06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭੋਜੇ ਮਾਜਰਾ ਦੇ ਸਾਇੰਸ ਅਧਿਆਪਕ ਪ੍ਰਭਜੀਤ ਸਿੰਘ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ

ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੋਜੇਮਾਜਰਾ ਦੇ ਸਰਕਾਰੀ ਮਿਡਲ ਸਕੂਲ ਦੇ ਸਾਇੰਸ ਅਧਿਆਪਕ ਪ੍ਰਭਜੀਤ ਸਿੰਘ ਨੂੰ ਅੱਜ ਅਧਿਆਪਕ ਦਿਵਸ ਮੌਕੇ ਵਿਕਾਸ ਭਵਨ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ, ਸਮਰਪਿਤ ਅਤੇ ਵਿਲੱਖਣ ਯੋਗਦਾਨ ਲਈ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਵਲੋਂ ਵਿਗਿਆਨ ਵਿਸ਼ੇ ਨੂੰ ਵਿਦਿਆਰਥੀਆਂ ਲਈ ਰੋਚਕ, ਸੌਖਾ ਅਤੇ ਪ੍ਰਯੋਗਾਤਮਕ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਰਹੇ ਹਨ।

Ad Position 21
repet_subhas-goyals [Copy P29]
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪ੍ਰਭਜੀਤ ਸਿੰਘ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 06-09-2026
ਸ੍ਰੀ ਚਮਕੌਰ ਸਾਹਿਬ, 5 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੋਜੇਮਾਜਰਾ ਦੇ ਸਰਕਾਰੀ ਮਿਡਲ ਸਕੂਲ ਦੇ ਸਾਇੰਸ ਅਧਿਆਪਕ ਪ੍ਰਭਜੀਤ ਸਿੰਘ ਨੂੰ ਅੱਜ ਅਧਿਆਪਕ ਦਿਵਸ ਮੌਕੇ ਵਿਕਾਸ ਭਵਨ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ, ਸਮਰਪਿਤ ਅਤੇ ਵਿਲੱਖਣ ਯੋਗਦਾਨ ਲਈ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਵਲੋਂ ਵਿਗਿਆਨ ਵਿਸ਼ੇ ਨੂੰ ਵਿਦਿਆਰਥੀਆਂ ਲਈ ਰੋਚਕ, ਸੌਖਾ ਅਤੇ ਪ੍ਰਯੋਗਾਤਮਕ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਦੀ ਮਿਹਨਤ, ਨਵੀਨਤਮ ਸੋਚ ਅਤੇ ਸਿੱਖਿਆ ਪ੍ਰਤੀ ਸਮਰਪਣ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਵੀਆਂ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਹੈ। ਇਹ ਸਨਮਾਨ ਪ੍ਰਭਜੀਤ ਸਿੰਘ ਦੀ ਨਿੱਜੀ ਪ੍ਰਾਪਤੀ ਦੇ ਨਾਲ-ਨਾਲ ਸਰਕਾਰੀ ਮਿਡਲ ਸਕੂਲ ਭੋਜੇ ਮਾਜਰਾ ਸਮੇਤ ਸਮੁੱਚੇ ਪਿੰਡ ਲਈ ਮਾਣ ਵਾਲੀ ਗੱਲ ਹੈ। ਪਿੰਡ ਵਾਸੀਆਂ ਵਿਚ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਇਸ ਮੌਕੇ ਸਕੂਲ ਇੰਚਾਰਜ ਜਤਿੰਦਰ ਸਿੰਘ, ਐੱਸ.ਐੱਸ.ਟੀ. ਅਧਿਆਪਕ ਹਰਪ੍ਰੀਤ ਸਿੰਘ, ਐੱਸੋਸੀਏਟ ਟੀਚਰ ਪਰਵਿੰਦਰ ਸਿੰਘ, ਕੰਪਿਊਟਰ ਅਧਿਆਪਕ ਸ਼ਿਲਪੀ ਗੁਪਤਾ, ਬਲਜੀਤ ਕੌਰ, ਮਨਜੀਤ ਕੌਰ ਸਮੇਤ ਸਮੁੱਚੇ ਸਕੂਲ ਸਟਾਫ਼, ਪਿੰਡ ਦੇ ਸਰਪੰਚ ਹਰਪਾਲ ਕੌਰ, ਸਾਬਕਾ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ ਵਲੋਂ ਮਾ: ਪ੍ਰਭਜੀਤ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਇਹ ਅਧਿਆਪਕ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਪਹਿਲਾਂ ਨਾਲੋਂ ਵੀ ਵੱਧ ਕਾਰਜ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਪੀੜਤ ਐੱਨ.ਆਰ.ਆਈ. ਨੇ ਮਾਲ ਵਿਭਾਗ ’ਤੇ ਲਾਏ ਗੰਭੀਰ ਦੋਸ਼ ਅਗਲੀ ਖ਼ਬਰ ਬੇਲੀ ਨੇੜੇ ਕੁੰਡਲੂ ਨਦੀ ’ ਚ ਨਜਾਇਜ਼ ਖਣਨ ਹੋਣ ’ ਤੇ ਸਥਾਨਕ ਵਸਨੀਕਾਂ ਵਲੋਂ ਮਸ਼ੀਨ ਕਾਬੂ
Ad Position 24