17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਲਹੋਟੀ ਉੱਪਰਲੀ ਵਿਚ 'ਬੇਗਮਪੁਰੇ ਦੇ ਵਾਸੀ' ਕਿਤਾਬ ਸੰਬੰਧੀ ਹੋਈ ਵਿਚਾਰ ਗੋਸ਼ਠੀ <br/>

Ad Position 21
No active advertisement
ਅਜੀਤ ਡੈਸਕ 22-01-2026
ਕਾਹਨਪੁਰ ਖੂਹੀ, 21 ਜਨਵਰੀ, (ਗੁਰਬੀਰ ਸਿੰਘ ਵਾਲੀਆ)-ਪਿੰਡ ਨਲਹੋਟੀ ਉੱਪਰਲੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਮਾਨਤਾ ਅਤੇ ਮਨੁੱਖਤਾ ਭਰੀ ਮਹਾਨ ਸੋਚ ਨੂੰ ਸਮਰਪਿਤ ਕਿਤਾਬ 'ਬੇਗਮਪੁਰੇ ਦੇ ਵਾਸੀ' ਸਬੰਧੀ ਇਕ ਸੰਖੇਪ ਪਰ ਅਰਥਪੂਰਨ ਵਿਚਾਰ ਗੋਸ਼ਠੀ ਆਯੋਜਿਤ ਕੀਤੀ ਗਈ | ਇਸ ਦੌਰਾਨ ਪਿੰਡ ਦੇ ਮੋਹਤਬਰ ਅਤੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਕਿਤਾਬ ਦੀ ਵਿਚਾਰਧਾਰਾ ਅਤੇ ਇਸ ਦੀ ਸਾਹਿਤਕ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਤਾਬ ਦੇ ਸੰਪਾਦਕ ਕਰਮ ਮਹਿਮੀ ਹਨ, ਜਦਕਿ ਇਸ ਨੂੰ ਮਿਸਟਰ ਸਿੰਘ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ | ਵਕਤਾਵਾਂ ਨੇ ਦੱਸਿਆ ਕਿ ਇਸ ਪੁਸਤਕ ਵਿਚ ਕੁੱਲ 23 ਲਿਖਾਰੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ, ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਮਾਨਤਾ, ਭਾਈਚਾਰਕ ਸਾਂਝ, ਸਮਾਜਿਕ ਨਿਆਂ ਤੇ ਚੇਤਨਾਤਮਕ ਸੋਚ ਨੂੰ ਪ੍ਰਗਟ ਕਰਦੀਆਂ ਹਨ | ਵਕਤਾਵਾਂ ਨੇ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਕਿ ਪਿੰਡ ਨਲਹੋਟੀ ਉੱਪਰਲੀ ਦੇ ਲਿਖਾਰੀ ਸੁਖਵਿੰਦਰ ਸਿੰਘ 'ਸੁੱਖੀ' ਦੀਆਂ ਵੀ ਇਸ ਕਿਤਾਬ ਵਿਚ ਕੁੱਝ ਮਹੱਤਵਪੂਰਨ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਕਿ ਪਿੰਡ ਲਈ ਮਾਣ ਤੇ ਗੌਰਵ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਕਿਤਾਬ ਸਮਾਜ ਨੂੰ ਬਰਾਬਰੀ, ਪ੍ਰੇਮ, ਭਾਈਚਾਰਕ ਸਾਂਝ ਤੇ ਇਨਸਾਨੀਅਤ ਦੇ ਰਸਤੇ 'ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ | ਵਿਚਾਰ ਗੋਸ਼ਠੀ ਪੂਰੀ ਤਰ੍ਹਾਂ ਸ਼ਾਂਤੀਪੂਰਕ ਅਤੇ ਸਾਦਗੀ ਭਰੇ ਮਾਹੌਲ ਵਿਚ ਸੰਪੰਨ ਹੋਈ | ਇਸ ਮੌਕੇ ਪਿੰਡ ਦੇ ਸਰਪੰਚ ਹਰਮੇਸ਼ ਕੁਮਾਰ, ਡਾ. ਰਾਮ ਨਲਹੋਟੀ, ਜਸਵੀਰ ਸਿੰਘ ਨਲਹੋਟੀ, ਰੇਸ਼ਮ ਸਿੰਘ ਪੰਚ, ਹਰੀ ਪ੍ਰਕਾਸ਼ ਪੰਚ, ਬਾਬਾ ਸੰਤੋਖ ਸਿੰਘ, ਬਲਵਿੰਦਰ ਕੌਰ ਪੰਚ, ਮੱਖਣ ਸਿੰਘ, ਡਾ. ਜਸਵਿੰਦਰ, ਸੁਖਵਿੰਦਰ ਕੌਰ ਸਮੇਤ ਹੋਰ ਕਈ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਰਹੇ |


Ad Position 22
No active advertisement
ਪਿਛਲੀ ਖ਼ਬਰ ਮਮਤਾ ਦਿਵਸ ਦੌਰਾਨ ਡਾ. ਹਰਪ੍ਰੀਤ ਕੌਰ ਨੇ ਪਿੰਡ ਭੱਟੋਂ ਵਿਖੇ ਪਹੁੰਚ ਕੇ ਲਿਆ ਸਿਹਤ ਸਹੂਲਤਾਂ ਦਾ ਜਾਇਜ਼ਾ <br/> ਅਗਲੀ ਖ਼ਬਰ ਗੁਰਦੁਆਰਾ ਸੰਤਗੜ੍ਹ ਡੇਰਾ ਹਰਖੋਵਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ <br/>
Ad Position 24