20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਥਰਮਲ ਦੀ ਸੁਆਹ ਵਾਲੀਆਂ ਗੱਡੀਆਂ ਰੋਕ ਕੇ ਇਲਾਕੇ ਦੇ ਪਿੰਡਾਂ ਨੇ ਕੀਤੀ ਸੁਆਹ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 19-02-2026
ਘਨੌਲੀ, 18 ਫਰਵਰੀ (ਜਸਵੀਰ ਸਿੰਘ ਸੈਣੀ)-ਇਲਾਕੇ ਦੇ ਪਿੰਡ ਨੂੰ ਹੋ, ਰਤਨਪੁਰਾ, ਘਨੌਲੀ, ਦਬੁਰਜੀ,ਰਾਵਲ ਮਾਜਰਾ ਤੇ ਹੋਰ ਪਿੰਡਾਂ ਦੇ ਵਸਨੀਕਾਂ ਨੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਨੂੰ ਸਵਾਹ ਨੂੰ ਭਰਨ ਜਾ ਰਹੀਆ ਗੱਡੀਆਂ ਦੀ ਆਵਾਜਾਈ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਦੌਰਾਨ ਨੂੰ ਹੋ ਸਰਪੰਚ ਸੁਖਵੀਰ ਸਿੰਘ, ਰਤਨਪੁਰਾ ਦੇ ਸਰਪੰਚ ਬਲਜੀਤ ਸਿੰਘ, ਕੁਦਰਤ ਕੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਰਾਣੂ ਸੈਣੀ, ਨੰਬਰਦਾਰ ਗੁਰਨਾਮ ਸਿੰਘ, ਨੰਬਰਦਾਰ ਪਰਮਪਾਲ ਸਿੰਘ, ਨੰਬਰਦਾਰ ਕਾਕਾ ਸਿੰਘ, ਬਿੱਟੂ ਦਬੁਰਜੀ, ਲਾਡੀ ਦਬੁਰਜੀ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੈਨੇਜਮੈਂਟ ਤੋਂ ਸੁਆਹ ਦੀ ਮੰਗ ਕੀਤੀ ਹੈ ਕਿ ਇਹ ਸਵਾਹ ਸਾਨੂੰ ਖੇਡ ਮੈਦਾਨਾਂ ਵਿਚ ਭਰਤ ਪਾਉਣ ਦੇ ਲਈ ਦਿੱਤੀ ਜਾਵੇ, ਤਾਂ ਜੋ ਅਸੀਂ ਖੇਡ ਮੈਦਾਨਾਂ ਦਾ ਨਿਰਮਾਣ ਕਰ ਸਕੀਏ | ਉਹਨਾਂ ਨੇ ਕਿਹਾ ਕਿ ਪ੍ਰੰਤੂ ਮੈਨੇਜਮੈਂਟ ਵਲੋਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਕੁਦਰਤ ਕੇ ਸਭ ਬੰਦੇ ਸੰਸਥਾ ਪ੍ਰਧਾਨ ਵਿੱਕੀ ਧੀਮਾਨ ਤੇ ਹੋਰਨਾਂ ਨੇ ਕਿਹਾ ਕਿ ਥਰਮਲ ਪਲਾਂਟ ਦੀ ਸਵਾਹ ਪ੍ਰਭਾਵਿਤ ਦਾਇਰੇ ਵਿਚ ਆਉਂਦੇ ਪਿੰਡਾਂ ਦੇ ਵਸਨੀਕਾਂ ਨੂੰ ਜਿਵੇਂ ਪਹਿਲਾਂ ਮਿਲਦੀ ਸੀ ਉਸੇ ਤਹਿਤ ਦਿੱਤੀ ਜਾਵੇ | ਉਹਨਾਂ ਨੇ ਕਿਹਾ ਕਿ ਪਲਾਂਟ ਦਾ ਉਤਪਾਦਨ ਇਹਨਾਂ ਪਿੰਡਾਂ ਦੇ ਵਸਨੀਕਾਂ ਦੀਆ ਮਹਿੰਗੀਆਂ ਜਮੀਨਾਂ ਤੇ ਹੋਇਆ ਹੈ | ਇਸੇ ਦੌਰਾਨ ਮੌਕੇ ਆਏ ਥਰਮਲ ਪਲਾਂਟ ਦੇ ਅਧਿਕਾਰੀਆਂ ਅਤੇ ਫੋਨ ਰਾਹੀਂ ਗੱਲਬਾਤ ਕਰਨ ਦੌਰਾਨ ਥਰਮਲ ਪਲਾਂਟ ਦੇ ਚੀਫ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਹਨਾਂ ਦਾ ਮਸਲਾ ਸਿਰਫ 10 ਦਿਨ ਵਿਚ ਹੱਲ ਕੀਤਾ ਜਾਵੇਗਾ | ਇਸ ਸਬੰਧ ਵਿਚ ਉਹਨਾਂ ਨੇ ਹੈਡ ਆਫਿਸ ਪਟਿਆਲਾ ਵਿਖੇ ਗੱਲਬਾਤ ਕੀਤੀ ਹੈ ਕਿ ਕਿਉਂਕਿ ਜੋ ਪਾਵਰਕਾਮ ਦੀਆਂ ਹਦਾਇਤਾ ਹੈ ਅਸੀਂ ਤਾਂ ਉਹਨਾਂ ਦੇ ਅਨੁਸਾਰ ਹੀ ਕਾਰਵਾਈ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਰੋਪੜ ਅਤੇ ਅਨੰਦਪੁਰ ਸਾਹਿਬ ਵਿਚ ਕੰਨਾਂ ਦੇ ਮੁਫ਼ਤ ਟੈਸਟ ਤੇ 50 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ <br/>... ਅਗਲੀ ਖ਼ਬਰ ਵਿਕਾਸ ਕਾਰਜਾਂ ਸੰਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਸਮੀਖਿਆ ਮੀਟਿੰਗ <br/>
Ad Position 24