26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕਵੀ ਦੇਵਨੀਤ ਦੀ ਬਰਸੀ ਮੌਕੇ ਸਰਕਾਰੀ ਸਕੂਲ ਭੈਣੀਬਾਘਾ ਵਿਖੇ ਭਾਸ਼ਨ ਕਰਵਾਇਆ

ਮਾਨਸਾ, 26 ਨਵੰਬਰ (ਧਾਲੀਵਾਲ)- ਉੱਘੇ ਪੰਜਾਬੀ ਕਵੀ ਦੇਵਨੀਤ ਦੀ 13ਵੀਂ ਬਰਸੀ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵਲੋਂ ਪੀ. ਐਮ.

Ad Position 21
No active advertisement
ਅਜੀਤ ਡੈਸਕ 27-11-2026
ਮਾਨਸਾ, 26 ਨਵੰਬਰ (ਧਾਲੀਵਾਲ)- ਉੱਘੇ ਪੰਜਾਬੀ ਕਵੀ ਦੇਵਨੀਤ ਦੀ 13ਵੀਂ ਬਰਸੀ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵਲੋਂ ਪੀ.ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਖੋਜ ਅਫ਼ਸਰ ਤੇ ਕਵੀ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 4 ਕਾਵਿ-ਕਿਤਾਬਾਂ ਦੇ ਰਚੇਤਾ ਦੇਵਨੀਤ ਆਧੁਨਿਕ ਪੰਜਾਬੀ ਕਵਿਤਾ ਦੀ ਤੀਜੀ ਪੀੜ੍ਹੀ ਦੇ ਵਿਲੱਖਣ ਤੇ ਸੰਵੇਦਨਸ਼ੀਲ ਕਵੀ ਹੋਏ ਹਨ। ਉਨ੍ਹਾਂ ਕਿਹਾ ਕਿ ਦੇਵਨੀਤ ਦੀ ਕਵਿਤਾ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ, ਸਮਾਜਿਕ-ਆਰਥਿਕ ਯਥਾਰਥ ਤੇ ਮਨੁੱਖੀ ਹੋਂਦ ਦੀਆਂ ਸੂਖਮ ਪਰਤਾਂ ਨੂੰ ਸਾਦਗੀ ਪਰ ਡੂੰਘੀ ਦਾਰਸ਼ਨਿਕਤਾ ਨਾਲ ਪੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਦੇਵਨੀਤ ਇਸੇ ਸਕੂਲ ’ਚ ਬਤੌਰ ਹਿਸਾਬ ਮਾਸਟਰ ਸੇਵਾ ਨਿਭਾਉਂਦੇ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਸਾਹਿਤ ਤੇ ਮਨੁੱਖੀ ਜੀਵਨ ਦਾ ਗਹਿਰਾ ਸਬੰਧ ਹੈ, ਜਿੱਥੇ ਸਾਹਿਤ ਜ਼ਿੰਦਗੀ ਤੋਂ ਪ੍ਰੇਰਿਤ ਹੁੰਦਾ ਹੈ ਉੱਥੇ ਸਾਹਿਤ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰਦਾ ਹੈ। ਇਸ ਮੌਕੇ ਪ੍ਰਿੰਸੀਪਲ ਯੋਗਿਤਾ ਜੋਸ਼ੀ, ਲੈਕਚਰਾਰ ਚਰਨਜੀਤ ਕੌਰ, ਸ਼ਮਿੰਦਰ ਕੌਰ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਦਿਵਸ ਮੌਕੇ ‘ਸਵੱਛ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਹੈਲਪਰ-ਕਮ-ਆਪਰੇਟਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਅੱਜ
Ad Position 24