ਮਨੀ ਚੱਠਾ ਟਰੇਡ ਯੂਨੀਅਨ ਕਾਂਗਰਸ ਇੰਟਕ ਦੇ ਸੂਬਾ ਮੀਤ ਪ੍ਰਧਾਨ ਬਣੇ
ਸ੍ਰੀ ਅਨੰਦਪੁਰ ਸਾਹਿਬ, 05 ਜੁਲਾਈ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨੌਜੁਆਨ ਆਗੂ ਮਨਿੰਦਰਪਾਲ ਸਿੰਘ ਮਨੀ ਚੱਠਾ ਨੂੰ ਭਾਰਤੀ ਰਾਸ਼ਟਰੀ ਟਰੇਡ ਯੂਨੀਅਨ ਕਾਂਗਰਸ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਨੀ ਚੱਠਾ ਸਮਾਜ ਸੇਵਾ ਵਿਚ ਸਰਗਰਮ ਤਰਲੋਚਨ ਸਿੰਘ ਚੱਠਾ ਦੇ ਸਪੁੱਤਰ ਹਨ।
ਸ੍ਰੀ ਅਨੰਦਪੁਰ ਸਾਹਿਬ, 05 ਜੁਲਾਈ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨੌਜੁਆਨ ਆਗੂ ਮਨਿੰਦਰਪਾਲ ਸਿੰਘ ਮਨੀ ਚੱਠਾ ਨੂੰ ਭਾਰਤੀ ਰਾਸ਼ਟਰੀ ਟਰੇਡ ਯੂਨੀਅਨ ਕਾਂਗਰਸ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਮਨੀ ਚੱਠਾ ਸਮਾਜ ਸੇਵਾ ਵਿਚ ਸਰਗਰਮ ਤਰਲੋਚਨ ਸਿੰਘ ਚੱਠਾ ਦੇ ਸਪੁੱਤਰ ਹਨ। ਜਿਨ੍ਹਾਂ ਵਲੋਂ ਇੱਕ ਟਰੱਸਟ ਬਣਾ ਕੇ ਇਲਾਕੇ ਦੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਚੱਠਾ ਦੀ ਨਿਯੁਕਤੀ ਇੰਟਕ ਦੇ ਕੌਮੀ ਪ੍ਰਧਾਨ ਡਾ. ਜੀ ਸੰਜੀਵਾ ਰੈਡੀ ਦੇ ਨਿਰਦੇਸ਼ਾਂ ਤੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਵਲੋਂ ਕੀਤੀ ਗਈ ਹੈ।ਚੱਠਾ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਜਿੱਥੇ ਸਮਾਜ ਸੇਵਾ ਵਿਚ ਸਰਗਰਮ ਭੂਮਿਕਾ ਅਦਾ ਕਰਦੇ ਰਹਿਣਗੇ, ਉਥੇ ਹੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਦੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਤੇ ਭਵਿੱਖ ਦਾ ਸਮਾਂ ਕਾਂਗਰਸ ਪਾਰਟੀ ਦਾ ਹੈ।ਚੱਠਾ ਨੇ ਆਪਣੀ ਨਿਯੁਕਤੀ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ, ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਾਂਸਦ ਪ੍ਰਿਅੰਕਾ ਗਾਂਧੀ, ਸਗੰਠਨ ਇੰਚਾਰਜ ਕੇ.ਸੀ. ਵੈਨੂ ਗੋਪਾਲ ਦਾ ਧੰਨਵਾਦ ਕੀਤਾ ਹੈ।