: ਜਗਮੋਹਣ ਸਿੰਘ ਨਾਰੰਗ 06-09-2026
ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਾਣੇਮਾਜਰਾ ਤੇ ਰਾਏਪੁਰ ਦੋਵੇਂ ਪਿੰਡ (ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਵਾਰਡ) ਦੇ ਨਿਵਾਸੀਆਂ ਤੇ ਇਲਾਕੇ ਦੇ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਗੁੱਗਾ ਮੈੜੀ ਮਾਣੇਮਾਜਰਾ ਦੇ ਖੇਡ ਮੈਦਾਨ ਵਿਚ ਕਰਵਾਏ ਤੀਜੇ ਛਿੰਝ ਮੇਲੇ ਵਿਚ ਕਰਵਾਈਆਂ ਦੋ ਵੱਡੀ ਝੰਡੀ ਦੀਆਂ ਕੁਸ਼ਤੀਆਂ ਮਨਦੀਪ ਸ੍ਰੀ ਚਮਕੌਰ ਸਾਹਿਬ ਨੇ ਲਾਡੀ ਬਲਾੜੀ ਨੂੰ ਅਤੇ ਪਰਮ ਮਾਣੇਮਾਜਰਾ ਨੇ ਗੋਰਾ ਮੰਗਲੀ ਨੂੰ ਹਰਾ ਕੇ ਆਪੋ ਆਪਣੇ ਨਾਂਅ ਕਰਵਾਈਆਂ ਜੱਦੋ ਕਿ ਦੋ ਨੰਬਰ ਦੀ ਝੰਡੀ ਸਾਦਿਕ ਅਤੇ ਜਸ਼ਨ ਮੁਸਕਾਬਾਦ ਵਿਚਾਲੇ ਗਹਿਗੱਚ ਹੋਏ ਮੁਕਾਬਲੇ ਉਪਰੰਤ ਬਰਾਬਰ ਰਹੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ (ਸਾਬਕਾ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ) ਨੇ ਪਹਿਲਵਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਮਨੁੱਖ ਦੇ ਜੀਵਨ ਵਿਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ, ਪੜ੍ਹਾਈ ਦੇ ਨਾਲ ਜੇਕਰ ਵਿਦਿਆਰਥੀ ਖੇਡਾਂ ਵਿਚ ਨਾਮਣਾ ਖੱਟਦਾ ਹੈ ਤਾਂ ਉਸ ਦੀ ਜ਼ਿੰਦਗੀ ਵੀ ਖ਼ੁਸ਼ਹਾਲ ਬਣਦੀ ਹੈ। ਭਾਈ ਸੁਖਬੀਰ ਸੀ ਕੰਧੋਲੇ ਵਾਲੇ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੰਧੋਲਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਵੀ ਸ਼ਿਰਕਤ ਕਰਦਿਆਂ ਵੱਖ-ਵੱਖ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਛਿੰਝ ਕਮੇਟੀ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਉਪਵੈਦ ਸ੍ਰੀ ਚਮਕੌਰ ਸਾਹਿਬ, ਮੀਤ ਪ੍ਰਧਾਨ ਹਰਸਿਮਰਨ ਸਿੰਘ ਹੈਪੀ ਜੱਸੋਵਾਲ, ਖ਼ਜ਼ਾਨਚੀ ਬਿਕਰਮ ਸਿੰਘ ਲੇਹਿਲ, ਸਹਾਇਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਠੇਕੇਦਾਰ ਮਾਣੇਮਾਜਰਾ ਨੇ ਦੱਸਿਆ ਕਿ ਇਸ ਦੌਰਾਨ 35 ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ,ਜਿਨ੍ਹਾਂ ਦਾ ਦਰਸ਼ਕਾਂ ਨੇ ਪੂਰਾ ਅਨੰਦ ਮਾਣਿਆ। ਇਸ ਮੌਕੇ ਸ੍ਰੀ ਗੜ੍ਹੀ ਵਲੋਂ ਸਾਂਸਦ ਮਾਲਵਿੰਦਰ ਸਿੰਘ ਕੰਗ ਦੇ ਕੋਟੇ ‘ਚੋਂ ਛਿੰਝ ਕਮੇਟੀ ਨੂੰ ਜਿੰਮ ਦਾ ਸਮੁੱਚਾ ਸਮਾਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ ਮੰਗੀ, ਸਾਬਕਾ ਕੌਂਸਲਰ ਜਸਵਿੰਦਰ ਸਿੰਘ ਬਿੰਦਾ ਰਾਏਪੁਰ, ਸ਼ੇਰ ਖ਼ਾਨ ਗੁੱਜਰ, ਮੁਹੰਮਦ ਰਫ਼ੀਕ, ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਸਤਵਿੰਦਰ ਸਿੰਘ ਬਿੱਲਾ, ਪ੍ਰਧਾਨ ਕਰਨੈਲ ਸਿੰਘ ਰਾਏਪੁਰ, ਸੁਰਜੀਤ ਸਿੰਘ ਪਰੋਜ ਪੁਰ ਵਾਲੇ, ਗੁਰਨਾਮ ਸਿੰਘ ਕੀੜੀ ਅਫ਼ਗ਼ਾਨਾਂ, ਗਿਆਨੀ ਗੁਰਮੀਤ ਸਿੰਘ ਬਿਲੋ ਲੁਧਿਆਣਾ, ਗੁਰਪ੍ਰਤਾਪ ਸਿੰਘ, ਬਚਿੱਤਰ ਸਿੰਘ ਪਟਵਾਰੀ, ਬਲਵਿੰਦਰ ਸਿੰਘ ਸੰਗਤ, ਯਾਦਵਿੰਦਰ ਸਿੰਘ ਪਹਿਲਵਾਨ ਆਦਿ ਨੇ ਕੁਸ਼ਤੀ ਮੁਕਾਬਲੇ ਕਰਵਾਉਣ ਲਈ ਪੂਰਾ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਿਰ ਬੇਲਾ ਵਿਖੇ ਧੂਮਧਾਮ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਤੁਲਸੀ ਤੇ ਔਸ਼ਧੀ ਬੂਟਿਆਂ ਦਾ ‘ ਪ੍ਰਸ਼ਾਦ ’ ਵੰਡਿਆ
Ad Position 24