17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮੋਰਿੰਡਾ ਸ਼ਹਿਰ 'ਚ ਲੱਗੇ ਥਾਂ-ਥਾਂ 'ਤੇ ਕੂੜੇ ਦੇ ਢੇਰ, ਬੇਵੱਸ ਹੋਈ ਨਗਰ ਕੌਂਸਲ <br/>

Ad Position 21
No active advertisement
ਅਜੀਤ ਡੈਸਕ 22-01-2026
ਮੋਰਿੰਡਾ, 21 ਜਨਵਰੀ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਕਾਰਗੁਜ਼ਾਰੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਕੌਂਸਲ ਦੀ ਕਾਰਗੁਜ਼ਾਰੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਵਿਚ ਰਹੀ ਹੈ | ਕਿਉਂਕਿ ਪਿਛਲੇ 50 ਸਾਲਾਂ ਤੋਂ ਵੇਖਣ ਨੂੰ ਮਿਲ ਰਿਹਾ ਹੈ ਕਿ ਇਸ ਸ਼ਹਿਰ ਵਿਚ ਸੀਵਰੇਜ ਅਤੇ ਸਫ਼ਾਈ ਨੂੰ ਲੈ ਕੇ ਲੋਕ ਕਦੇ ਵੀ ਕੌਂਸਲ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੋਏ | ਸ਼ਹਿਰ ਵਿਚ ਨਾ ਤਾਂ ਸੀਵਰੇਜ ਚੱਲ ਰਿਹਾ ਹੈ ਤੇ ਨਾ ਹੀ ਸ਼ਹਿਰ ਦਾ ਕੂੜਾ ਕਰਕਟ ਸਾਂਭਣ ਦਾ ਪ੍ਰਬੰਧ ਕੌਂਸਲ ਕਰ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ,ਅਮਰਿੰਦਰ ਸਿੰਘ ਹੈਲੀ, ਬਲਜੀਤ ਸਿੰਘ ਧਨੋਆ, ਕਮਲਜੀਤ ਸਿੰਘ, ਸੁਖਬੀਰ ਸਿੰਘ ਯੂ.ਕੇ., ਸਤਵਿੰਦਰ ਸਿੰਘ ਪਨੇਸਰ, ਪਰਮਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਾਡੇ ਵਿਧਾਇਕ ਮੋਰਿੰਡਾ ਵਿਚ ਸਾਫ-ਸਫਾਈ ਅਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਪਿਛਲੇ ਚਾਰ-ਪੰਜ ਸਾਲਾਂ ਤੋਂ ਮੋਰਿੰਡਾ ਸ਼ਹਿਰ ਵਿਚ ਵੀਹ-ਪੱਚੀ ਦਿਨ ਛੱਡ ਕੇ ਕਦੇ ਇਹ ਨਹੀਂ ਹੋਇਆ ਕਿ ਕੂੜੇ ਦੇ ਢੇਰ ਥਾਂ-ਥਾਂ 'ਤੇ ਸ਼ਹਿਰ ਵਿਚ ਨਾ ਲੱਗੇ ਹੋਣ | ਇੱਥੋਂ ਤੱਕ ਕਿ ਇਸ ਸਾਲ ਸਾਡੇ ਪਵਿੱਤਰ ਤਿਉਹਾਰ ਦੀਵਾਲੀ ਤੇ ਦੁਸਹਿਰੇ ਨੂੰ ਵੀ ਸ਼ਹਿਰ ਵਿਚ ਕੋਈ ਵੀ ਕੋਨਾ ਅਜਿਹਾ ਨਹੀਂ ਸੀ, ਜਿੱਥੇ ਕੂੜੇ ਦੇ ਵੱਡੇ-ਵੱਡੇ ਢੇਰ ਨਾ ਹੋਣ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਸ਼ਹਿਰ ਦੇ ਵਿਕਾਸ ਦੀ ਤਾਂ ਦੂਰ ਦੀ ਗੱਲ ਕੂੜੇ ਦੇ ਢੇਰ ਚੁੱਕਣ ਵਿਚ ਵੀ ਫੇਲ ਹੋ ਚੁੱਕੀ ਹੈ | ਆਵਾਰਾ ਪਸ਼ੂ ਕੂੜੇ ਦੇ ਢੇਰਾਂ ਨੂੰ ਫਰੋਲ਼ਦੇ ਹਨ, ਜਿਸ ਕਾਰਨ ਕੂੜੇ ਦੇ ਢੇਰਾਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਜੀਉਣਾ ਦੁਰਭਰ ਹੋਇਆ ਪਿਆ ਹੈ | ਇਸੇ ਸਬੰਧ ਵਿਚ ਜਦੋਂ ਕਾਰਜਸਾਧਕ ਅਫ਼ਸਰ ਰਵੀ ਜਿੰਦਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ | ਜਦਕਿ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਜਿਹੜੀ ਜਗਾਂ ਉਨ੍ਹਾਂ ਨੇ ਕੂੜਾ ਡੰਪ ਕਰਨ ਵਾਸਤੇ ਲਈ ਸੀ, ਉੱਥੇ ਲੋਕਾਂ ਨੇ ਉਸਦਾ ਵਿਰੋਧ ਕਰ ਦਿੱਤਾ | ਇਸ ਲਈ ਸਾਡੀ ਮਜਬੂਰੀ ਹੋ ਚੁੱਕੀ ਹੈ | ਫਿਰ ਵੀ ਅਸੀਂ ਕੂੜਾ ਡੰਪ ਕਰਨ ਲਈ ਜਗਾ ਲੈਣ ਲਈ ਕੋਸ਼ਿਸ਼ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਉਹ ਮਾਲ ਵਿਭਾਗ ਤੋਂ ਪੜਤਾਲ ਕਰ ਰਹੇ ਹਨ ਕਿ ਅਗਰ ਕੋਈ ਕੌਂਸਲ ਦੀ ਖ਼ਾਲੀ ਜਗਾ ਪਈ ਹੋਵੇ ਤਾਂ ਉਸ ਥਾਂ 'ਤੇ ਉਹ ਕੂੜੇ ਦਾ ਡੰਪ ਬਣਾ ਲੈਣਗੇ |

Ad Position 22
No active advertisement
ਪਿਛਲੀ ਖ਼ਬਰ ਡਾ. ਚੀਮਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਪਿੰਡ ਔਲਖ ਲਈ ਨਿਕਾਸੀ ਨਾਲੇ ਦੇ ਨਿਰਮਾਣ ਵਾਸਤੇ ਗ੍ਰਾਂਟ ਜਾਰੀ <br/>
Ad Position 24