17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਤੀਆਂ ਦਾ ਤਿਉਹਾਰ

ਰੂਪਨਗਰ, 16 ਅਗਸਤ (ਸਤਨਾਮ ਸਿੰਘ ਸੱਤੀ)-ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਇੰਨਰਵੀਲ ਕਲੱਬ ਰੂਪਨਗਰ ਵਲੋਂ 80ਵਾਂ ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮੁੱਖ ਪ੍ਰਬੰਧਕ ਰਜਿੰਦਰ ਸੈਣੀ ਦੀ ਅਗਵਾਈ ਹੇਠ ਬਜ਼ੁਰਗਾਂ ਨਾਲ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਆਪਣਾ ਘਰ ਵਿਖੇ ਰਹਿ ਰਹੇ ਬਜ਼ੁਰਗ ਭੁਪਿੰਦਰ ਸਿੰਘ ਅਤੇ ਇੰਨਰਵੀਲ ਕਲੱਬ ਦੀ ਪ੍ਰਧਾਨ ਕੁਸਮ ਸ਼ਰਮਾ ਨੇ ਅਦਾ ਕੀਤੀ।

Ad Position 21
No active advertisement
ਅਜੀਤ ਡੈਸਕ 17-08-2026
ਰੂਪਨਗਰ, 16 ਅਗਸਤ (ਸਤਨਾਮ ਸਿੰਘ ਸੱਤੀ)-ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਇੰਨਰਵੀਲ ਕਲੱਬ ਰੂਪਨਗਰ ਵਲੋਂ 80ਵਾਂ ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮੁੱਖ ਪ੍ਰਬੰਧਕ ਰਜਿੰਦਰ ਸੈਣੀ ਦੀ ਅਗਵਾਈ ਹੇਠ ਬਜ਼ੁਰਗਾਂ ਨਾਲ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਆਪਣਾ ਘਰ ਵਿਖੇ ਰਹਿ ਰਹੇ ਬਜ਼ੁਰਗ ਭੁਪਿੰਦਰ ਸਿੰਘ ਅਤੇ ਇੰਨਰਵੀਲ ਕਲੱਬ ਦੀ ਪ੍ਰਧਾਨ ਕੁਸਮ ਸ਼ਰਮਾ ਨੇ ਅਦਾ ਕੀਤੀ। ਇਸ ਮੌਕੇ ਦੇਸ਼ ਭਗਤੀ ਅਤੇ ਤੀਆਂ ਨਾਲ ਸਬੰਧਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਰਾਜਿੰਦਰ ਸੈਣੀ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਆਜ਼ਾਦੀ ਸੰਗਰਾਮੀਆਂ ਨੂੰ ਯਾਦ ਕੀਤਾ ਅਤੇ ਲੋਕਾਂ ਨੂੰ ਅਧਿਕਾਰਾਂ ਦੇ ਨਾਲ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਰਹਿਣ ਦਾ ਸੱਦਾ ਦਿੱਤਾ। ਕੁਸਮ ਸ਼ਰਮਾ ਨੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕਲੱਬ ਮੈਂਬਰਾਂ ਵਲੋਂ ਸਮਾਗਮ ਉਪਰੰਤ ਸਾਰਿਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸੋਸ਼ਲ ਐਂਟਰਟੇਨਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੀਤਾਂ ਤੇ ਚੁਟਕਲਿਆਂ ਨਾਲ ਸਮਾਗਮ ਨੂੰ ਹੋਰ ਰੰਗੀਨ ਬਣਾਇਆ। ਇਸ ਮੌਕੇ ਕੁਲਵਿੰਦਰ ਕੌਰ, ਆਸਿਮਾ ਅਗਰਵਾਲ, ਮੀਨਲ ਵਾਸੂਦੇਵਾ, ਗੁਰਮੀਤ ਕੌਰ ਤੋਂ ਇਲਾਵਾ ਟਰੱਸਟੀ ਬਲਬੀਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਕੌਰ, ਐਡਵੋਕੇਟ ਰਾਵਿੰਦਰ ਮੁੰਡਰਾ, ਜਗਦੇਵ ਸਿੰਘ ਅਤੇ ਬਹਾਦਰਜੀਤ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਜਸਵੰਤ ਸਿੰਘ, ਜਿੰਦਰ ਸਿੰਘ, ਤਰਸੇਮ ਸਿੰਘ, ਤਰਸੇਮ ਲਾਲ, ਤਾਰਾ ਸਿੰਘ, ਹਰਮੇਸ਼ ਲਾਲ, ਅਸ਼ਵਨੀ ਸਹਿਗਲ, ਕੇ.ਐਲ. ਕਪੂਰ, ਸ਼ਾਮ ਲਾਲ ਗੋਇਲ, ਗੁਰਮੁਖ ਸਿੰਘ, ਸੁਖਪ੍ਰੀਤ ਕੌਰ, ਸੀਮਾ ਸੈਣੀ, ਰਾਣੀ ਪੁਰੀ, ਕੰਵਰਜੀਤ ਸੈਣੀ, ਸੁਖਦੇਵ ਸ਼ਰਮਾ, ਸੰਤੋਸ਼ ਕੁਮਾਰ, ਕੁਸ਼ਲ ਕੁਮਾਰ ਅਤੇ ਸੁਰਮੁੱਖ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਆਪਣਾ ਘਰ ਦੇ ਬਜ਼ੁਰਗ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੇਹੋਸ਼ ਮਿਲੇ ਵਿਅਕਤੀ ਦੀ ਹਸਪਤਾਲ ’ਚ ਹੋਈ ਮੌਤ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਸਰਥਲੀ ਤੇ ਜਤੌਲੀ ਤੋਂ ਤੀਰਥ ਯਾਤਰਾ ਲਈ ਦੋ ਬੱਸਾਂ ਕੀਤੀਆਂ ਰਵਾਨਾ
Ad Position 24