03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

‘ ਆਪ ’ ਵਲੋਂ ਲਗਾਏ ਗਏ ਹਲਕਾ ਇੰਚਾਰਜ ਗੋਲਡੀ ਦਾ ਖਰੜ ਪਹੁੰਚਣ ’ ਤੇ ਵਰਕਰਾਂ ਵਲੋਂ ਢੋਲ - ਢਮੱਕੇ ਨਾਲ ਸਵਾਗਤ ਕਿਹਾ, ਖਰੜ ਦੇ ਵਿਕਾਸ ਨੂੰ ਦੇਵਾਂਗਾ ਤਰਜ਼ੀਹ

ਖਰੜ, 3 ਸਤੰਬਰ (ਜੰਡਪੁਰੀ/ਮਾਨ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਖਰੜ ਦੇ ਨਵੇਂ ਲਗਾਏ ਗਏ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਦਾ ਅੱਜ ਖਰੜ ਸ਼ਹਿਰ ਵਿਖੇ ਪੁੱਜਣ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਵਰਕਰਾਂ ਵਲੋਂ ਢੋਲ-ਢਮੱਕਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਗੋਲਡੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਖਰੜ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਖਰੜ, 3 ਸਤੰਬਰ (ਜੰਡਪੁਰੀ/ਮਾਨ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਖਰੜ ਦੇ ਨਵੇਂ ਲਗਾਏ ਗਏ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਦਾ ਅੱਜ ਖਰੜ ਸ਼ਹਿਰ ਵਿਖੇ ਪੁੱਜਣ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਵਰਕਰਾਂ ਵਲੋਂ ਢੋਲ-ਢਮੱਕਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਗੋਲਡੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਖਰੜ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਖਰੜ ਸ਼ਹਿਰ ਦੇ ਰੁਕੇ ਵਿਕਾਸ ਸੰਬੰਧੀ ਉਨ੍ਹਾਂ ਕਿਹਾ ਹੈ ਕਿ ਉਹ ਖਰੜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ ਅਤੇ ਕਜੌਲੀ ਵਾਟਰ ਵਰਕਸ ਦਾ ਪ੍ਰਾਜੈਕਟ ਦਸੰਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਖਰੜ ‘ਚ ਐਸ. ਟੀ. ਪੀ. ਤੇ ਲਿੰਕ ਸੜਕਾਂ ਦੇ ਕੰਮ ਵੀ ਜਲਦ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਜ਼ਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮਿਲਣ। ਉਨ੍ਹਾਂ ਕਿਹਾ ਕਿ ਉਕਤ ਕੰਮਾਂ ਨੂੰ ਤਰਜੀਹ ਦੇ ਕੇ ਹੀ ਪਾਰਟੀ ਨੇ ਦਿੱਲੀ ‘ਚ ਸਰਕਾਰ ਬਣਾਈ ਸੀ। ਇਸ ਮੌਕੇ ਪ੍ਰਿੰਸ ਧਾਲੀਵਾਲ, ਹਾਕਮ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਰੜ, ਡਿੰਪਲ ਮੁੰਡੀ ਖਰੜ, ਰਾਮ ਸਰੂਪ ਸ਼ਰਮਾ, ਵਿਨੋਦ ਕਪੂਰ, ਡਾ. ਕਰਨੈਲ ਸਿੰਘ ਮਾਵੀ, ਮਨਪ੍ਰੀਤ ਸਿੰਘ ਗੜਾਂਗ, ਅਮਨਦੀਪ ਸਿੰਘ ਬਾਠ, ਸੁਖਵਿੰਦਰ ਸਿੰਘ ਬਾਠ, ਰਾਜਵੀਰ ਸਿੰਘ ਰਾਜੀ, ਬਲਵਿੰਦਰ ਸਿੰਘ, ਡਾ. ਪਰਮਜੀਤ ਸਿੰਘ ਤੇ ਮਨਮੋਹਨ ਸਿੰਘ ਤੋਂ ਇਲਾਵਾ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਦਾ ਖਰੜ ਪਹੁੰਚਣ ‘ਤੇ ਢੋਲ-ਢਮੱਕੇ ਨਾਲ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਵਰਕਰ ਤੇ ਵਲੰਟੀਅਰ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਤੇ ਭਾਜਪਾ ਦਾ ਗੱਠਜੋੜ ਸੂਬੇ ਜਾਂ ਲੋਕਾਂ ਦੇ ਹਿੱਤ ’ ਚ ਨਹੀਂ - ਜਗਮੋਹਨ ਸਿੰਘ ਕੰਗ ਅਗਲੀ ਖ਼ਬਰ ਅਜੀਤ, ਜਲੰਧਰ ਮੁਹਾਲੀ ’ ਚ ਵਿਗੜ ਰਹੀ ਕਾਨੂੰਨ - ਵਿਵਸਥਾ ਦੇ ਮੁੱਦੇ ਨੂੰ ਲੈ ਕੇ ਬੇਦੀ ਨੇ ਪ੍ਰਸ਼ਾਸਨ ਨੂੰ ਘੇਰਿਆ ਡੀ.ਜੀ....
Ad Position 24