18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਮਾਂ ਨੈਣਾਂ ਦੇਵੀ ਲੰਗਰ ਕਮੇਟੀ’ ਵਲੋਂ ਲਗਾਏ ਲੰਗਰ ’ਚ ਕੀਤੀ ਸ਼ਮੂਲੀਅਤ

ਸ੍ਰੀ ਅਨੰਦਪੁਰ ਸਾਹਿਬ, 17 ਅਗਸਤ (ਜੇ ਐਸ ਨਿੱਕੂਵਾਲ)- ਪੰਜਾਬ ਦੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ’ਜੈ ਮਾਂ ਨੈਣਾਂ ਦੇਵੀ ਲੰਗਰ ਕਮੇਟੀ’ ਅਤੇ ’ਮਾਤਾ ਨੈਣਾਂ ਦੇਵੀ ਲੰਗਰ ਸੇਵਾ ਟਰੱਸਟ’ ਗਿਆਸਪੁਰਾ ਲੁਧਿਆਣਾ ਵਲੋਂ ਸਾਉਣ ਅਸ਼ਟਮੀ ਮੇਲੇ ਦੌਰਾਨ ਲਗਾਏ ਜਾ ਰਹੇ 10 ਰੋਜ਼ਾ ਲੰਗਰ ਵਿਚ ਸਮੂਲੀਅਤ ਕਰਕੇ ਮਾਹਾਂਮਾਈ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਈਨਿੰਗ ਵਿਚ ਬੀਤੀਆਂ ਸਰਕਾਰਾਂ ਦੇ ਮੁਕਾਬਲੇ 825 ਕਰੋੜ ਸਾਲਾਨਾ ਆਮਦਨ ਪੈਦਾ ਕੀਤੀ ਹੈ, ਜਦੋਕਿ ਇਸ ਤੋਂ ਪਹਿਲਾਂ ਸਿਰਫ 125 ਕਰੋੜ ਰੁਪਿਆ ਸਾਲਾਨਾ ਆਮਦਨ ਹੁੰਦੀ ਸੀ, ਜ਼ੋ ਇਕ ਆਪਣੇ ਆਪ ਵਿਚ ਰਿਕਾਰਡ ਹੈ।

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਕਮੇਟੀ ਵਲੋਂ ਕੈਬਨਿਟ ਮੰਤਰੀ ਵਰਿੰਦਰ ਗੋਇਲ ਦੇ ਸਨਮਾਨ ਦੀ ਤਸਵੀਰ। 18-08-2026

ਸ੍ਰੀ ਅਨੰਦਪੁਰ ਸਾਹਿਬ, 17 ਅਗਸਤ (ਜੇ ਐਸ ਨਿੱਕੂਵਾਲ)- ਪੰਜਾਬ ਦੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ’ਜੈ ਮਾਂ ਨੈਣਾਂ ਦੇਵੀ ਲੰਗਰ ਕਮੇਟੀ’ ਅਤੇ ’ਮਾਤਾ ਨੈਣਾਂ ਦੇਵੀ ਲੰਗਰ ਸੇਵਾ ਟਰੱਸਟ’ ਗਿਆਸਪੁਰਾ ਲੁਧਿਆਣਾ ਵਲੋਂ ਸਾਉਣ ਅਸ਼ਟਮੀ ਮੇਲੇ ਦੌਰਾਨ ਲਗਾਏ ਜਾ ਰਹੇ 10 ਰੋਜ਼ਾ ਲੰਗਰ ਵਿਚ ਸਮੂਲੀਅਤ ਕਰਕੇ ਮਾਹਾਂਮਾਈ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਈਨਿੰਗ ਵਿਚ ਬੀਤੀਆਂ ਸਰਕਾਰਾਂ ਦੇ ਮੁਕਾਬਲੇ 825 ਕਰੋੜ ਸਾਲਾਨਾ ਆਮਦਨ ਪੈਦਾ ਕੀਤੀ ਹੈ, ਜਦੋਕਿ ਇਸ ਤੋਂ ਪਹਿਲਾਂ ਸਿਰਫ 125 ਕਰੋੜ ਰੁਪਿਆ ਸਾਲਾਨਾ ਆਮਦਨ ਹੁੰਦੀ ਸੀ, ਜ਼ੋ ਇਕ ਆਪਣੇ ਆਪ ਵਿਚ ਰਿਕਾਰਡ ਹੈ। ਉਨ੍ਹਾਂ ਅਕਾਲੀ ਭਾਜਪਾ ਗਠਜੋੜ ਦੀਆਂ ਕਿਆਸਰਾਈਆਂ ਤੇ ਕਿਹਾ ਕਿ ਦੋਨੋਂ ਪਾਰਟੀਆਂ ਪੰਜਾਬ ਦੀਆਂ ਨਕਾਰੀਆਂ ਹੋਈਆਂ ਪਾਰਟੀਆਂ ਹਨ ਤੇ ਲੋਕ ਵਿਰੋਧੀ ਹਨ। ਗੋਇਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਸਰਕਾਰ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਮੰਗ ਕੀਤੀ ਗਈ ਹੈ। ਕਿਉਂਕਿ ਆਪਣੇ ਬਿਮਾਰ ਪਰਿਵਾਰਿਕ ਮੈਂਬਰਾਂ ਨੂੰ ਮਿਲਣਾ ਹਰੇਕ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਅਤੇ ਅਸੀ ਇਸ ਦੀ ਤਾਇਦ ਕਰਦੇ ਹਾਂ। ਕਿਸਾਨਾਂ ਦੇ ਸਘੰਰਸ਼ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਤਾ ਲੱਗਾ ਗਿਆ ਹੈ ਕਿ ਉਨ੍ਹਾਂ ਦੇ ਮੁੱਦੇ ਕੇਂਦਰ ਸਰਕਾਰ ਹੀ ਹੱਲ ਕਰ ਸਕਦੀ ਹੈ ਤੇ ਉਹ ਕਿਸ਼ਾਨਾਂ ਨਾਲ ਚਟਾਨ ਵਾਂਗ ਖੜ੍ਹੇ ਹਨ।ਇਸ ਤੋਂ ਬਾਅਦ ਲੰਗਰ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਲੰਗਰ ਕਮੇਟੀ ਦੇ ਨਿਕਾਸੀ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਪ੍ਰਮੋਦ ਕੁਮਾਰ ਡੀਸੀ, ਮੁਨੀਸ ਕੇਅਰਪਾਲ, ਪ੍ਰੈਸ਼ ਕਲੱਬ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਰਮਾ, ਨੌਜ਼ੁਆਨ ਆਗੂ ਆਸ਼ੂ ਧੀਮਾਨ, ਸਾਬਕਾ ਸਰਪੰਚ ਅਜੇ ਰਾਣਾ, ਜਨਕ ਰਾਜ ਸਿੰਗਲਾ, ਸ਼ੁਭਾਸ਼ ਸਿੰਗਲਾ, ਦਲਜੀਤ, ਬਲਵੰਤ ਸਿੰਘ ਕਾਂਤੀ, ਅਮਰਪ੍ਰੀਤ ਕੱਕੜ, ਸੁਰੇਸ਼ ਅਗਰਵਾਲ, ਨਰੇਸ਼ ਗਰਗ, ਵਿਪਨ ਗਰਗ, ਸੰਜੀਵ ਸਿੰਗਲਾ, ਗੁਰਪਿਆਰ ਸਿੰਘ ਹੈਪੀ, ਵਰਿੰਦਰ ਮੰਡੀ, ਦੀਪਕ ਮਾਸਟਰ, ਯੁਗੇਸ ਗੋਇਲ, ਸੰਜੇ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਲੰਗਰ ਕਮੇਟੀ ਦੇ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਏ. ਟੀ. ਐਮ. ਤੋੜ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮ ਕਾਬੂ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਖ਼ਾਲਸਾ ਸਕੂਲ ਦੇ 38 ਵਿਦਿਆਰਥੀ ਸਨਮਾਨਿਤ
Ad Position 24