ਸ਼੍ਰੀਮਤੀ ਵਿਸ਼ਵ ਜਯੋਤੀ ਸਿਵਲ ਜੱਜ ਕਮ ਜੁਡੀਸ਼ਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਪੀਰ ਬਾਬਾ ਜਿੰਦਾ ਸ਼ਹੀਦ ਦੇ ਮੇਲੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਨੂਰਪੁਰ ਬੇਦੀ, 19 ਅਗਸਤ (ਹਰਦੀਪ ਸਿੰਘ ਢੀਂਡਸਾ)-ਅੱਜ ਸ਼੍ਰੀਮਤੀ ਵਿਸ਼ਵ ਜੋਤੀ ਸਿਵਲ ਕਮ ਜੁਡੀਸ਼ਲ ਮਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਵਲੋਂ, ਅੱਜ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਸਥਾਨ ਨਤਮਸਤਕ ਹੋਏ ਅਤੇ ਦਰਬਾਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ, ਇਸ ਦੌਰਾਨ ਥਾਣਾ ਮੁਖੀ ਨੂਰਪੁਰ ਬੇਦੀ ਗੁਰਮੁਖ ਸਿੰਘ ਅਤੇ ਪੀਰ ਬਾਬਾ ਜਿੰਦਾ ਸ਼ਹੀਦ ਕਮੇਟੀ ਮੈਂਬਰਾਂ ਨੇ ਜੱਜ ਸਾਹਿਬਾ ਦਾ ਸਨਮਾਨ ਕੀਤਾ। ਇਸ ਦੌਰਾਨ ਮੈਡਮ ਨੇ ਕਮੇਟੀ ਦੇ ਇਹਨਾਂ ਵਿਸ਼ੇਸ਼ ਉਪਰਾਲਿਆਂ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਹੀ ਪੀਰ ਬਾਬਾ ਜਿੰਦਾ ਸ਼ਹੀਦ ਟਰੱਸਟ ਵਲੋਂ ਕਰਵਾਏ ਜਾਂਦੇ ਵੱਖ-ਵੱਖ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹ ਇਹਨਾਂ ਸਮੁੱਚੇ ਕਾਰਜਾਂ ਅਤੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਸਮੁੱਚੀ ਕਮੇਟੀ ਨੂੰ ਤੇ ਸੰਗਤ ਨੂੰ ਇਸ ਪਾਵਨ ਪਵਿੱਤਰ ਤਿਉਹਾਰ ਦੀਆ ਮੁਬਾਰਕਾਂ ਭੇਟ ਕੀਤੀਆਂ।
ਅਜੀਤ ਡੈਸਕ
20-08-2026