07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲਿਆਂ ’ਚ ਭਲਿਆਣ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬੇਲਾ, 6 ਅਗਸਤ (ਮਨਜੀਤ ਸਿੰਘ ਸੈਣੀ)- ਸਿੱਖਿਆ ਵਿਭਾਗ ਦੀ ਅਗਵਾਈ ਵਿਚ ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲੇ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਹਨਾਂ ਸਕੂਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭਲਿਆਣ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ।

Ad Position 21
No active advertisement
ਅਜੀਤ ਡੈਸਕ 07-08-2026
ਬੇਲਾ, 6 ਅਗਸਤ (ਮਨਜੀਤ ਸਿੰਘ ਸੈਣੀ)- ਸਿੱਖਿਆ ਵਿਭਾਗ ਦੀ ਅਗਵਾਈ ਵਿਚ ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲੇ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਹਨਾਂ ਸਕੂਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭਲਿਆਣ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ। ਲੜਕੀਆਂ ਦੀ ਕਬੱਡੀ ਟੀਮ 14-ਸਾਲਾਂ ਵਰਗ ਵਿਚ ਜ਼ੋਨਲ ਪੱਧਰ ’ਤੇ ਜੇਤੂ ਰਹੀ ਜਦੋਂ ਕਿ 17-ਸਾਲਾਂ ਵਰਗ ਵਿਚ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੁੰਡਿਆਂ ਦੀਆਂ ਬੈਡਮਿੰਟਨ ਟੀਮਾਂ ਨੇ 14-ਸਾਲਾਂ ਅਤੇ 17-ਸਾਲਾਂ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਮੁਖੀ ਰਾਜ ਵਿੰਦਰ ਸਿੰਘ ਗਿੱਲ ਨੇ ਟੀਮ ਇੰਚਾਰਜ ਇੰਦਰਜੀਤ ਜਨਾਗਲ (ਕਬੱਡੀ) ਤੇ ਨਿਰਮਲ ਸਿੰਘ (ਬੈਡਮਿੰਟਨ) ਅਤੇ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਦੇ ਲਈ ਵਧਾਈ ਦਿੱਤੀ ਅਤੇ ਅਗਲੇ ਮੁਕਾਬਲਿਆਂ ਲਈ ਹੋਰ ਵਧੀਆ ਤਿਆਰੀ ਕਰਨ ਦੀ ਪ੍ਰੇਰਨਾ ਵੀ ਦਿੱਤੀ ਗਈ। ਸਕੂਲ ਪਹੁੰਚਣ ਤੇ ਟੀਮਾਂ ਨੂੰ ਸਮੂਹ ਸਟਾਫ਼ ਵਲੋਂ ਵਧਾਈ ਦਿੱਤੀ ਗਈ। ਇਸ ਮੌਕੇ ਬਬੀਤਾ ਸ਼ਰਮਾ, ਰੁਪਿੰਦਰ ਕੌਰ, ਮਿਨੀ ਸ਼ਰਮਾ, ਰਵਿੰਦਰ ਕੌਰ, ਮਮਤਾ ਰਾਣੀ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਅਸੀਂ ਘਾਟ ਦੀ ਪਵਿੱਤਰਤਾ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ - ਸ਼ੇਰ ਸਿੰਘ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਕੌਮਾਂਤਰੀ ਕਾਨਫ਼ਰੰਸ ਹੋਈ ਸ਼ੁਰੂ
Ad Position 24
No active advertisement