19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਦੇ ਲੰਗਰ ਹਾਲ ਦੇ ਮੁੜ ਨਿਰਮਾਣ ਦੀ ਕਾਰ ਸੇਵਾ ਅੱਜ ਹੋਵੇਗੀ ਸ਼ੁਰੂ

ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)- ਦਰਿਆ ਸਤਲੁਜ ਦੇ ਕੰਢੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਪਾਤਸ਼ਾਹੀ ਦਸਵੀਂ ਨਵਾਂ ਨੰਗਲ ਵਿਖੇ ਲੰਗਰ ਹਾਲ ਦੇ ਮੁੜ ਨਿਰਮਾਣ ਲਈ ਕਾਰ ਸੇਵਾ ਅੱਜ 19 ਅਗਸਤ, ਦਿਨ ਬੁੱਧਵਾਰ, ਸਵੇਰੇ 9 ਵਜੇ ਆਰੰਭ ਕੀਤੀ ਜਾਵੇਗੀ। ਇਹ ਕਾਰ ਸੇਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸੰਪਰਦਾਇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਲੋਂ ਨਿਭਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 19-08-2026
ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)- ਦਰਿਆ ਸਤਲੁਜ ਦੇ ਕੰਢੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਪਾਤਸ਼ਾਹੀ ਦਸਵੀਂ ਨਵਾਂ ਨੰਗਲ ਵਿਖੇ ਲੰਗਰ ਹਾਲ ਦੇ ਮੁੜ ਨਿਰਮਾਣ ਲਈ ਕਾਰ ਸੇਵਾ ਅੱਜ 19 ਅਗਸਤ, ਦਿਨ ਬੁੱਧਵਾਰ, ਸਵੇਰੇ 9 ਵਜੇ ਆਰੰਭ ਕੀਤੀ ਜਾਵੇਗੀ। ਇਹ ਕਾਰ ਸੇਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸੰਪਰਦਾਇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਲੋਂ ਨਿਭਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਪਰਦਾਇ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਲੰਗਰ ਹਾਲ ਦੇ ਮੁੜ ਨਿਰਮਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਬਾਬਾ ਜੀ ਨੇ ਸਮੂਹ ਸੰਗਤਾਂ, ਸੇਵਾ ਜਥਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਮਹਾਨ ਕਾਰ ਸੇਵਾ ਵਿਚ ਹੁੰਮ-ਹੁੰਮਾ ਕੇ ਪੁੱਜਣ ਅਤੇ ਤਨ-ਮਨ-ਧਨ ਨਾਲ ਸੇਵਾ ਵਿਚ ਹਿੱਸਾ ਲੈਣ ਦੀ ਹਾਰਦਿਕ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੁਝ ਸਮੇਂ ਦੀ ਬਰਸਾਤ ਕਾਰਨ ਸ੍ਰੀ ਅਨੰਦਪੁਰ ਸਾਹਿਬ ਹੋਇਆ ਜਲ-ਥਲ ਅਗਲੀ ਖ਼ਬਰ ਦਲਜੀਤ ਸਿੰਘ ਭੁੱਟੋ ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. ਦੇ ਮੈਂਬਰ ਨਿਯੁਕਤ
Ad Position 24