ਬਿੱਲਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਇਲਾਕੇ ਦੇ ਪਿੰਡ ਬਿੱਲਪੁਰ ਵਿਖੇ ਪਿੰਡ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਪਿੰਡ ਦੀ ਸਰਪੰਚ ਜਗਤਾਰ ਕੌਰ ਨੇ ਰੀਬਨ ਕੱਟ ਕੇ ਤਿਉਹਾਰ ਦਾ ਆਗਾਜ਼ ਕੀਤਾ।
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਇਲਾਕੇ ਦੇ ਪਿੰਡ ਬਿੱਲਪੁਰ ਵਿਖੇ ਪਿੰਡ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਪਿੰਡ ਦੀ ਸਰਪੰਚ ਜਗਤਾਰ ਕੌਰ ਨੇ ਰੀਬਨ ਕੱਟ ਕੇ ਤਿਉਹਾਰ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੀਆਂ ਔਰਤਾਂ ਤੇ ਕੁੜੀਆਂ ਵਲੋਂ ਸਾਂਝੇ ਤੌਰ ਤੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੀਆਂ ਸਾਡੇ ਪੰਜਾਬੀ ਵਿਰਸੇ ਦੀ ਰੂਹ ਦੀ ਖੁਰਾਕ ਹੈ। ਇਸ ਮੌਕੇ ਔਰਤਾਂ ਨੇ ਪੀਂਘਾਂ ਝੂਟੀਆਂ, ਚਰਖੇ ਕੱਤੇ ਅਤੇ ਗਿੱਧਾ ਦੀਆਂ ਧਮਾਲਾਂ ਪਾਈਆਂ। ਮੇਲੇ ਦੌਰਾਨ ਬੀਬੀ ਮਨਜੀਤ ਕੌਰ, ਬੀਬੀ ਜਸਵਿੰਦਰ ਕੌਰ, ਹਰਪਾਲ ਕੌਰ ਸਿਮਰਨ ਕੌਰ, ਭੁਪਿੰਦਰ ਕੌਰ, ਚਰਨਜੀਤ ਕੌਰ,ਪਰਮਜੀਤ ਕੌਰ, ਹਰਪ੍ਰੀਤ ਕੌਰ, ਅੰਮ੍ਰਿਤ ਕੌਰ, ਜਸਵੀਰ ਕੌਰ, ਹਰਜਿੰਦਰ ਕੌਰ, ਜਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਹਰਵਿੰਦਰ ਕੌਰ, ਅਜੈਬ ਕੌਰ, ਰਜਿੰਦਰ ਕੌਰ, ਅਮਨਜੌਤ ਕੌਰ, ਅਮਰਜੀਤ ਕੌਰ, ਮਨਦੀਪ ਕੌਰ, ਜਸਪਾਲ ਕੌਰ, ਰਾਜਵੀਰ ਕੌਰ, ਕੁਲਦੀਪ ਕੌਰ, ਕੁਲਵੀਰ ਕੌਰ, ਦਲਜੀਤ ਕੌਰ, ਕਮਲਜੀਤ ਕੌਰ, ਇੰਦਰਜੀਤ ਕੌਰ, ਗੁਰਬਖਸ਼ ਕੌਰ, ਸਤਿੰਦਰ ਕੌਰ, ਕਰਮਜੀਤ ਕੌਰ, ਸੁਨੀਤਾ ਦੇਵੀ , ਜੈਸਮੀਨ ਕੌਰ, ਸਿਮਰਤ ਤੇ ਨਿਮਰਤ ਆਦਿ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।