ਚਰਚਾ ’ਚ ਹੈ ਗਾਇਕ ਪੰਮਾ ਡੂਮੇਵਾਲ ਤੇ ਸੋਹਲ ਬਾਈ ਦਾ ਨਵਾਂ ਗੀਤ ‘ਪੋਰਸ’
ਨੂਰਪੁਰ ਬੇਦੀ 18 ਅਗਸਤ (ਵਿੰਦਰਪਾਲ ਝਾਂਡੀਆਂ)- ਗੀਤ ‘ਪੋਰਸ’ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਬਟੋਰ ਰਿਹਾ ਹੈ। ਇਸ ਗੀਤ ਵਿਚ ਲੋਕ ਗਾਇਕ ਪੰਮਾ ਡੂਮੇਵਾਲ ਅਤੇ ਸੋਹਲ ਬਾਈ ਨੇ ਵੀ ਆਪਣੀ ਪ੍ਰਭਾਵਸ਼ਾਲੀ ਆਵਾਜ਼ ਨਾਲ ਸਾਂਝ ਪਾਈ ਹੈ, ਜਿਸ ਕਾਰਨ ਗੀਤ ਦੀ ਰੂਹ ਅਤੇ ਪ੍ਰਭਾਵ ਹੋਰ ਵੀ ਨਿਖਰ ਕੇ ਸਾਹਮਣੇ ਆਉਂਦਾ ਹੈ।
ਗ
ਗਾਇਕ ਪੰਮਾ ਡੂਮੇਵਾਲ ਤੇ ਗਾਇਕ ਬਾਈ ਰਾਕੇਸ਼ ਸੋਹਲ। ਤਸਵੀਰ : ਵਿੰਦਰਪਾਲ ਝਾਂਡੀਆਂ।
19-08-2026
ਨੂਰਪੁਰ ਬੇਦੀ 18 ਅਗਸਤ (ਵਿੰਦਰਪਾਲ ਝਾਂਡੀਆਂ)- ਗੀਤ ‘ਪੋਰਸ’ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਬਟੋਰ ਰਿਹਾ ਹੈ। ਇਸ ਗੀਤ ਵਿਚ ਲੋਕ ਗਾਇਕ ਪੰਮਾ ਡੂਮੇਵਾਲ ਅਤੇ ਸੋਹਲ ਬਾਈ ਨੇ ਵੀ ਆਪਣੀ ਪ੍ਰਭਾਵਸ਼ਾਲੀ ਆਵਾਜ਼ ਨਾਲ ਸਾਂਝ ਪਾਈ ਹੈ, ਜਿਸ ਕਾਰਨ ਗੀਤ ਦੀ ਰੂਹ ਅਤੇ ਪ੍ਰਭਾਵ ਹੋਰ ਵੀ ਨਿਖਰ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਸੁਭਾਅ, ਸਵੈ-ਮਾਣ, ਦਲੇਰੀ ਅਤੇ ਅਣਖ ਦੀ ਤਰਜਮਾਨੀ ਕਰਦਾ ਇਹ ਗੀਤ ਪੰਜਾਬ ਦੇ ਮਹਾਨ ਲੋਕ ਨਾਇਕ ਰਾਜਾ ਪੋਰਸ ਨੂੰ ਸਮਰਪਿਤ ਹੈ। ਗੀਤ ਇਤਿਹਾਸ ਦੇ ਉਸ ਅਹਿਮ ਪਲ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ, ਜਦੋਂ ਰਾਜਾ ਪੋਰਸ ਨੇ ਸਿਕੰਦਰ ਨਾਲ ਜੰਗ ਹਾਰ ਜਾਣ ਦੇ ਬਾਵਜੂਦ ਆਪਣਾ ਸਵੈ-ਸਨਮਾਨ ਨਹੀਂ ਛੱਡਿਆ। ਆਪਣੀ ਦਲੀਲ, ਦ੍ਰਿੜਤਾ ਅਤੇ ਨਿਡਰਤਾ ਨਾਲ ਉਸ ਨੇ ਸਿਕੰਦਰ ਅੱਗੇ ਝੁਕਣ ਤੋਂ ਇਨਕਾਰ ਕੀਤਾ। ਪੋਰਸ ਦੇ ਇਸ ਆਤਮ-ਵਿਸ਼ਵਾਸ ਅਤੇ ਰਾਜਸੀ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਉਸ ਨੂੰ ਮੁੜ ਪੰਜਾਬ ਦਾ ਰਾਜ ਸੌਂਪ ਦਿੱਤਾ। ‘ਪੋਰਸ’ ਸਿਰਫ਼ ਇੱਕ ਗੀਤ ਨਹੀਂ, ਸਗੋਂ ਪੰਜਾਬ ਦੀ ਸ਼ਾਨ, ਸੂਰਮਗਤੀ ਅਤੇ ਸਵੈ-ਮਾਣ ਦਾ ਸੰਗੀਤਮਈ ਪ੍ਰਗਟਾਵਾ ਹੈ। ਇਤਿਹਾਸਕ ਵਿਸ਼ੇ ਨੂੰ ਆਧੁਨਿਕ ਸੰਗੀਤ ਰਾਹੀਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਹ ਯਤਨ ਸ਼ਲਾਘਾਯੋਗ ਹੈ। ਰਾਕੇਸ਼ ਸੋਹਲ ਦੀ ਲੇਖਣੀ, ਗਾਇਕੀ ਅਤੇ ਪੰਮਾ ਡੂਮੇਵਾਲ ਦੀ ਸਾਂਝ ਇਸ ਗੀਤ ਨੂੰ ਇੱਕ ਵਿਲੱਖਣ ਪਛਾਣ ਦਿੰਦੀ ਹੈ, ਜਿਸ ਕਾਰਨ ਇਹ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਉਣ ਵਿਚ ਕਾਮਯਾਬ ਹੋਇਆ ਹੈ।