ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਸੂਬੇਦਾਰ (ਰਿਟਾ:) ਬਲਦੇਵ ਸਿੰਘ ਮੈਰੀਟੋਰੀਅਸ ਪ੍ਰਸੰਸਾ ਪੱਤਰ ਤੇ ਨਕਦ ਇਨਾਮ ਨਾਲ ਕੀਤਾ ਸਨਮਾਨਿਤ
ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਕਰਨੈਲ ਸਿੰਘ)- ਇਥੋਂ ਨੇੜਲੇ ਪਿੰਡ ਸੱਧੇਵਾਲ ਨਿਵਾਸੀ ਸਵ: ਸੂਬੇਦਾਰ (ਸੇਵਾ ਮੁਕਤ) ਬਲਦੇਵ ਸਿੰਘ ਸੈਣੀ ਦੇ ਪ੍ਰੀਵਾਰ ਵਲੋਂ ਪਿੰਡ ਦੇ ਹੋਣਹਾਰ ਤੇ 10ਵੀਂ ਜਮਾਤ ਦੇ ਸਲਾਨਾ ਨਤੀਜੇ ’ਚ ਸਾਨਦਾਰ ਅੰਕ ਲੈ ਕੇ ਪਾਸ ਹੋਈ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਸੂਬੇਦਾਰ (ਰਿਟਾ:) ਬਲਦੇਵ ਸਿੰਘ ਮੈਰੀਟੋਰੀਅਸ ਪ੍ਰੰਸ਼ਸਾ ਪੱਤਰ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਕਤ ਸਨਮਾਨ ਸਮਾਗਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਵ: ਸੂਬੇਦਾਰ ਬਲਦੇਵ ਸਿੰਘ ਦੇ ਸਪੁੱਤਰ ਇੰਜ: ਆਰ.
ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਕਰਨੈਲ ਸਿੰਘ)- ਇਥੋਂ ਨੇੜਲੇ ਪਿੰਡ ਸੱਧੇਵਾਲ ਨਿਵਾਸੀ ਸਵ: ਸੂਬੇਦਾਰ (ਸੇਵਾ ਮੁਕਤ) ਬਲਦੇਵ ਸਿੰਘ ਸੈਣੀ ਦੇ ਪ੍ਰੀਵਾਰ ਵਲੋਂ ਪਿੰਡ ਦੇ ਹੋਣਹਾਰ ਤੇ 10ਵੀਂ ਜਮਾਤ ਦੇ ਸਲਾਨਾ ਨਤੀਜੇ ’ਚ ਸਾਨਦਾਰ ਅੰਕ ਲੈ ਕੇ ਪਾਸ ਹੋਈ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਸੂਬੇਦਾਰ (ਰਿਟਾ:) ਬਲਦੇਵ ਸਿੰਘ ਮੈਰੀਟੋਰੀਅਸ ਪ੍ਰੰਸ਼ਸਾ ਪੱਤਰ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਕਤ ਸਨਮਾਨ ਸਮਾਗਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਵ: ਸੂਬੇਦਾਰ ਬਲਦੇਵ ਸਿੰਘ ਦੇ ਸਪੁੱਤਰ ਇੰਜ: ਆਰ. ਪੀ. ਸਿੰਘ ਸੈਣੀ ਚੀਫ ਇੰਜੀਨੀਅਰ ਸੇਵਾ ਮੁਕਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪਿਤਾ ਸਵ: ਸੂਬੇਦਾਰ ਬਲਦੇਵ ਸਿੰਘ ਦੀ ਯਾਦ ’ਚ ਪਿੰਡ ਦੇ ਹੋਣਹਾਰ ਅਤੇ ਪੜ੍ਹਾਈ ’ਚ ਸਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਹ ਸਨਮਾਨ ਜਿਸ ’ਚ ਇਕ ਪ੍ਰਸ਼ੰਸ਼ਾ ਪੱਤਰ ਅਤੇ 6000 ਰੁਪਏ ਨਕਦ ਰਾਸੀ ਸ਼ਾਮਲ ਹੈ, ਇਸ ਵਾਰ ਜਸ਼ਨਪ੍ਰੀਤ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਸੱਧੇਵਾਲ ਨੂੰ ਦਿੱਤਾ ਗਿਆ ਹੈ। ਇਸ ਮੌਕੇ ਸੂਬੇਦਾਰ ਬਲਦੇਵ ਸਿੰਘ ਦੇ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਸੂਬੇਦਾਰ ਚੰਨਣ ਸਿੰਘ, ਸਾਬਕਾ ਪੰਚ ਨਿਰੰਜਣ ਕੌਰ, ਕੁਲਵੰਤ ਸਿੰਘ, ਜਸਵੀਰ ਸਿੰਘ, ਗੁਰਨਾਮ ਕੌਰ, ਨੀਟੂ ਸੈਣੀ, ਹਰਪ੍ਰੀਤ ਕੌਰ, ਅਮਰਜੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ ਆਦਿ ਵੀ ਹਾਜ਼ਰ ਸਨ। ਸੂਬੇਦਾਰ ਬਲਦੇਵ ਸਿੰਘ ਦੇ ਪ੍ਰੀਵਾਰ ਦੇ ਇਸ ਉਪਰਾਲਾ ਦੇ ਇਲਾਕੇ ਅੰਦਰ ਭਾਰੀ ਪ੍ਰੰਸ਼ਸ਼ਾ ਹੋ ਰਹੀ ਹੈ।