23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ਹਾਈ ਸਕੂਲ ਅਗੰਮਪੁਰ ਸਕੂਲ ਵਿਖੇ ਸਕੂਲਾਂ ਦੇ ਅੰਤਰ ਜ਼ੋਨਲ ਸਰਕਲ ਸਟਾਇਲ ਕਬੱਡੀ ਦੇ ਚਾਰ ਰੋਜ਼ਾ ਮੁਕਾਬਲੇ ਹੋਏ ਸ਼ੁਰੂ

ਰੂਪਨਗਰ, 22 ਅਗਸਤ (ਸਤਨਾਮ ਸਿੰਘ ਸੱਤੀ)-ਸਮਾਜ ਸੇਵਾ ਨੂੰ ਆਪਣਾ ਧਰਮ ਮੰਨਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਵਲੋਂ ਆਪਣੀ ਨਿੱਜੀ ਆਮਦਨ ਦੇ ਦਸਵੰਧ ਵਿਚੋਂ ਚਲਾਈ ਜਾ ਰਹੀ ‘ਹਿਊਮੈਨਿਟੀ ਫਰਸਟ’ ਮੁਹਿੰਮ ਤਹਿਤ ਸ਼ਰਮਾ ਹਸਪਤਾਲ, ਰੂਪਨਗਰ ਵਿਖੇ 20 ਹੋਰ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਗਏ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਖੈਰ-ਖ਼ਬਰ ਲਈ।

Ad Position 21
No active advertisement
ਅਪਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਨਾਲ ਮੁਲਾਕਾਤ ਕਰਨ ਮੌਕੇ ਅਜੇਵੀਰ ਸਿੰਘ ਲਾਲਪੁਰਾ ਨਾਲ ਡਾ. ਸ਼ਰਮਾ। 23-08-2026
ਰੂਪਨਗਰ, 22 ਅਗਸਤ (ਸਤਨਾਮ ਸਿੰਘ ਸੱਤੀ)-ਸਮਾਜ ਸੇਵਾ ਨੂੰ ਆਪਣਾ ਧਰਮ ਮੰਨਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਜੈਵੀਰ ਸਿੰਘ ਲਾਲਪੁਰਾ ਵਲੋਂ ਆਪਣੀ ਨਿੱਜੀ ਆਮਦਨ ਦੇ ਦਸਵੰਧ ਵਿਚੋਂ ਚਲਾਈ ਜਾ ਰਹੀ ‘ਹਿਊਮੈਨਿਟੀ ਫਰਸਟ’ ਮੁਹਿੰਮ ਤਹਿਤ ਸ਼ਰਮਾ ਹਸਪਤਾਲ, ਰੂਪਨਗਰ ਵਿਖੇ 20 ਹੋਰ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਗਏ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਖੈਰ-ਖ਼ਬਰ ਲਈ। ਭਾਜਪਾ ਰੋਪੜ ਸਰਕਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਦੱਸਿਆ ਕਿ ਇਹ 20 ਆਪ੍ਰੇਸ਼ਨ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਗਏ ਹਨ। ਕਾਜਲਾ ਨੇ ਕਿਹਾ ਕਿ ਲਾਲਪੁਰਾ ਤੇ ਉਨ੍ਹਾਂ ਦਾ ਪਰਿਵਾਰ ਆਪਣੀ ਨਿੱਜੀ ਆਮਦਨ ਵਿੱਚੋਂ ਦਸਵੰਧ ਕੱਢ ਕੇ ਲਗਾਤਾਰ ਲੋਕ ਸੇਵਾ ਕਰ ਰਿਹਾ ਹੈ। ਅੱਜ ਦੇ 20 ਆਪ੍ਰੇਸ਼ਨਾਂ ਸਮੇਤ ਇਸ ਮੁਹਿੰਮ ਤਹਿਤ ਹੁਣ ਤੱਕ 600 ਲੋੜਵੰਦ ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਸਾਰੇ ਆਪ੍ਰੇਸ਼ਨਾਂ ਦਾ ਖ਼ਰਚਾ ਲਾਲਪੁਰਾ ਵਲੋਂ ਆਪਣੀ ਨਿੱਜੀ ਆਮਦਨ ਦੇ ਦਸਵੰਧ ਵਿਚੋਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਹਿਊਮੈਨਿਟੀ ਫਰਸਟ’ ਦਾ ਮੁੱਖ ਉਦੇਸ਼ ਆਰਥਿਕ ਤੰਗੀ ਕਾਰਨ ਕਿਸੇ ਵੀ ਲੋੜਵੰਦ ਨੂੰ ਇਲਾਜ ਤੋਂ ਵਾਂਝਾ ਨਾ ਰਹਿਣ ਦੇਣਾ ਹੈ। ਇਹ ਸੇਵਾ ਆਉਣ ਵਾਲੇ ਸਮੇਂ ਵਿਚ ਵੀ ਹੋਰ ਵਿਸ਼ਾਲ ਪੱਧਰ ’ਤੇ ਜਾਰੀ ਰੱਖੀ ਜਾਵੇਗੀ। ਹਸਪਤਾਲ ਵਿਚ ਮੌਜੂਦ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਉਪਰਾਲੇ ਲਈ ਅਜੈਵੀਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਨਿਸ਼ਕਾਮ ਸੇਵਾ ਨਾਲ ਲੋੜਵੰਦ ਪਰਿਵਾਰਾਂ ਨੂੰ ਇਲਾਜ ਦੇ ਨਾਲ ਨਵੀਂ ਆਸ ਵੀ ਮਿਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਟ੍ਰੈਫ਼ਿਕ ਇੰਚਾਰਜ ਮਲਕੀਤ ਸਿੰਘ ਨੇ ਚੋਰੀ ਦਾ ਫੜਿਆ ਮੋਟਰਸਾਈਕਲ ਕੀਤਾ ਮਾਲਕ ਹਵਾਲੇ ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੂੰ ਪੰਜਾਬ ਦਾ ਸਪੋਕਸਪਰਸਨ ਬਣਾਏ ਜਾਣ ’ਤੇ ‘ਆਪ’ ਆਗੂਆਂ ’ਚ ਖ਼ੁਸ਼ੀ
Ad Position 24