ਟਿੱਬਾ ਨੰਗਲ ਵਿਖੇ ਜ਼ੋਨਲ ਸਕੂਲ ਖੇਡਾਂ ਦੇ ਫੁੱਟਬਾਲ ਮੁਕਾਬਲਿਆਂ ’ਚ ਹੋਏ ਦਿਲਕਸ਼ ਮੁਕਾਬਲੇ
ਨੂਰਪੁਰ ਬੇਦੀ, 5 ਅਗਸਤ (ਹਰਦੀਪ ਸਿੰਘ ਢੀਂਡਸਾ)-ਭੂਰੀਵਾਲੇ ਕਾਲਜ ਟਿੱਬਾ ਨੰਗਲ ਵਿਖੇ ਤਖਤਗੜ੍ਹ ਜ਼ੋਨ ਨਾਲ ਸਬੰਧਿਤ ਵੱਖ- ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਡਰ 17 ਸਾਲ ਵਰਗ ਦੇ ਫੁੱਟਬਾਲ ਮੁਕਾਬਲੇ ਕਰਵਾਏ ਗਏ । ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਨੂਰਪੁਰ ਬੇਦੀ, 5 ਅਗਸਤ (ਹਰਦੀਪ ਸਿੰਘ ਢੀਂਡਸਾ)-ਭੂਰੀਵਾਲੇ ਕਾਲਜ ਟਿੱਬਾ ਨੰਗਲ ਵਿਖੇ ਤਖਤਗੜ੍ਹ ਜ਼ੋਨ ਨਾਲ ਸਬੰਧਿਤ ਵੱਖ- ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਡਰ 17 ਸਾਲ ਵਰਗ ਦੇ ਫੁੱਟਬਾਲ ਮੁਕਾਬਲੇ ਕਰਵਾਏ ਗਏ । ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਕਨਵੀਨਰ ਸਤਨਾਮ ਸਿੰਘ ਅਤੇ ਉਪ ਕਨਵੀਨਰ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਹੋਏ ਅੰਡਰ 17 ਸਾਲ ਵਰਗ ਦੇ ਮੁੰਡਿਆਂ ਦੇ ਮੈਚਾਂ ਵਿਚ ਧਮਾਣਾਂ ਨੇ ਟਿੱਬਾ ਨੰਗਲ ਸੀ.ਬੀ.ਐਸ.ਈ. ਸਕੂਲ ਨੂੰ ਹਰਾਇਆ। ਟਿੱਬਾ ਨੰਗਲ ਪੰਜਾਬ ਬੋਰਡ ਸਕੂਲ ਟੀਮ ਨੇ ਮਾਧਵਨ ਸਕੂਲ ਨੂੰ ਮਾਤ ਦਿੱਤੀ, ਜਦਕਿ ਬਜਰੂੜ ਸਕੂਲ ਦੀ ਟੀਮ ਨੇ ਟਿੱਬਾ ਅਬਿਆਣਾ ਸਕੂਲ ਨੂੰ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇੱਕ ਹੋਰ ਮੈਚ ਵਿਚ ਖੱਡ ਬੱਠਲੋਰ ਸਕੂਲ ਨੇ ਟਿੱਬਾ ਟੱਪਰੀਆਂ ਨੂੰ ਹਰਾ ਕੇ ਜਿੱਤ ਦਰਜ ਕੀਤੀ। ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਹੋਏ ਮੁੰਡਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ ਵਰਗ ਦੇ ਮੁਕਾਬਲਿਆਂ ਵਿਚ ਰਾਏਪੁਰ ਨੇ ਪਹਿਲਾ, ਕਰਤਾਰਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਅੰਡਰ 17 ਸਾਲ ਵਰਗ ਵਿਚ ਰਾਏਪੁਰ ਅਤੇ ਡੀ ਏ ਵੀ ਤਖਤਗੜ੍ਹ ਜੇਤੂ ਰਹੇ । ਅੰਡਰ 19 ਸਾਲ ਵਰਗ ਵਿਚ ਡੀ ਏ ਵੀ ਤਖਤਗੜ੍ਹ ਨੇ ਪਹਿਲਾ ਤੇ ਬਜਰੂੜ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਜਿੰਦਰ ਸਿੰਘ ਟਿੱਬਾ ਟੱਪਰੀਆਂ, ਸੰਜੀਵ ਸੋਨੀ, ਗੁਰਮੀਤ ਸਿੰਘ ਧਮਾਣਾਂ, ਤਜਿੰਦਰ ਸ਼ਾਹ, ਪ੍ਰੇਮ ਸਿੰਘ ਅਬਿਆਣਾ ਤੇ ਕਮਲਜੀਤ ਕੌਰ ਆਦਿ ਹਾਜ਼ਰ ਸਨ ।