17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬੁਰਜਵਾਲਾ ਤੋਂ ਸੰਗਤਾਂ ਲੰਗਰਾਂ ਦੀ ਸੇਵਾ ਲਈ 'ਗੁਰੂ ਕਾ ਲਾਹੌਰ' ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 22-01-2026
ਪਰਖਾਲੀ, 21 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਦਸਮੇਸ਼ ਪਿਤਾ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰੂ ਕਾ ਲਾਹੌਰ ਵਿਖੇ ਬੁਰਜਵਾਦਾ ਦੀਆਂ ਸੰਗਤਾਂ ਲੰਗਰਾਂ ਦੀ ਸੇਵਾ ਕਰਨ ਦੇ ਲਈ ਪਿੰਡ ਬੁਰਜਵਾਲਾ ਤੋਂ ਰਵਾਨਾ ਹੋਈਆਂ ਇਸ ਸਬੰਧੀ ਪਿੰਡ ਬੁਰਜਵਾਦਾ ਦੇ ਸਰਪੰਚ ਮਨਪ੍ਰੀਤ ਕੌਰ, ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ ਬੁਰਜਵਾਲਾ ਅਤੇ ਸਰਬਜੀਤ ਸਿੰਘ ਕੇ ਡੀ ਨੇ ਦੱਸਿਆ ਕਿ ਗੁਰੂ ਕਾ ਲਾਹੌਰ ਵਿਖੇ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਕਰਵਾਏ ਜਾਂਦੇ ਸਮਾਗਮਾਂ ਦੌਰਾਨ ਹਰ ਨਗਰ ਦੀਆਂ ਸੰਗਤਾਂ ਵਲੋਂ ਹਰ ਸਾਲ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਲੰਗਰਾਂ ਦੀ ਸੇਵਾ ਲਈ ਨਗਰ ਤੋਂ ਸੰਗਤਾਂ ਜਿਨ੍ਹਾਂ ਚ ਖ਼ਾਸ ਕਰਕੇ ਨੌਜਵਾਨ ਸ਼ਾਮਿਲ ਸੀ ਬੜੇ ਉਤਸ਼ਾਹ ਦੇ ਨਾਲ ਗੁਰੂ ਕਾ ਲਾਹੌਰ ਨੂੰ ਰਵਾਨਾ ਹੋਈਆਂ | ਇਸ ਮੌਕੇ ਕੇਸਰ ਸਿੰਘ, ਮਨਇੰਦਰ ਸਿੰਘ, ਸ਼ੇਰ ਸਿੰਘ, ਬਲਜੀਤ ਸਿੰਘ, ਸੁਰਿੰਦਰ ਸਿੰਘ ਫ਼ੌਜੀ, ਓਾਕਾਰ ਸਿੰਘ, ਸੁੱਖਾ ਸਿੰਘ, ਮੋਨੂ ਬੰਟੀ ਸੋਨੂ, ਬੱਬੂ, ਪਿ੍ਤਪਾਲ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮਹਾਂਪੁਰਖਾਂ ਨੂੰ ਸਮਰਪਿਤ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿੰਡ ਸਨਾਣਾ ਵਿਖੇ ਵਿਧਾਇਕ ਚੱਢਾ ਨੇ ਰੱਖਿਆ ਸਟੇਡੀਅਮ ਦਾ ਨੀਂਹ ਪੱਥਰ <br/>
Ad Position 24