24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਵਿਧਾਇਕ ਚੱਢਾ ਦੇ ਆਦੇਸ਼ਾਂ ਉਪਰੰਤ ਗੈਸ ਏਜੰਸੀਆਂ ਨੇ ਪਿੰਡਾਂ 'ਚ ਗੈਸ ਦੀ ਡਲਿਵਰੀ ਕੀਤੀ ਸ਼ੁਰੂ <br/>

Ad Position 21
No active advertisement
ਪਿੰਡਾਂ 'ਚ ਲੋਕਾਂ ਨੂੰ ਗੈਸ ਸਿਲੰਡਰ ਦਿੰਦੇ ਏਜੰਸੀ ਮੁਲਾਜ਼ਮ | (ਇਨਸੈੱਟ) ਜਾਣਕਾਰੀ ਦਿੰਦੇ ਵਿਧਾਇਕ ਚੱਢਾ | ਤਸਵੀਰਾਂ- ਰਾਜੇਸ਼ ਚੌਧਰੀ <br/> 02-04-2026
ਨੂਰਪੁਰ ਬੇਦੀ, 1 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਅਮਰੀਕਾ-ਇਜਰਾਇਲ ਅਤੇ ਈਰਾਨ ਦੀ ਲੜਾਈ ਨੂੰ ਲੈ ਕੇ ਐਲ.ਪੀ.ਜੀ. ਗੈਸ ਦੀ ਕਿੱਲਤ ਨੂੰ ਲੈ ਕੇ ਪੈਦਾ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਲੋਕਾਂ ਨੂੰ ਗੈਸ ਏਜੰਸੀ ਮੋਹਰੇ ਤੜਕਸਾਰ ਤੋਂ ਹੀ ਲਾਈਨਾਂ ਵਿਚ ਲੱਗ ਕੇ ਸਿਲੰਡਰ ਪ੍ਰਾਪਤ ਕਰਨੇ ਪੈ ਰਹੇ ਸਨ | ਹਾਲਾਤ ਤਾਂ ਇੱਥੋਂ ਤੱਕ ਬਦਤਰ ਹੋ ਚੁੱਕੇ ਸਨ ਕਿ ਤੜਕਸਾਰ 3 ਵਜੇ ਤੋਂ ਕਰੀਬ ਖਪਤਕਾਰ ਲਾਈਨਾਂ ਚ ਲੱਗ ਜਾਂਦੇ ਸਨ | ਇਸ ਦੇ ਬਾਵਜੂਦ ਵੀ ਕਈ ਖਪਤਕਾਰਾਂ ਨੂੰ ਬਿਨਾਂ ਸਿਲੰਡਰ ਲਏ ਵਾਪਸ ਪਰਤਣਾ ਪੈਂਦਾ ਸੀ | ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਹੁਕਮਾਂ ਤਹਿਤ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਖਪਤਕਾਰਾਂ ਦੀ ਉਕਤ ਮੁਸ਼ਕਿਲ ਨੂੰ ਹੱਲ ਕਰਨ ਦੇ ਇਰਾਦੇ ਨਾਲ ਗੈਸ ਏਜੰਸੀਆਂ ਨੂੰ ਦਫ਼ਤਰਾਂ ਜਾਂ ਗੁਦਾਮਾਂ ਮੂਹਰੇ ਗੈਸ ਸਿਲੰਡਰਾਂ ਦੀ ਡਲਿਵਰੀ ਨਾ ਦਿੱਤੇ ਜਾਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਵਿਧਾਇਕ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਸੰਬੰਧਿਤ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਗੈਸ ਡਲਿਵਰੀ ਦੇਣ ਸਮੇਂ ਸਰਕਾਰੀ ਹਦਾਇਤਾਂ ਅਨੁਸਾਰ ਕਿਸੇ ਤਰ੍ਹਾਂ ਦੀ ਬਲੈਕ ਮਾਰਕੀਟਿੰਗ ਨਾ ਕੀਤੀ ਜਾਵੇ, ਲੋਕਾਂ ਨੂੰ ਸਪਲਾਈ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈ ਜਾਵੇ ਤੇ ਏਜੰਸੀਆਂ ਵਲੋਂ ਘਰ ਘਰ ਗੈਸ ਦੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ | ਸ਼ਹੀਦ ਗੋਪਾਲ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਬੁਕਿੰਗ ਕਰਵਾਉਣ ਵਾਲੇ ਖਪਤਕਾਰਾਂ ਨੂੰ ਪਿੰਡਾਂ 'ਚ ਪਹੁੰਚ ਕੇ ਸਿਲੰਡਰ ਮੁਹੱਈਆ ਕਰਵਾਉਣੇ ਆਰੰਭ ਕੀਤੇ ਗਏ ਹਨ | ਅੱਜ ਕੰਪਨੀ ਵਲੋਂ ਮੈਨਟੀਨੈਂਸ ਲਈ ਸਰਵਰ ਬੰਦ ਹੋਣ ਕਾਰਨ ਬਾਦ ਦੁਪਹਿਰ ਕੁੱਝ ਪਿੰਡਾਂ ਨੂੰ ਗੈਸ ਦੀ ਸਪਲਾਈ ਬਹਾਲ ਹੋ ਸਕੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਸਾਈਬਰ ਠੱਗੀ ਦਾ ਮਾਮਲਾ: ਕਰੈਡਿਟ ਕਾਰਡ ਰਾਹੀਂ 12.71 ਲੱਖ ਰੁਪਏ ਦੀ ਧੋਖਾਧੜੀ ਅਗਲੀ ਖ਼ਬਰ ਸਰਕਾਰੀ ਸਕੂਲ ਪੁਰਖਾਲੀ ਵਿਖੇ ਵੱਖ-ਵੱਖ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24