06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੇਲੀ ਨੇੜੇ ਕੁੰਡਲੂ ਨਦੀ ’ ਚ ਨਜਾਇਜ਼ ਖਣਨ ਹੋਣ ’ ਤੇ ਸਥਾਨਕ ਵਸਨੀਕਾਂ ਵਲੋਂ ਮਸ਼ੀਨ ਕਾਬੂ

ਭਰਤਗੜ੍ਹ, 5 ਸਤੰਬਰ (ਜਸਬੀਰ ਸਿੰਘ ਬਾਵਾ)-ਭਰਤਗੜ ਨੇੜੇ ਪਿੰਡ ਬੇਲੀ ਨੇੜੇ ਕੁੰਡਲੂ ਨਦੀ ਵਿਚਕਾਰ ਨਜਾਇਜ਼ ਖਣਨ ਨੂੰ ਲੈ ਕੇ ਸਥਾਨਕ ਵਸਨੀਕਾਂ ਵਲੋਂ ਮਸ਼ੀਨ ਕਾਬੂ ਕੀਤੀ ਗਈ ਹੈ, ਸਬੰਧਿਤ ਮਸ਼ੀਨ ਚਾਲਕ ਮੌਕੇ ’ਤੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਸਥਾਨਕ ਵਸਨੀਕਾਂ ਮੁਤਾਬਿਕ ਅੱਜ ਤੜਕਸਾਰ ਉਕਤ ਮਸੀਨ ਚਾਲਕ ਨੇ ਕੁੰਡਲੂ ਨਦੀ ਚੋਂ ਗ੍ਰੈਵਰ ਅਤੇ ਰੇਤ ਦੇ ਟਿੱਪਰ ਧੱਕੇ ਨਾਲ ਕੱਢੇ, ਟਿੱਪਰਾਂ ਅਤੇ ਮਸ਼ੀਨਾਂ ਨੇ ਬੇਲੀਆਂ ਪਿੰਡ ਹਰੀਜਨ ਬਸਤੀ ਨੂੰ ਜਾਂਦੇ ਰਸਤੇ ਨੂੰ ਵੀ ਪੁੱਟ ਦਿੱਤਾ ਅਤੇ ਪਿੰਡ ਦੀ ਜਮੀਨ ਨੂੰ ਜਾਂਦੇ ਨਹਿਰੀ ਪਾਣੀ ਦੇ ਪਾਈਪ ਤੋੜ ਦਿੱਤੇ ਗਏ, ਏਅਰਟੈਲ ਕੰਪਨੀ ਅਤੇ ਹੋਰ ਕੰਪਨੀ ਦੀਆਂ ਤਾਰਾਂ ਨੂੰ ਵੀ ਨੁਕਸਾਨ ਪੁੱਜਾ ਹੈ, ਇਨ੍ਹਾਂ ਮੁਤਾਬਿਕ ਸਥਾਨਕ ਪੰਚਾਇਤ ਅਤੇ ਭਰਤਗੜ੍ਹ ਪੁਲਿਸ ਨੂੰ ਇਤਲਾਹ ਦਿੱਤੀ ਸੀ, ਪ੍ਰੰਤੂ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਆਕੇ ਫੋਟੋਗ੍ਰਾਫੀ ਕੀਤੀ, ਉਕਤ ਖਣਨ ਬਦੌਲਤ ਕਾਰਨ ਪਿੰਡ ਵਾਸੀ ਸਵੇਰ ਤੋਂ ਪਾਣੀ ਨੂੰ ਤਰਸ ਰਹੇ ਹਨ ਜਦੋਂ ਕਿ ਪਿੰਡ ਦੀ ਸਾਰੀ ਸਪਲਾਈ ਇਥੋਂ ਹੀ ਜਾਂਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਭਰਤਗੜ੍ਹ, 5 ਸਤੰਬਰ (ਜਸਬੀਰ ਸਿੰਘ ਬਾਵਾ)-ਭਰਤਗੜ ਨੇੜੇ ਪਿੰਡ ਬੇਲੀ ਨੇੜੇ ਕੁੰਡਲੂ ਨਦੀ ਵਿਚਕਾਰ ਨਜਾਇਜ਼ ਖਣਨ ਨੂੰ ਲੈ ਕੇ ਸਥਾਨਕ ਵਸਨੀਕਾਂ ਵਲੋਂ ਮਸ਼ੀਨ ਕਾਬੂ ਕੀਤੀ ਗਈ ਹੈ, ਸਬੰਧਿਤ ਮਸ਼ੀਨ ਚਾਲਕ ਮੌਕੇ ’ਤੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਸਥਾਨਕ ਵਸਨੀਕਾਂ ਮੁਤਾਬਿਕ ਅੱਜ ਤੜਕਸਾਰ ਉਕਤ ਮਸੀਨ ਚਾਲਕ ਨੇ ਕੁੰਡਲੂ ਨਦੀ ਚੋਂ ਗ੍ਰੈਵਰ ਅਤੇ ਰੇਤ ਦੇ ਟਿੱਪਰ ਧੱਕੇ ਨਾਲ ਕੱਢੇ, ਟਿੱਪਰਾਂ ਅਤੇ ਮਸ਼ੀਨਾਂ ਨੇ ਬੇਲੀਆਂ ਪਿੰਡ ਹਰੀਜਨ ਬਸਤੀ ਨੂੰ ਜਾਂਦੇ ਰਸਤੇ ਨੂੰ ਵੀ ਪੁੱਟ ਦਿੱਤਾ ਅਤੇ ਪਿੰਡ ਦੀ ਜਮੀਨ ਨੂੰ ਜਾਂਦੇ ਨਹਿਰੀ ਪਾਣੀ ਦੇ ਪਾਈਪ ਤੋੜ ਦਿੱਤੇ ਗਏ, ਏਅਰਟੈਲ ਕੰਪਨੀ ਅਤੇ ਹੋਰ ਕੰਪਨੀ ਦੀਆਂ ਤਾਰਾਂ ਨੂੰ ਵੀ ਨੁਕਸਾਨ ਪੁੱਜਾ ਹੈ, ਇਨ੍ਹਾਂ ਮੁਤਾਬਿਕ ਸਥਾਨਕ ਪੰਚਾਇਤ ਅਤੇ ਭਰਤਗੜ੍ਹ ਪੁਲਿਸ ਨੂੰ ਇਤਲਾਹ ਦਿੱਤੀ ਸੀ, ਪ੍ਰੰਤੂ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਆਕੇ ਫੋਟੋਗ੍ਰਾਫੀ ਕੀਤੀ, ਉਕਤ ਖਣਨ ਬਦੌਲਤ ਕਾਰਨ ਪਿੰਡ ਵਾਸੀ ਸਵੇਰ ਤੋਂ ਪਾਣੀ ਨੂੰ ਤਰਸ ਰਹੇ ਹਨ ਜਦੋਂ ਕਿ ਪਿੰਡ ਦੀ ਸਾਰੀ ਸਪਲਾਈ ਇਥੋਂ ਹੀ ਜਾਂਦੀ ਹੈ। ਸਵੇਰ ਹੁੰਦੇ ਸਾਰ ਹੀ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਪਿੰਡ ਦੇ ਸਰਪੰਚ ਦੀਦਾਰ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ ਪਰ ਸਰਪੰਚ ਵੱਲੋਂ ਉਲਟਾ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਪੁਲਿਸ ਚੌਕੀ ਭਰਤਗੜ੍ਹ ਸੂਚਨਾ ਦਿੱਤੀ ਅਤੇ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਫੋਟੋਗਰਾਫੀ ਕੀਤੀ। ਸਥਾਨਕ ਲੋਕਾਂ ਨੇ ਰੇਲਵੇ ਵਿਭਾਗ ਨੂੰ ਵੀ ਇਤਲਾਹ ਕੀਤੀ, ਰੇਲਵੇ ਦੇ ਅਧਿਕਾਰੀ ਮੌਕੇ ਤੇ ਪਹੁੰਚਕੇ ਕਿ ਇਹ ਜਗਹਾ ਰੇਲਵੇ ਦੀ ਬੁਰਜੀ ਤੋਂ ਬਾਹਰ ਹੈ। ਭਾਜਪਾ ਨੁਮਾਇੰਦੇ ਅਰਵਿੰਦ ਮਿੱਤਲ ਅਤੇ ਕਾਂਗਰਸੀ ਨੁਮਾਇੰਦਿਆਂ ’ਚ ਬਲਵੀਰ ਸਿੰਘ ਭੱਟੀ ਅਤੇ ਹੋਰਨਾਂ ਨੇ ਕਿਹਾ ਕਿ ਇਹ ਖਣਨ ਰਾਜ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਹੀ ਹੈ, ਕਿਉਂਕਿ ਸਥਾਨਕ ਪੰਚਾਇਤ ਇਸ ਸਬੰਧੀ ਜਵਾਬਦੇਹੀ ਤੋਂ ਪਾਸਾ ਵੱਟ ਰਹੀ ਹੈ, ਜਦਕਿ ਸਥਾਨਕ ਵਸਨੀਕਾਂ ਸਮੇਤ ਉਨ੍ਹਾਂ ਦਾ ਵੀ ਦੋਸ਼ ਹੈ ਕਿ ਪੰਚਾਇਤ ਨੂੰ ਇਤਲਾਹ ਦੇਣ ਦੇ ਬਾਵਜੂਦ ਵੀ ਬਹਾਨੇਬਾਜੀ ਤੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ। ਬੇਲੀ ਦੇ ਮੌਜੂਦਾ ਸਰਪੰਚ ਦੀਦਾਰ ਸਿੰਘ ਨੇ ਕਿਹਾ ਕਿ ਉਕਤ ਖਣਨ ਨਾਲ ਉਨ੍ਹਾਂ ਸਮੇਤ ਪੰਚਾਇਤ ਦਾ ਕੋਈ ਸਬੰਧ ਨਹੀਂ, ਨਾ ਹੀ ਉਨ੍ਹਾਂ ਨੇ ਖਣਨ ਸਬੰਧੀ ਕਿਸੇ ਨੂੰ ਆਗਿਆ ਦਿੱਤੀ ਹੈ, ਰਾਜਨੀਤਕ ਨੁਮਾਇੰਦੇ ਉਕਤ ਮਸਲੇ ’ਤੇ ਰਾਜਨੀਤੀ ਨੂੰ ਚਮਕਾਉਣ ’ਚ ਲੱਗੇ ਹੋਏ ਹਨ। ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਖਣਨ ਵਿਭਾਗ ਵਲੋਂ ਕੋਈ ਦਰਖਾਸਤ ਪ੍ਰਾਪਤ ਨਹੀਂ ਹੋਈ, ਇਹ ਖਣਨ ਵਿਭਾਗ ਦਾ ਕੰਮ ਹੈ ਜੇਕਰ ਖਣਨ ਵਿਭਾਗ ਲਿਖਤੀ ਸ਼ਿਕਾਇਤ ਕਰਦਾ ਹੈ ਤਾਂ ਸੰਬੰਧਿਤ ਵਿਅਕਤੀਆਂ ਖਿਲਾਫ ਸਖਤ ਕਨੂਨੀ ਕਾਰਵਾਈ ਕੀਤੀ ਜਾਵੇਗੀ। ਖਣਨ ਵਿਭਾਗ ਰੂਪਨਗਰ ਦੇ ਅਧਿਕਾਰੀ ਸੰਦੀਪ ਮਾਂਗਟ ਨੇ ਕਿਹਾ ਕਿ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਕੁੰਡਲ ਉਨ੍ਹਾਂ ਦੀ ਵਿਚ ਖਾਰ ਪੈਣ ਦੀ ਗੱਲ ਦੱਸੀ ਅਤੇ ਵਿਅਕਤੀਆਂ ਵਲੋਂ ਕਿਹਾ ਕਿ ਬੰਨ ਨੂੰ ਮਿੱਟੀ ਲਗਾਉਣ ਦੀ ਜਰੂਰਤ ਹੈ ਪਰ ਜੇਕਰ ਕੋਈ ਵਿਅਕਤੀ ਨਜਾਇਜ਼ ਖਣਨ ਕਰਕੇ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਟੀਮ ਨੂੰ ਮੌਕੇ ਤੇ ਭੇਜਣਗੇ ਅਤੇ ਸਥਿਤੀ ਦਾ ਜਾਇਜ਼ ਲੈਣਗੇ। ਇਸ ਮੌਕੇ ਮੈਂਬਰ ਸੰਮਤੀ ਗੁਰਮੇਲ ਸਿੰਘ ਖਾਲਸਾ, ਗੁਰਨਾਮ ਸਿੰਘ ਸੈਣੀ, ਭਾਗ ਸਿੰਘ, ਮੌਜੂਦਾ ਪੰਚ ਨਰੇਸ਼ ਸਿੰਘ, ਸਵਰਨ ਸਿੰਘ ਬੈਂਸ, ਕੁਲਵੰਤ ਸਿੰਘ, ਲੱਕੀ ਪੁਰੀ, ਸਰਬਜੀਤ ਸਿੰਘ, ਅਮਰ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਦੀਪਕ ਪੂਰੀ, ਅਜਮੇਰ ਸਿੰਘ, ਹੈਪੀ ਵਿਰਦੀ , ਨੰਬਰਦਾਰ ਭਾਗ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੋਜੇ ਮਾਜਰਾ ਦੇ ਸਾਇੰਸ ਅਧਿਆਪਕ ਪ੍ਰਭਜੀਤ ਸਿੰਘ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਹਿਮਾਚਲ ਦੀਆਂ ਫੈਕਟਰੀਆਂ ਦੇ ਕਚਰੇ ਦਾ ਸਤਲੁਜ ’ ਚ ਆਉਣ ਤੋਂ ਬਾਅਦ ਮਾਮਲਾ ਭਖਿਆ
Ad Position 24