ਮਾਨਸਾ ’ਚ 3 ਦੁਕਾਨਾਂ ’ਚੋਂ ਸਵਾ ਲੱਖ ਦੀ ਚੋਰੀ, 2 ਦੁਕਾਨਾਂ ਦੇ ਜਿੰਦਰੇ ਤੋੜੇ
ਮਾਨਸਾ, 16 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ’ਚ ਦੁਕਾਨਾਂ ਦੇ ਸ਼ਟਰ ਤੇ ਜਿੰਦਰੇ ਤੋੜ ਕੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ ਜਦਕਿ 2 ਦੁਕਾਨਾਂ ਦੇ ਜਿੰਦਰੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਾਣਕਾਰੀ ਅਨੁਸਾਰ ਬਾਰ੍ਹਾਂ ਹੱਟਾਂ ਚੌਂਕ ਨੇੜੇ ਚੋਰਾਂ ਨੇ ਗੋਇਲ ਬਰਤਨ ਸਟੋਰ ਦੀ ਛੱਤ ਤੋਂ ਦਾਖ਼ਲ ਹੋ ਕੇ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ।
ਮਾਨਸਾ, 16 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ’ਚ ਦੁਕਾਨਾਂ ਦੇ ਸ਼ਟਰ ਤੇ ਜਿੰਦਰੇ ਤੋੜ ਕੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ ਜਦਕਿ 2 ਦੁਕਾਨਾਂ ਦੇ ਜਿੰਦਰੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਾਣਕਾਰੀ ਅਨੁਸਾਰ ਬਾਰ੍ਹਾਂ ਹੱਟਾਂ ਚੌਂਕ ਨੇੜੇ ਚੋਰਾਂ ਨੇ ਗੋਇਲ ਬਰਤਨ ਸਟੋਰ ਦੀ ਛੱਤ ਤੋਂ ਦਾਖ਼ਲ ਹੋ ਕੇ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 1 ਲੱਖ ਰੁਪਏ ਗਊਸ਼ਾਲਾ ਲਈ ਇਕੱਠੇ ਕੀਤੇ ਗਏ ਸਨ। ਇਸ ਤੋਂ ਇਲਾਵਾ ਸ਼ਿਵ ਕੁਲੈਕਸ਼ਨ ਨਾਂਅ ਦੀ ਦੁਕਾਨ ਤੋਂ 20 ਹਜ਼ਾਰ ਅਤੇ ਇਕ ਕਰਿਆਨਾ ਸਟੋਰ ਤੋਂ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ। ਚੋਰਾਂ ਨੇ ਇਕ ਟੇਲਰ ਅਤੇ ਇਕ ਹੋਰ ਕਰਿਆਨਾ ਸਟੋਰ ਦੇ ਜ਼ਿੰਦਰੇ ਵੀ ਤੋੜੇ ਹਨ ਪਰ ਉੱਥੇ ਚੋਰੀ ਨਹੀਂ ਕਰ ਸਕੇ। ਥਾਣਾ ਸ਼ਹਿਰੀ-1 ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।