ਡਹਿਰ ਵਿਖੇ ਕੁਸ਼ਤੀ ਮੁਕਾਬਲੇ ਅਤੇ ਸੱਭਿਆਚਾਰਕ ਮੇਲਾ 6 ਨੂੰ
ਸੀ ਚਮਕੌਰ ਸਾਹਿਬ, 4 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਡਹਿਰ ਵਿਖੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਪਿੰਡ ਦੀ ਗੁੱਗਾ ਮੈੜੀ ਵਿਖੇ 6 ਸਤੰਬਰ ਨੂੰ ਕੁਸ਼ਤੀ ਮੁਕਾਬਲੇ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਦੀਦਾਰ ਸਿੰਘ ਡਹਿਰ ਨੇ ਦੱਸਿਆ ਕਿ ਭਗਤ ਹਰਜਿੰਦਰ ਨਾਥ ਦੀ ਦੇਖਰੇਖ ਹੇਠ ਇਹ ਮੁਕਾਬਲੇ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਰਾਤ 8 ਵਜੇ ਤੋ ਸਵੇਰੇ 4 ਵਜੇ ਤੱਕ ਚੌਂਕੀ ਸਜਾਈ ਜਾਵੇਗੀ।
ਅਜੀਤ ਡੈਸਕ
05-09-2026