20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਾਰ ਐਸੋਸੀਏਸ਼ਨ ਰੂਪਨਗਰ ਦੀਆਂ ਚੋਣਾਂ ਦੀਆਂ ਤਿਆਰੀਆਂ ਆਰੰਭ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)- ਬਾਰ ਐਸੋਸੀਏਸ਼ਨ ਰੂਪਨਗਰ ਦੀ ਸਾਲ 2026 ਲਈ ਹੋਣ ਵਾਲੀ ਚੋਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਪ੍ਰਧਾਨ ਹਰਪ੍ਰੀਤ ਸਿੰਘ ਕੰਗ ਵਲੋਂ ਐਡਵੋਕੇਟ ਅਮਰੀਕ ਸਿੰਘ ਕਟਵਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 19-08-2026
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)- ਬਾਰ ਐਸੋਸੀਏਸ਼ਨ ਰੂਪਨਗਰ ਦੀ ਸਾਲ 2026 ਲਈ ਹੋਣ ਵਾਲੀ ਚੋਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਪ੍ਰਧਾਨ ਹਰਪ੍ਰੀਤ ਸਿੰਘ ਕੰਗ ਵਲੋਂ ਐਡਵੋਕੇਟ ਅਮਰੀਕ ਸਿੰਘ ਕਟਵਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਅਮਰੀਕ ਸਿੰਘ ਕਟਵਾਲ ਪਹਿਲਾਂ ਵੀ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਰਹਿ ਚੁੱਕੇ ਹਨ। ਬਾਰ ਐਸੋਸੀਏਸ਼ਨ ਰੂਪਨਗਰ ਦੀ ਚੋਣ 11 ਸਤੰਬਰ 2026 ਨੂੰ ਕਰਵਾਈ ਜਾਵੇਗੀ। ਇਹ ਨਿਯੁਕਤੀ ਬਾਰ ਐਸੋਸੀਏਸ਼ਨ ਰੂਪਨਗਰ ਦੀ ਹੋਈ ਮੀਟਿੰਗ ਵਿਚ ਕੀਤੀ ਗਈ। ਜਾਰੀ ਸੂਚਨਾ ਅਨੁਸਾਰ 6 ਅਗਸਤ 2026 ਨੂੰ ਜਾਰੀ ਕੀਤੇ ਗਏ ਸੋਧੇ ਹੋਏ ਚੋਣ ਸ਼ਡਿਊਲ ਅਤੇ ਮਹਿਲਾ ਵਕੀਲਾਂ ਲਈ 30 ਫੀਸਦੀ ਪ੍ਰਤੀਨਿਧਤਾ ਸਬੰਧੀ ਪੱਤਰ ਦੀ ਕਾਪੀ ਵੀ ਰਿਟਰਨਿੰਗ ਅਫ਼ਸਰ ਨੂੰ ਭੇਜੀ ਗਈ ਹੈ। ਐਡਵੋਕੇਟ ਅਮਰੀਕ ਸਿੰਘ ਕਟਵਾਲ ਨੂੰ ਹਦਾਇਤ ਕੀਤੀ ਗਈ ਹੈ ਕਿ ਬਾਰ ਐਸੋਸੀਏਸ਼ਨ ਰੂਪਨਗਰ ਦੀ ਚੋਣ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਦੇ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਨਿਰਪੱਖ ਢੰਗ ਨਾਲ ਕਰਵਾਈ ਜਾਵੇ। ਚੋਣ ਪ੍ਰਕਿਰਿਆ ਦੌਰਾਨ ਮਹਿਲਾ ਵਕੀਲਾਂ ਲਈ ਨਿਰਧਾਰਿਤ 30 ਫੀਸਦੀ ਪ੍ਰਤੀਨਿਧਤਾ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਰਿਟਰਨਿੰਗ ਅਫ਼ਸਰ ਦੀ ਨਿਯੁਕਤੀ ਨਾਲ ਬਾਰ ਐਸੋਸੀਏਸ਼ਨ ਰੂਪਨਗਰ ਦੀ ਸਾਲ 2026 ਦੀ ਚੋਣ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਅੱਗੇ ਵਧਾਉਣ ਦਾ ਰਾਹ ਸਪਸ਼ਟ ਹੋ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਦੇ ਵਿਪਿਨ ਕਟਾਰੀਆ ‘ਅਧਿਆਪਨ ਤੇ ਸਿੱਖਣ’ ਵਿਸ਼ੇ ’ਤੇ ਕੌਮੀ ਪੱਧਰ ਦੀ ਪੈਨਲ ਚਰਚਾ ’ਚ ਕਰਨਗੇ ਪੰਜਾਬ ਦੀ ਨੁਮਾਇੰਦਗੀ ਅਗਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦੇ ਵਿਕਾਸ ’ਚ ਮੀਲ ਪੱਥਰ ਸਾਬਤ ਹੋਵੇਗਾ ਬੁੰਗਾ ਸਾਹਿਬ ਰੇਲਵੇ ਓਵਰ ਬ੍ਰਿਜ
Ad Position 24