23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਜੰਗਲਾਤ ਵਿਭਾਗ ਵਿਚ ਵੱਡੇ ਪੱਧਰ ’ਤੇ ਵਰਕਰਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ: ਮੁਲਾਜ਼ਮ ਆਗੂ ਜਸਪਾਲ ਸਿੰਘ

ਨੂਰਪੁਰ ਬੇਦੀ, 23 ਨਵੰਬਰ (ਵਿੰਦਰ ਪਾਲ ਝਾਂਡੀਆਂ)-ਜੰਗਲਾਤ ਵਿਭਾਗ ਦੇ ਮੁਲਾਜ਼ਮ ਆਗੂ ਜਸਪਾਲ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵਿਚ ਵੱਡੇ ਪੱਧਰ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਜਿਸ ਵਿਚ ਰਿਟਾਇਰ ਮੁਲਾਜ਼ਮਾਂ ਨਾਲ ਵੱਡੀ ਪੱਧਰ ਤੇ ਪੈਨਸ਼ਨਾਂ ਸਬੰਧੀ ਜੋ ਕਾਨੂੰਨ ਜਥੇਬੰਦੀ ਵਲੋਂ ਲਾਗੂ ਕਰਵਾਏ ਗਏ ਸਨ, ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ। ਜਿਸ ਦੀ ਤਾਜ਼ਾ ਮਿਸਾਲ ਚਮਨ ਲਾਲ ਬੇਲਦਾਰ ਅਤੇ ਗੱਜਣ ਸਿੰਘ ਬੇਲਦਾਰ ਰੂਪਨਗਰ ਮੰਡਲ ਦੀ ਹੈ।

Ad Position 21
No active advertisement
ਮੁਲਾਜ਼ਮ ਆਗੂ ਜਸਪਾਲ ਸਿੰਘ ਨਾਲ ਚਮਨ ਲਾਲ। ਤਸਵੀਰ: ਵਿੰਦਰਪਾਲ ਝਾਂਡੀਆਂ। 24-11-2026
ਨੂਰਪੁਰ ਬੇਦੀ, 23 ਨਵੰਬਰ (ਵਿੰਦਰ ਪਾਲ ਝਾਂਡੀਆਂ)-ਜੰਗਲਾਤ ਵਿਭਾਗ ਦੇ ਮੁਲਾਜ਼ਮ ਆਗੂ ਜਸਪਾਲ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵਿਚ ਵੱਡੇ ਪੱਧਰ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਜਿਸ ਵਿਚ ਰਿਟਾਇਰ ਮੁਲਾਜ਼ਮਾਂ ਨਾਲ ਵੱਡੀ ਪੱਧਰ ਤੇ ਪੈਨਸ਼ਨਾਂ ਸਬੰਧੀ ਜੋ ਕਾਨੂੰਨ ਜਥੇਬੰਦੀ ਵਲੋਂ ਲਾਗੂ ਕਰਵਾਏ ਗਏ ਸਨ, ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ। ਜਿਸ ਦੀ ਤਾਜ਼ਾ ਮਿਸਾਲ ਚਮਨ ਲਾਲ ਬੇਲਦਾਰ ਅਤੇ ਗੱਜਣ ਸਿੰਘ ਬੇਲਦਾਰ ਰੂਪਨਗਰ ਮੰਡਲ ਦੀ ਹੈ। ਇਸੇ ਤਰ੍ਹਾਂ ਹੀ ਵੱਖ-ਵੱਖ ਰੇਂਜਾਂ ਵਿਚ ਜੋ ਕਾਮੇ 2001 ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਵੀ ਲਿਜੀਬਿਲਟੀ ਤੋਂ ਵਾਂਝੇ ਰੱਖਿਆ ਗਿਆ ਅਤੇ ਜਿਹੜੇ ਕਾਮੇ 2013 -14 ,ਚ ਲੱਗੇ ਹੈ ਉਨ੍ਹਾਂ ਨੂੰ ਤਾਂ ਦਸ - ਦਸ ਸਾਲਾਂ ਦੀ ਨੋ ਨੋ ਲੱਖ ਰੁਪਏ ਦੀ ਲਿਜੀਬਿਲਟੀ ਦਿੱਤੀ ਹੈ.। ਇਸੇ ਹੀ ਤਰ੍ਹਾਂ ਜਿਹੜੇ ਪੈਨਸ਼ਨ ਵਾਲੇ ਮੁਲਾਜ਼ਮ ਉਨ੍ਹਾਂ ਨਾਲ ਵੱਡੀ ਪੱਧਰ ਤੇ ਬੇਇਨਸਾਫ਼ੀ ਹੋ ਰਹੀ ਹੈ। ਜਦੋਂ ਕਿ ਅਸੀਂ ਫ਼ੈਸਲਾ ਕਰਾ ਚੁੱਕੇ ਹਾਂ ਕਿ 2007 ਦੇ ਕਾਮਿਆਂ ਦੀ ਪੁਰਾਣੀ ਡੇਲੀ ਵੇਜ ਸਰਵਿਸ ਜੋੜ ਕੇ ਉਨ੍ਹਾਂ ਨੂੰ ਪੁਰਾਣੇ ਲਾਭ ਦਿੱਤੇ ਜਾਣ। ਲੇਕਿਨ ਹੁਣ ਜਦੋਂ ਕਿ ਸਾਡੇ ਦੋ ਵਰਕਰ ਚਮਨ ਲਾਲ ਅਤੇ ਗੱਜਣ ਸਿੰਘ 31 ਮਾਰਚ 2026 ਨੂੰ ਰਿਟਾਇਰ ਹੋਏ ਹਨ, ਉਨ੍ਹਾਂ ਨੂੰ ਹੁਣ ਤੱਕ ਪੈਨਸ਼ਨ ਨਹੀਂ ਲਗਾਈ ਗਈ। ਜਿਸ ਵਿਚ ਬਾਰ-ਬਾਰ ਓਬਜੈਕਸ਼ਨ ਲੱਗਦੇ ਆ ਰਹੇ ਹਨ, ਕਦੇ ਤਾਂ ਉਨ੍ਹਾਂ ਦੀ ਸਰਵਿਸ ਬੁੱਕ ਨਹੀਂ ਭੇਜੀ ਜਾਂਦੀ ਨਾ ਹੀ ਪੁਰਾਣੀ ਸਰਵਿਸ ਜੋੜੀ ਜਾ ਰਹੀ ਅਤੇ ਨਾ ਹੀ ਸਰਵਿਸ ਬੁੱਕ ਦੀ ਕਾਪੀ ਦਿੱਤੀ ਜਾ ਰਹੀ ਹੈ। ਜਦ ਕਿ ਜੰਗਲਾਤ ਕਾਮੇ 1990 ਤੋਂ ਪਹਿਲਾਂ ਦੇ ਕੰਮ ਕਰਦੇ ਆ ਰਹੇ ਹੈ 2001 ਵਾਲੇ ਜਿਹੜੇ ਕਾਮੇ ਕੰਮ ਕਰਦੇ ਦਿਹਾੜੀਦਾਰ ਦੇ ਤੌਰ ਤੇ ਉਨ੍ਹਾਂ ਨੂੰ ਲੀਜੀਬਿਲਟੀ ਦਾ ਲਾਭ ਨਹੀਂ ਦਿੱਤਾ ਗਿਆ। ਜਦੋਂ ਕਿ ਮੰਡਲ ਰੂਪ ਨਗਰ ਵਿਚ 2013-14 ਵਿਚ ਲੱਗੇ ਕੰਮਿਆਂ ਨੂੰ ਲੀਜੀਬਿਲਟੀ ਦਾ ਲਾਭ ਦਿੱਤਾ ਗਿਆ ਹੈ। ਜੋ ਜੰਗਲਾਤ ਵਿਭਾਗ ਵਿਚ 2001 ਤੋਂ ਕੰਮ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਲਾਭ ਨਹੀਂ ਦਿੱਤਾ ਗਿਆ, ਜੋ ਹੁਣ ਵੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਵਰਕਰਾਂ ਨੂੰ ਵੱਡੇ ਪੱਧਰ ਤੇ ਇਕੱਠੇ ਕਰਕੇ ਇਸ ਨਿਜ਼ਾਮ ਤੋਂ ਇਨਸਾਫ਼ ਦਿਵਾਉਣ ਲਈ ਤਿੱਖਾ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।
Ad Position 22
No active advertisement
ਪਿਛਲੀ ਖ਼ਬਰ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਕਾਹਨਪੁਰ ਖੂਹੀ ਪੰਚਾਇਤ ਨੂੰ 4.80 ਲੱਖ ਰੁਪਏ ਦੀ ਗਰਾਂਟ ਭੇਟ
Ad Position 24