ਡੇਂਗੂ ਮਲੇਰੀਆ ਦੀ ਰੋਕਥਾਮ ਦੇ ਲਈ ਸਪਰੇਅ ਕਰਵਾਈ
ਘਨੌਲੀ, 5 ਅਗਸਤ (ਜਸਵੀਰ ਸਿੰਘ ਸੈਣੀ)-ਸਮਾਜ ਸੇਵਾ ਲਹਿਰ ਘਨੌਲੀ ਵਲੋਂ ਡੇਂਗੂ ਮਲੇਰੀਆ ਦੀ ਰੋਕਥਾਮ ਦੇ ਲਈ ਪੂਰੇ ਘਨੌਲੀ ਪਿੰਡ ਵਿਚ ਸਪਰੇ ਕਰਵਾਈ ਗਈ। ਇਸ ਮੌਕੇ ਸਮਾਜ ਸੇਵਾ ਲਹਿਰ ਦੇ ਪ੍ਰਧਾਨ ਬੰਤ ਲਹਿਰਾਂ ਨੇ ਦੱਸਿਆ ਕਿ ਮੱਛਰਾਂ ਦੇ ਕੱਟਣ ਨਾਲ ਡੇਂਗੂ ਮਲੇਰੀਆ ਵਰਗੇ ਭਿਆਨਕ ਰੋਗ ਪੈਦਾ ਹੋ ਰਹੇ ਹਨ।
ਘਨੌਲੀ, 5 ਅਗਸਤ (ਜਸਵੀਰ ਸਿੰਘ ਸੈਣੀ)-ਸਮਾਜ ਸੇਵਾ ਲਹਿਰ ਘਨੌਲੀ ਵਲੋਂ ਡੇਂਗੂ ਮਲੇਰੀਆ ਦੀ ਰੋਕਥਾਮ ਦੇ ਲਈ ਪੂਰੇ ਘਨੌਲੀ ਪਿੰਡ ਵਿਚ ਸਪਰੇ ਕਰਵਾਈ ਗਈ। ਇਸ ਮੌਕੇ ਸਮਾਜ ਸੇਵਾ ਲਹਿਰ ਦੇ ਪ੍ਰਧਾਨ ਬੰਤ ਲਹਿਰਾਂ ਨੇ ਦੱਸਿਆ ਕਿ ਮੱਛਰਾਂ ਦੇ ਕੱਟਣ ਨਾਲ ਡੇਂਗੂ ਮਲੇਰੀਆ ਵਰਗੇ ਭਿਆਨਕ ਰੋਗ ਪੈਦਾ ਹੋ ਰਹੇ ਹਨ। ਸਮਾਜ ਸੇਵਾ ਲਹਿਰ ਵਲੋਂ ਸਮਾਜ ਵਿਚ ਹੋਰ ਸੇਵਾਵਾਂ ਦੇ ਨਾਲ ਨਾਲ ਡੇਂਗੂ ਮਲੇਰੀਆ ਦੀ ਰੋਕਥਾਮ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ, ਕੀਤੇ ਜਾਂਦੇ ਹਨ। ਇਸ ਮੌਕੇ ਬੰਤ ਲਹਿਰਾ, ਬਾਜ਼ ਸਿੰਘ ਲਹਿਰਾ, ਜਸਵਿੰਦਰ ਸਿੰਘ ਰਾਜੂ, ਜਸਵੀਰ ਸਿੰਘ ਕਾਕਾ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।