ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ – ਮਨਪ੍ਰੀਤ ਸਿੰਘ ਬਾਦਲ
ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਵਲੋਂ ਇੱਥੇ ਦਫ਼ਤਰ ਵਿਖੇ ਵਪਾਰੀ ਸੰਮੇਲਨ ਕਰਵਾਇਆ ਗਿਆ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਪਰਮਪਾਲ ਕੌਰ ਮਲੂਕਾ ਵਪਾਰੀਆਂ ਦੇ ਰੂ-ਬਰੂ ਹੋਏ।
ਮ
ਮਾਨਸਾ ਵਿਖੇ ਵਪਾਰੀਆਂ ਨਾਲ ਮੀਟਿੰਗ ਮੌਕੇ ਮਨਪ੍ਰੀਤ ਸਿੰਘ ਬਾਦਲ ਤੇ ਪਰਮਪਾਲ ਕੌਰ ਮਲੂਕਾ। ਤਸਵੀਰ : ਸੇਮੀ ਮਾਨਸਾ
27-11-2026
ਮਾਨਸਾ, 26 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਵਲੋਂ ਇੱਥੇ ਦਫ਼ਤਰ ਵਿਖੇ ਵਪਾਰੀ ਸੰਮੇਲਨ ਕਰਵਾਇਆ ਗਿਆ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਪਰਮਪਾਲ ਕੌਰ ਮਲੂਕਾ ਵਪਾਰੀਆਂ ਦੇ ਰੂ-ਬਰੂ ਹੋਏ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੰਜਾਬ ਚੋਣਾਂ ਲਈ ਜੋ ਮੈਨੀਫੈਸਟੋ ਬਣਾਇਆ ਜਾ ਰਿਹਾ ਹੈ, ’ਚ ਵਪਾਰੀਆਂ ਦੀਆਂ ਅਹਿਮ ਮੰਗਾਂ ਮੰਨਣ ਦਾ ਜ਼ਿਕਰ ਕੀਤਾ ਜਾਵੇਗਾ ਅਤੇ ਸਰਕਾਰ ਬਣਦਿਆਂ ਹੀ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਮੰਨੀਆਂ ਜਾਣਗੀਆਂ। ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਹਿਲਾਂ ਹੀ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਪੜਾਅਵਾਰ ਹੱਲ ਕਰ ਰਹੀ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦਾ ਡੱਟ ਕੇ ਸਾਥ ਦੇਣ ਤਾਂ ਕਿ ਪੰਜਾਬ ’ਚ ਐਨ.ਡੀ.ਏ. ਦੀ ਸਰਕਾਰ ਕਾਇਮ ਕਰ ਕੇ ਸੂਬੇ ਨੂੰ ਹਰ ਖੇਤਰ ’ਚ ਲੀਹ ’ਤੇ ਲਿਆਂਦਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਦੱਸਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਵਪਾਰੀ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਪਰਮਜੀਤ ਸਿੰਘ ਨੰਗਲ, ਮੱਖਣ ਲਾਲ, ਸੁਖਦੇਵ ਸਿੰਘ ਫਰਵਾਈ, ਰਾਕੇਸ਼ ਕੁਮਾਰ ਜੈਨ, ਅਸੀਸ ਅਗਰਵਾਲ, ਰੋਹਿਤ ਬਾਂਸਲ, ਪਵਨ ਸ਼ਰਮਾ, ਵਿਵੇਕ ਜੈਨ ਬੱਬੂ, ਨਵਨੀਤ ਕੁਮਾਰ, ਦਿਲਬਾਗ ਸਿੰਘ, ਹਰਵਿੰਦਰ ਸਿੰਘ, ਮੰਜੂ ਜਿੰਦਲ , ਮੰਜੂ ਅਗਰਵਾਲ, ਭੂਸ਼ਨ ਕੁਮਾਰ, ਸੂਬੇਦਾਰ ਭੋਲਾ ਸਿੰਘ ਆਦਿ ਹਾਜ਼ਰ ਸਨ।