06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਮੌਕੇ ਤੁਲਸੀ ਤੇ ਔਸ਼ਧੀ ਬੂਟਿਆਂ ਦਾ ‘ ਪ੍ਰਸ਼ਾਦ ’ ਵੰਡਿਆ

ਨੰਗਲ, 5 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਵਾਤਾਵਰਣ ਸੰਭਾਲ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਸ਼ਰਧਾਲੂਆਂ ਨੂੰ ਤੁਲਸੀ, ਨਿੰਮ, ਬੇਲਪੱਤਰ, ਪਿੱਪਲ ਅਤੇ ਬੋਹੜ ਦੇ ਬੂਟੇ ‘ਪ੍ਰਸ਼ਾਦ’ ਵਜੋਂ ਮੁਫ਼ਤ ਵੰਡੇ ਗਏ। ਇਹ ਉਪਰਾਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਨੰਗਲ ਤੋਂ ਸੇਵਾ-ਮੁਕਤ ਡਿਪਟੀ ਚੀਫ਼ ਇੰਜੀਨੀਅਰ ਇੰ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਨੰਗਲ, 5 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਵਾਤਾਵਰਣ ਸੰਭਾਲ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਸ਼ਰਧਾਲੂਆਂ ਨੂੰ ਤੁਲਸੀ, ਨਿੰਮ, ਬੇਲਪੱਤਰ, ਪਿੱਪਲ ਅਤੇ ਬੋਹੜ ਦੇ ਬੂਟੇ ‘ਪ੍ਰਸ਼ਾਦ’ ਵਜੋਂ ਮੁਫ਼ਤ ਵੰਡੇ ਗਏ। ਇਹ ਉਪਰਾਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਨੰਗਲ ਤੋਂ ਸੇਵਾ-ਮੁਕਤ ਡਿਪਟੀ ਚੀਫ਼ ਇੰਜੀਨੀਅਰ ਇੰ. ਕ੍ਰਿਸ਼ਨ ਕਾਂਤ ਸੂਦ ਦੀ ਅਗਵਾਈ ਹੇਠ ਵਰਿਸ਼ਠ ਨਾਗਰਿਕ ਟੋਲੀ ਵਲੋਂ ਪਵਨ ਨਰਸਰੀ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਵਰਿਸ਼ਠ ਮੈਂਬਰ ਡਾ. ਗਿਆਨੇਂਦਰ ਜੈਰਥ, ਰਾਜ ਜੋਸ਼ੀ, ਸੁਲਾਲ ਸਮੇਤ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇੰ. ਕ੍ਰਿਸ਼ਨ ਕਾਂਤ ਸੂਦ ਨੇ ਦੱਸਿਆ ਕਿ ਉਹ ਪਿਛਲੇ 27 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਘਰ ਵਿਚ ਤੁਲਸੀ ਅਤੇ ਨਿੰਮ ਸਮੇਤ ਵੱਖ-ਵੱਖ ਪੌਦਿਆਂ ਦੇ ਹਜ਼ਾਰਾਂ ਬੂਟੇ ਤਿਆਰ ਕਰਕੇ ਲੋਕ ਭਲਾਈ ਲਈ ਮੁਫ਼ਤ ਵੰਡ ਰਹੇ ਹਨ। ਇਸ ਵਾਰ ਜਨਮ ਅਸ਼ਟਮੀ ਮੌਕੇ ਕਰੀਬ 450 ਬੂਟੇ ਸ਼ਰਧਾਲੂਆਂ ਨੂੰ ‘ਪ੍ਰਸ਼ਾਦ’ ਵਜੋਂ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਤੁਲਸੀ ਸਮੇਤ ਕਈ ਔਸ਼ਧੀ ਗੁਣਾਂ ਵਾਲੇ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ। ਬੂਟਿਆਂ ਦੀ ਮੁਫ਼ਤ ਵੰਡ ਰਾਹੀਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ, ਹਰਿਆਵਲ ਵਧਾਉਣ ਅਤੇ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਰੰਪਰਾ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮਾਣੇਮਾਜਰਾ ਵਿਖੇ ਕਰਵਾਏ ਛਿੰਝ ਮੇਲੇ ਵਿਚ ਮਨਦੀਪ ਅਤੇ ਪਰਮ ਮਾਣੇਮਾਜਰਾ ਨੇ ਜਿੱਤੀਆਂ ਵੱਡੀ ਝੰਡੀ ਦੀਆਂ ਕੁਸ਼ਤੀਆਂ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ’ਚ ਭਾਈ ਨੰਦ ਲਾਲ ਪਬਲਿਕ ਸਕੂਲ ਵਲੋਂ ਕੀਤੀ ਗਈ ਸ਼ਮੂਲੀਅਤ
Ad Position 24