24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਰਕਾਰੀ ਸਕੂਲ ਪੁਰਖਾਲੀ ਵਿਖੇ ਵੱਖ-ਵੱਖ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਐਲਾਨੇ ਨਤੀਜਿਆਂ ਦੌਰਾਨ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਦੇ ਪਿ੍ੰਸੀਪਲ ਰਾਜੇਸ਼ ਜੈਨ ਅਤੇ ਕਮੇਟੀ ਮੈਂਬਰ | ਤਸਵੀਰ -ਅੰਮਿ੍ਤਪਾਲ ਸਿੰਘ ਬੰਟੀ | <br/> 02-04-2026
ਪੁਰਖਾਲੀ, 1 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਨਾਨ ਬੋਰਡ ਜਮਾਤਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ. ਜੋ ਕਿ ਸ਼ਾਨਦਾਰ ਰਿਹਾ, ਮੈਰਿਟ 'ਚ ਆਉਣ ਵਾਲੇ ਬੱਚਿਆਂ ਨੂੰ ਸਕੂਲ ਪਿ੍ੰਸੀਪਲ ਰਾਜੇਸ਼ ਕੁਮਾਰ ਜੈਨ ਅਤੇ ਐੱਸ. ਐਮ. ਸੀ. ਕਮੇਟੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਾਜੇਸ਼ ਕੁਮਾਰ ਜੈਨ ਵਲੋਂ ਮੈਰਿਟ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਗਈ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ | ਉਨ੍ਹਾਂ ਵਲੋਂ ਬੱਚਿਆਂ ਨੂੰ ਐਨ. ਐਸ. ਕਿਊ. ਐਫ. ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਅਤੇ ਉਨ੍ਹਾਂ ਬੱਚਿਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਅਤੇ ਬੋਰਡ ਪ੍ਰੀਖਿਆਵਾਂ ਵਿਚ ਵੀ ਮੱਲਾਂ ਮਾਰਨ ਦਾ ਸੁਨੇਹਾ ਦਿੱਤਾ | ਐਸ. ਐਮ. ਸੀ. ਚੇਅਰਪਰਸਨ ਮੈਡਮ ਬਲਜਿੰਦਰ ਕੌਰ ਨੇ ਵੀ ਵਿਦਿਆਰਥੀਆਂ ਦੇ ਹੌਸਲਾ ਅਫਜਾਈ ਕੀਤੀ ਗਈ | ਇਸ ਮੌਕੇ ਲੈਕ ਕੁਲਦੀਪ ਸਿੰਘ, ਲੈਕ ਮਲਕੀਅਤ ਕੌਰ, ਉਪ ਚੇਅਰਪਰਸਨ ਕੁਲਵੀਰ ਕੌਰ, ਮੈਂਬਰ ਅੰਮਿ੍ਤਪਾਲ ਸਿੰਘ, ਮੈਂਬਰ ਪੰਚ ਹਬੀਬ ਕੁਮਾਰ, ਮੈਂਬਰ ਮਨਪ੍ਰੀਤ ਕੌਰ ਮੈਂਬਰ ਨਾਜ਼ੀਆਂ ਬੇਗ਼ਮ, ਮੈਂਬਰ ਸੁਦਾਗਰ ਸਿੰਘ ਮੈਂਬਰ ਪਰਮਜੀਤ ਕੌਰ, ਬੱਚਿਆਂ ਦੇ ਮਾਪੇ ਅਤੇ ਸਮੂਹ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਦੇ ਆਦੇਸ਼ਾਂ ਉਪਰੰਤ ਗੈਸ ਏਜੰਸੀਆਂ ਨੇ ਪਿੰਡਾਂ 'ਚ ਗੈਸ ਦੀ ਡਲਿਵਰੀ ਕੀਤੀ ਸ਼ੁਰੂ <br/> ਅਗਲੀ ਖ਼ਬਰ ਸਾਖਪੁਰ ਪੰਚਾਇਤ ਦੇ 'ਆਪ' 'ਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਤੇ ਭਾਜਪਾ ਨੂੰ ਵੱਡਾ ਝਟਕਾ <br/>
Ad Position 24