20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੋਬਿੰਦ ਸਾਗਰ ਝੀਲ ’ਚ ਮੱਛੀ ਫੜਨ ਦਾ ਨਵਾਂ ਸੀਜ਼ਨ ਸ਼ੁਰੂ

ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)- ਗੋਬਿੰਦ ਸਾਗਰ ਝੀਲ ਵਿਚ ਮੱਛੀ ਫੜਨ ਦਾ ਨਵਾਂ ਸੀਜ਼ਨ ਸ਼ੁਰੂ ਹੁੰਦਿਆਂ ਹੀ ਮੱਛੀ ਕਾਰੋਬਾਰ ਨਾਲ ਜੁੜੇ ਮਛੇਰਿਆਂ, ਠੇਕੇਦਾਰਾਂ ਤੇ ਵਪਾਰੀਆਂ ਵਿਚ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ। 16 ਅਗਸਤ ਤੋਂ ਮੱਛੀ ਫੜਨ ਦਾ ਕੰਮ ਮੁੜ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਵੱਡੀ ਮਾਤਰਾ ਵਿਚ ਮੱਛੀ ਦੀ ਆਮਦ ਹੋਈ।

Ad Position 21
No active advertisement
ਅਜੀਤ ਡੈਸਕ 19-08-2026
ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)- ਗੋਬਿੰਦ ਸਾਗਰ ਝੀਲ ਵਿਚ ਮੱਛੀ ਫੜਨ ਦਾ ਨਵਾਂ ਸੀਜ਼ਨ ਸ਼ੁਰੂ ਹੁੰਦਿਆਂ ਹੀ ਮੱਛੀ ਕਾਰੋਬਾਰ ਨਾਲ ਜੁੜੇ ਮਛੇਰਿਆਂ, ਠੇਕੇਦਾਰਾਂ ਤੇ ਵਪਾਰੀਆਂ ਵਿਚ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ। 16 ਅਗਸਤ ਤੋਂ ਮੱਛੀ ਫੜਨ ਦਾ ਕੰਮ ਮੁੜ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਵੱਡੀ ਮਾਤਰਾ ਵਿਚ ਮੱਛੀ ਦੀ ਆਮਦ ਹੋਈ। ਇਸ ਦੌਰਾਨ ਕਰੀਬ 35 ਕਿੱਲੋ ਭਾਰ ਦੀ ਵਿਸ਼ਾਲ ਵੱਡੀ ਅਕਾਰੀ ਕਤਲਾ ਮੱਛੀ ਫੜੇ ਜਾਣ ਨੇ ਖ਼ਾਸ ਖਿੱਚ ਦਾ ਕੇਂਦਰ ਬਣਾਇਆ। ਨੰਗਲ ਵਿਚ ਮੱਛੀ ਦੇ ਕਾਰੋਬਾਰ ਨਾਲ ਜੁੜੀ ਭਗਵਾਨ ਸਿੰਘ ਕੋਹਲੀ ਐਂਡ ਕੰਪਨੀ ਦੇ ਪ੍ਰਬੰਧਕ ਬਵਨਦੀਪ ਸਿੰਘ ਕੋਹਲੀ ਨੇ ਦੱਸਿਆ ਕਿ ਸੀਜ਼ਨ ਦੇ ਪਹਿਲੇ ਦਿਨ ਗੋਬਿੰਦ ਸਾਗਰ ਝੀਲ ਦੇ ਵੱਖ-ਵੱਖ ਮੱਛੀ ਫੜਨ ਵਾਲੇ ਖੇਤਰਾਂ ਤੋਂ ਕਰੀਬ 200 ਕੁਇੰਟਲ ਮੱਛੀ ਦੀ ਆਮਦ ਹੋਈ। ਉਨ੍ਹਾਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸ਼ੁਰੂਆਤੀ ਆਮਦ ਵਧੀਆ ਰਹੀ ਹੈ, ਜਿਸ ਕਾਰਨ ਮੱਛੀ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਵੀ ਚੰਗੇ ਕਾਰੋਬਾਰ ਦੀ ਉਮੀਦ ਬੱਝੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਦੇ ਪ੍ਰਜਨਨ ਸੀਜ਼ਨ ਦੌਰਾਨ ਗੋਬਿੰਦ ਸਾਗਰ ਝੀਲ ਵਿਚ ਹਰ ਸਾਲ ਮੱਛੀ ਫੜਨ ‘ਤੇ ਨਿਰਧਾਰਿਤ ਸਮੇਂ ਲਈ ਰੋਕ ਰਹਿੰਦੀ ਹੈ। ਮੱਧ ਜੂਨ ਤੋਂ ਮੱਧ ਅਗਸਤ ਤੱਕ ਮੱਛੀ ਫੜਨ ਦਾ ਕੰਮ ਬੰਦ ਰਹਿਣ ਤੋਂ ਬਾਅਦ 16 ਅਗਸਤ ਤੋਂ ਨਵੇਂ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ। ਇਸੇ ਤਹਿਤ ਇਸ ਵਾਰ ਵੀ 16 ਅਗਸਤ ਤੋਂ ਮਛੇਰਿਆਂ ਨੇ ਮੁੜ ਗੋਬਿੰਦ ਸਾਗਰ ਝੀਲ ਵਿਚ ਮੱਛੀ ਫੜਨ ਦਾ ਕੰਮ ਸ਼ੁਰੂ ਕੀਤਾ। ਬਵਨਦੀਪ ਸਿੰਘ ਕੋਹਲੀ ਮੁਤਾਬਿਕ ਗੋਬਿੰਦ ਸਾਗਰ ਝੀਲ ਵਿਚ ਮੱਛੀ ਫੜਨ ਦਾ ਕੰਮ ਬਿਲਾਸਪੁਰ, ਭਾਖੜਾ ਡੈਮ ਅਤੇ ਲਠਿਆਣੀ ਸਮੇਤ ਵੱਖ-ਵੱਖ ਕੇਂਦਰਾਂ ਰਾਹੀਂ ਚੱਲਦਾ ਹੈ। ਇਸ ਕਾਰੋਬਾਰ ਨਾਲ ਕਈ ਮਛੇਰੇ, ਮਜ਼ਦੂਰ, ਢੋਆ-ਢੁਆਈ ਨਾਲ ਜੁੜੇ ਲੋਕ ਅਤੇ ਮੱਛੀ ਵਪਾਰੀ ਸਿੱਧੇ ਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਸੀਜ਼ਨ ਦੇ ਪਹਿਲੇ ਦਿਨ ਮਿਲੀ ਮੱਛੀ ਵਿਚ ਸਿਲਵਰ ਕਾਰਪ ਦੀ ਸਭ ਤੋਂ ਵੱਧ ਆਮਦ ਰਹੀ। ਇਸ ਤੋਂ ਇਲਾਵਾ ਗ੍ਰਾਸ ਕਾਰਪ, ਮਹਾਸ਼ੀਰ ਅਤੇ ਕਤਲਾ ਸਮੇਤ ਹੋਰ ਕਿਸਮਾਂ ਦੀ ਮੱਛੀ ਵੀ ਫੜੀ ਗਈ। ਇਨ੍ਹਾਂ ਵਿਚੋਂ ਕਤਲਾ ਦੀ ਆਮਦ ਤੁਲਨਾਤਮਿਕ ਤੌਰ ‘ਤੇ ਘੱਟ ਰਹੀ, ਪਰ ਪਹਿਲੇ ਹੀ ਦਿਨ 35 ਕਿੱਲੋ ਦੀ ਵਿਸ਼ਾਲ ਕਤਲਾ ਫੜੇ ਜਾਣ ਕਾਰਨ ਇਹ ਮੱਛੀ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਤੋਂ ਇਲਾਵਾ ਮਹਾਸ਼ੀਰ ਦੀ ਮਾਤਰਾ ਵੀ ਪਹਿਲੇ ਦਿਨ ਤੁਲਨਾਤਮਿਕ ਤੌਰ ‘ਤੇ ਘੱਟ ਰਹੀ। ਮੱਛੀ ਕਾਰੋਬਾਰ ਨਾਲ ਜੁੜੇ ਬਵਨਦੀਪ ਸਿੰਘ ਕੋਹਲੀ ਨੇ ਦੱਸਿਆ ਕਿ ਸੀਜ਼ਨ ਦੀ ਸ਼ੁਰੂਆਤ ‘ਤੇ ਹੋਈ ਵਧੀਆ ਆਮਦ ਮੱਛੀ ਦੇ ਕਾਰੋਬਾਰ ਲਈ ਚੰਗੇ ਸੰਕੇਤ ਹਨ। ਆਉਣ ਵਾਲੇ ਦਿਨਾਂ ਵਿਚ ਝੀਲ ਦੇ ਵੱਖ-ਵੱਖ ਹਿੱਸਿਆਂ ਵਿਚੋਂ ਮੱਛੀ ਦੀ ਆਮਦ ਵਧਣ ਦੀ ਉਮੀਦ ਹੈ, ਜਿਸ ਨਾਲ ਮਛੇਰਿਆਂ ਤੇ ਮੱਛੀ ਵਪਾਰ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਲਾਭ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਫਾਰਮੇਸੀ ਕਾਲਜ ਬੇਲਾ ਵਿਖੇ ਨਸ਼ਾ ਮੁਕਤੀ ਤੇ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬੇਗਮਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24