05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਰੂਪਨਗਰ ਕਾਂਗਰਸ ਦੀ ਬੰਦ ਕਮਰੇ ਦੀ ਮੀਟਿੰਗ ’ ਚ ‘ ਲੋਕਲ ਬਨਾਮ ਬਾਹਰੀ ’ ਉਮੀਦਵਾਰ ਦਾ ਮੁੱਦਾ ਭਖਿਆ

ਰੂਪਨਗਰ, 4 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਵਿਚ ਜਥੇਬੰਦਕ ਸਰਗਰਮੀਆਂ ਤੇਜ਼ ਹੋਣ ਦਰਮਿਆਨ ਰੂਪਨਗਰ ਹਲਕੇ ਵਿਚ ‘ਲੋਕਲ ਬਨਾਮ ਬਾਹਰੀ’ ਉਮੀਦਵਾਰ ਦਾ ਮੁੱਦਾ ਇੱਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ। ਕਈ ਆਗੂ ਟਿਕਟ ਦੀ ਦੌੜ ਵਿਚ ਸਰਗਰਮ ਹੋ ਗਏ ਹਨ ਜਦੋਂ ਕਿ ਇਹਨਾਂ ਤੇ ਪਹਿਲਾਂ ਕਾਂਗਰਸ ਪਾਰਟੀ ਦੇ ਉਲਟ ਚੱਲਣ ਦੇ ਵੀ ਦੋਸ਼ ਲੱਗਦੇ ਰਹੇ ਹਨ ਅਤੇ ਕਈਆਂ ਤੇ ਸਥਾਨਕ ਵਿਧਾਇਕ ਨਾਲ ਅੰਦਰ ਖਾਤੇ ਸੁਲਹਾ ਸਫਾਈ ਹੋਣ ਦੀਆਂ ਵੀ ਚਰਚਾਵਾਂ ਛਿੜੀਆਂ ਰਹਿੰਦੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਰੂਪਨਗਰ, 4 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਵਿਚ ਜਥੇਬੰਦਕ ਸਰਗਰਮੀਆਂ ਤੇਜ਼ ਹੋਣ ਦਰਮਿਆਨ ਰੂਪਨਗਰ ਹਲਕੇ ਵਿਚ ‘ਲੋਕਲ ਬਨਾਮ ਬਾਹਰੀ’ ਉਮੀਦਵਾਰ ਦਾ ਮੁੱਦਾ ਇੱਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ। ਕਈ ਆਗੂ ਟਿਕਟ ਦੀ ਦੌੜ ਵਿਚ ਸਰਗਰਮ ਹੋ ਗਏ ਹਨ ਜਦੋਂ ਕਿ ਇਹਨਾਂ ਤੇ ਪਹਿਲਾਂ ਕਾਂਗਰਸ ਪਾਰਟੀ ਦੇ ਉਲਟ ਚੱਲਣ ਦੇ ਵੀ ਦੋਸ਼ ਲੱਗਦੇ ਰਹੇ ਹਨ ਅਤੇ ਕਈਆਂ ਤੇ ਸਥਾਨਕ ਵਿਧਾਇਕ ਨਾਲ ਅੰਦਰ ਖਾਤੇ ਸੁਲਹਾ ਸਫਾਈ ਹੋਣ ਦੀਆਂ ਵੀ ਚਰਚਾਵਾਂ ਛਿੜੀਆਂ ਰਹਿੰਦੀਆਂ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਤਾਂ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਲੰਘੀਆਂ ਬਲਾਕ ਸੰਮਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਵਿਚ ਵੀ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕੇ ਜਿਸ ਕਰਕੇ ਉਹਨਾਂ ਦੀ ਕਾਰਗੁਜਾਰੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਹੈ। ਸੂਤਰਾਂ ਅਨੁਸਾਰ ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂਲੋਂ ਦੇ ਰੂਪਨਗਰ ਵਿਖੇ ਪ੍ਰੈੱਸ ਕਾਨਫ਼ਰੰਸ ਲਈ ਪਹੁੰਚਣ ਤੋਂ ਪਹਿਲਾਂ ਪੀ.ਡਬਲਿਊ.ਡੀ. ਆਰਾਮ ਘਰ ਵਿਚ ਸਥਾਨਕ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਹੋਈ, ਜਿਸ ਵਿਚ ਆਗੂਆਂ ਨੇ ਰੂਪਨਗਰ ਹਲਕੇ ਵਿਚ ਬਾਹਰੀ ਉਮੀਦਵਾਰ ਨੂੰ ਟਿਕਟ ਦੇਣ ਦੇ ਮੁੱਦੇ ’ਤੇ ਆਪਣਾ ਪੱਖ ਸਪੱਸ਼ਟ ਕੀਤਾ। ਸੂਤਰਾਂ ਮੁਤਾਬਕ ਸਥਾਨਕ ਆਗੂਆਂ ਨੇ ਕਿਹਾ ਕਿ ਉਹ ਬਾਹਰੀ ਉਮੀਦਵਾਰ ਦਾ ਪਹਿਲਾਂ ਵੀ ਵਿਰੋਧ ਕਰਦੇ ਰਹੇ ਹਨ ਅਤੇ ਇਸ ਵਾਰ ਵੀ ਇਸ ਮੁੱਦੇ ’ਤੇ ਆਪਣਾ ਸਟੈਂਡ ਕਾਇਮ ਰੱਖਣਗੇ। ਆਗੂਆਂ ਨੇ ਕਿਹਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਮੇਸ਼ ਦੱਤ ਵਲੋਂ ਨੂਰਪੁਰ ਬੇਦੀ ਵਿਖੇ ਇੱਕ ਧਾਰਮਿਕ ਸਥਾਨ ’ਤੇ ਸਥਾਨਕ ਆਗੂਆਂ ਨੂੰ ਨਾਲ ਲੈ ਕੇ ਚੁੱਕੀ ਗਈ ਸਹੁੰ ’ਤੇ ਉਹ ਅੱਜ ਵੀ ਕਾਇਮ ਹਨ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਪਾਰਟੀ ਵਲੋਂ ਦੁਬਾਰਾ ਕਿਸੇ ਬਾਹਰੀ ਉਮੀਦਵਾਰ ਨੂੰ ‘ਪੈਰਾਸ਼ੂਟ’ ਰਾਹੀਂ ਰੂਪਨਗਰ ਹਲਕੇ ਵਿਚ ਉਤਾਰਿਆ ਜਾਂਦਾ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਫ਼ੈਸਲਿਆਂ ਕਾਰਨ ਸਥਾਨਕ ਪੱਧਰ ’ਤੇ ਪਾਰਟੀ ਦੀ ਜਥੇਬੰਦੀ ਕਮਜ਼ੋਰ ਹੋਈ ਹੈ ਅਤੇ ਕਈ ਆਗੂ ਪਾਰਟੀ ਛੱਡ ਕੇ ਹੋਰ ਸਿਆਸੀ ਧਿਰਾਂ ਵਿਚ ਚਲੇ ਗਏ ਹਨ। ਸਥਾਨਕ ਆਗੂਆਂ ਨੇ ਇਹ ਵੀ ਕਿਹਾ ਕਿ ਹਲਕੇ ਦੇ ਲੋਕਾਂ ਦੀ ‘ਨਬਜ਼’ ਨੂੰ ਸਥਾਨਕ ਆਗੂ ਅਤੇ ਵਰਕਰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਅਨੁਸਾਰ ਸਥਾਨਕ ਆਗੂਆਂ ਦਾ ਆਪਣੇ ਇਲਾਕੇ ਦੇ ਲੋਕਾਂ ਨਾਲ ਨਿੱਜੀ ਅਤੇ ਲੰਬੇ ਸਮੇਂ ਦਾ ਸੰਪਰਕ ਹੁੰਦਾ ਹੈ, ਜਦਕਿ ਬਾਹਰੋਂ ਆਉਣ ਵਾਲੇ ਉਮੀਦਵਾਰਾਂ ਨੂੰ ਸਥਾਨਕ ਹਾਲਾਤ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੀ ਉਹ ਸਮਝ ਨਹੀਂ ਹੁੰਦੀ। ਆਗੂਆਂ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਕਾਂਗਰਸ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਅਤੇ ਵਰਕਰਾਂ ਵਿੱਚ ਭਰੋਸਾ ਪੈਦਾ ਕਰਨ ਲਈ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਲੰਬੇ ਸਮੇਂ ਤੋਂ ਕਾਂਗਰਸ ਲਈ ਕੰਮ ਕੀਤਾ ਹੈ ਅਤੇ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਸੂਤਰਾਂ ਅਨੁਸਾਰ ਮੀਟਿੰਗ ਵਿਚ ਇਹ ਵੀ ਕਿਹਾ ਗਿਆ ਕਿ ਪਾਰਟੀ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਸਮੁੱਚੇ ਸਥਾਨਕ ਆਗੂਆਂ ਅਤੇ ਵਰਕਰਾਂ ਨੂੰ ਇੱਕਜੁੱਟ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਆਗੂਆਂ ਨੇ ਸੰਕੇਤ ਦਿੱਤਾ ਕਿ ਜੇਕਰ ਇਸ ਵਾਰ ਵੀ ਸਥਾਨਕ ਵਰਕਰਾਂ ਦੀਆਂ ਭਾਵਨਾਵਾਂ ਨੂੰ ਅਣਡਿੱਠਾ ਕਰਕੇ ਬਾਹਰੀ ਉਮੀਦਵਾਰ ਨੂੰ ਤਰਜੀਹ ਦਿੱਤੀ ਗਈ ਤਾਂ ਵਿਰੋਧ ਪਹਿਲਾਂ ਨਾਲੋਂ ਵੀ ਵਧੇਰੇ ਸਪੱਸ਼ਟ ਅਤੇ ਤਿੱਖਾ ਹੋ ਸਕਦਾ ਹੈ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਪੰਜਾਬ ਕਾਂਗਰਸ ਵਿਚ ਆਉਣ ਵਾਲੀਆਂ ਸਿਆਸੀ ਸਰਗਰਮੀਆਂ ਨੂੰ ਲੈ ਕੇ ਪਾਰਟੀ ਦੇ ਪੁਰਾਣੇ ਅਤੇ ਸਥਾਨਕ ਆਗੂਆਂ ਨੂੰ ਮੁੜ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਕਿਸਾਨ ਸਮੇਤ ਸਰਕਾਰੀ ਖੇਤੀ ਯੋਜਨਾਵਾਂ ਦਾ ਲਾਭ ਲੈਣ ਲਈ ‘ਫਾਰਮਰ ਰਜਿਸਟਰੀ’ ਲਾਜ਼ਮੀ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ -2026’ ਤਹਿਤ ਰੂਪਨਗਰ ਬਲਾਕ ਦੇ ਮੁਕਾਬਲੇ 9 ਤੋਂ 11 ਸਤੰਬਰ ਤੱਕ
Ad Position 24