17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੁੱਖੇ ਮਾਜਰਾ ਕੈਟਲ ਪੌਂਡ ਵਿਖੇ ਕੈਂਪ ਦੌਰਾਨ 370 ਪਸ਼ੂਆਂ ਦੀ ਡਾਕਟਰੀ ਜਾਂਚ <br/>

Ad Position 21
No active advertisement
ਅਜੀਤ ਡੈਸਕ 22-01-2026
ਨੂਰਪੁਰ ਬੇਦੀ, 21 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਕੈਟਲ ਪੌਂਡ ਸੁੱਖੇਮਾਜਰਾ ਵਿਖੇ ਪਸ਼ੂ ਪਾਲਣ ਵਿਭਾਗ ਵਲੋਂ ਗਊ ਸੇਵਾ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਜਿਸ ਦੌਰਾਨ ਕਰੀਬ 370 ਪਸ਼ੂਆਂ ਦੀ ਮੁਫ਼ਤ ਡਾਕਟਰੀ ਜਾਂਚ ਕਰਕੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ | ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਰੂਪਨਗਰ ਡਾ. ਰਾਜ ਕੁਮਾਰ ਅਤੇ ਸਹਾਇਕ ਡਾਇਰੈਕਟਰ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦੌਰਾਨ ਵੱਖ-ਵੱਖ ਵੈਟਰਨਰੀ ਹਸਪਤਾਲਾਂ ਤੋਂ ਪਹੁੰਚੀ ਮਾਹਿਰਾਂ ਦੀ ਟੀਮ ਵਲੋਂ ਪਸ਼ੂਆਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਦਾ ਜ਼ਰੂਰੀ ਟੀਕਾਕਰਨ ਕੀਤਾ ਗਿਆ | ਕੈਂਪ ਦੌਰਾਨ ਵੈਟਰਨਰੀ ਅਫ਼ਸਰ ਡਾ. ਹਰਤੇਗ ਸਿੰਘ (ਸੀ.ਵੀ.ਐੱਚ. ਚਨੌਲੀ ਬਸੀ), ਡਾ. ਤੇਜਿੰਦਰਪਾਲ ਸਿੰਘ (ਵੀ.ਓ., ਸੀ.ਵੀ.ਐੇੱਚ. ਮਾਧੋਪੁਰ ਅਬਿਆਣਾ), ਡਾ. ਬਲਜਿੰਦਰ ਸਿੰਘ (ਵੀ.ਓ., ਸੀ.ਵੀ.ਐੱਚ. ਕਾਹਨਪੁਰ ਖੂਹੀ), ਪਰਮਿੰਦਰ ਸਿੰਘ (ਵੀ.ਆਈ.ਸੀ., ਵੀ.ਐੱਚ. ਚਨੌਲੀ ਬਸੀ), ਗੁਰਦਰਸ਼ਨ ਸਿੰਘ (ਆਰ.ਵੀ.ਪੀ., ਸੀ.ਵੀ.ਐੱਚ. ਸੁੱਖੇਮਾਜਰਾ) ਅਤੇ ਕੁਲਜਿੰਦਰ ਸਿੰਘ (ਦਰਜਾ ਚਾਰ, ਸੀ.ਵੀ.ਐੱਚ. ਸੁੱਖੇਮਾਜਰਾ) ਨੇ ਜ਼ਰੂਰਤਮੰਦ ਪਸ਼ੂਆਂ ਦਾ ਇਲਾਜ ਕੀਤਾ | ਕੈਂਪ ਦੌਰਾਨ ਪਹੁੰਚੇ ਸੀਨੀਅਰ ਵੈਟਰਨਰੀ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਡਾ. ਸੋਹਣ ਲਾਲ ਨੇ ਆਖਿਆ ਕਿ ਪਸ਼ੂਆਂ ਦੀ ਭਲਾਈ ਲਈ ਨਿਯਮਿਤ ਸਿਹਤ ਜਾਂਚ ਅਤੇ ਟੀਕਾਕਰਨ ਬਹੁਤ ਜ਼ਰੂਰੀ ਹੈ | ਡਾ. ਸੋਹਣ ਲਾਲ ਨੇ ਕੈਟਲ ਪੌਂਡ ਦੀ ਦੇਖਰੇਖ ਕਰਨ ਵਾਲਿਆਂ ਨੂੰ ਪਸ਼ੂਆਂ ਨੂੰ ਸਮੇਂ ਸਿਰ ਖ਼ੁਰਾਕ ਦੇਣ ਅਤੇ ਉਨ੍ਹਾਂ 'ਚ ਬਿਮਾਰੀ ਦੇ ਲੱਛਣ ਦਿੱਖਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਐਡਵੋਕੇਟ ਚੱਢਾ ਨੇ ਵੇਰਕਾ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ <br/>... ਅਗਲੀ ਖ਼ਬਰ ਮਮਤਾ ਦਿਵਸ ਦੌਰਾਨ ਡਾ. ਹਰਪ੍ਰੀਤ ਕੌਰ ਨੇ ਪਿੰਡ ਭੱਟੋਂ ਵਿਖੇ ਪਹੁੰਚ ਕੇ ਲਿਆ ਸਿਹਤ ਸਹੂਲਤਾਂ ਦਾ ਜਾਇਜ਼ਾ <br/>
Ad Position 24