16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰੂ ਨਾਨਕ ਕਾਲਜ ਬੁਢਲਾਡਾ ਅੰਤਰ-ਖੇਤਰੀ ਯੁਵਕ ਤੇ ਲੋਕ ਮੇਲੇ ’ਚੋਂ ਬਣਿਆ ਓਵਰਆਲ ਚੈਂਪੀਅਨ

ਬੁਢਲਾਡਾ, 16 ਨਵੰਬਰ (ਸੁਨੀਲ ਮਨਚੰਦਾ)- ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ 4 ਰੋਜ਼ਾ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਸਥਾਨਕ ਗੁਰੂ ਨਾਨਕ ਕਾਲਜ ਨੇ ਆਪਣੀ ਕਲਾ ਤੇ ਹੁਨਰ ਦਾ ਲੋਹਾ ਮਨਵਾਉਂਦਿਆਂ ਪਹਿਲੀ ਵਾਰ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤ ਕੇ ਪੂਰੇ ਪੰਜਾਬ ’ਚ ਵਿਲੱਖਣ ਪਹਿਚਾਣ ਬਣਾਈ ਹੈ। ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 17-11-2026
ਬੁਢਲਾਡਾ, 16 ਨਵੰਬਰ (ਸੁਨੀਲ ਮਨਚੰਦਾ)- ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ 4 ਰੋਜ਼ਾ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਸਥਾਨਕ ਗੁਰੂ ਨਾਨਕ ਕਾਲਜ ਨੇ ਆਪਣੀ ਕਲਾ ਤੇ ਹੁਨਰ ਦਾ ਲੋਹਾ ਮਨਵਾਉਂਦਿਆਂ ਪਹਿਲੀ ਵਾਰ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤ ਕੇ ਪੂਰੇ ਪੰਜਾਬ ’ਚ ਵਿਲੱਖਣ ਪਹਿਚਾਣ ਬਣਾਈ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਸਖ਼ਤ ਮੁਕਾਬਲੇ ਵਾਲੇ ਯੁਵਕ ਮੇਲੇ ’ਚ ਰਾਜ ਦੇ ਲਗਭਗ 300 ਦੇ ਕਰੀਬ ਨਾਮਵਰ ਕਾਲਜਾਂ ਨੇ ਸ਼ਿਰਕਤ ਕੀਤੀ, ਜਿਸ ’ਚ ਗੁਰੂ ਨਾਨਕ ਕਾਲਜ ਕੋਮਲ ਕਲਾਵਾਂ ਅਤੇ ਰੰਗ-ਮੰਚ ਕਲਾਵਾਂ ’ਚ ਓਵਰਆਲ ਟਰਾਫ਼ੀ ਜਿੱਤ ਕੇ 56 ਵਰ੍ਹਿਆਂ ਦੇ ਇਤਿਹਾਸ ’ਚ ਪਹਿਲੀ ਵਾਰ ਚੈਂਪੀਅਨ ਬਣਿਆ ਹੈ। ਕੋਆਰਡੀਨੇਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਕਾਲਜ ਨੇ ਗਿੱਧਾ, ਰਵਾਇਤੀ ਲੋਕ ਗੀਤ, ਸਕਿੱਟ, ਪਹਿਰਾਵਾ, ਭੰਡ, ਮਹਿੰਦੀ, ਕੋਲਾਜ ਮੇਕਿੰਗ, ਗੁੱਡੀਆਂ-ਪਟੋਲੇ, ਇੰਨੂ ਤੇ ਪਰਾਂਦਾ ਬਣਾਉਣ ’ਚ ਪਹਿਲਾ, ਗ਼ਜ਼ਲ, ਕਲਾਸੀਕਲ ਇੰਸਟਰੂਮੈਂਟ, ਵੈਸਟਰਨ ਗਰੁੱਪ ਗਾਇਨ, ਕਵੀਸ਼ਰੀ, ਮਾਈਮ, ਕਲੇਅ ਮਾਡਲਿੰਗ, ਇੰਸਟਾਲੇਸ਼ਨ, ਪੋਸਟਰ ਮੇਕਿੰਗ, ਮੌਕੇ ’ਤੇ ਚਿੱਤਰਕਾਰੀ, ਕਾਰਟੂਨਿੰਗ, ਰੱਸਾ ਵੱਟਣਾ, ਛਿੱਕੂ ਬਣਾਉਣਾ, ਖਿੱਦੋ, ਟੋਕਰੀ ਬਣਾਉਣਾ ਤੇ ਪੀੜ੍ਹੀ ਬਣਾਉਣ ’ਚ ਦੂਜਾ ਅਤੇ ਭੰਗੜਾ, ਗਰੁੱਪ ਸ਼ਬਦ, ਪੱਛਮੀ ਸੋਲੋ ਗਾਇਨ, ਕੱਵਾਲੀ, ਨੁੱਕੜ ਨਾਟਕ, ਕੋਰੀਓਗ੍ਰਾਫੀ ਤੇ ਕਢਾਈ ’ਚ ਤੀਜਾ ਸਥਾਨ ਹਾਸਲ ਕੀਤਾ ਹੈ। ਉਪ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਮਾਣਮੱਤੀ ਜਿੱਤ ਲਈ ਕੋਆਰਡੀਨੇਟਰ ਗੁਰਦੀਪ ਸਿੰਘ, ਕੋ-ਕੋਆਰਡੀਨੇਟਰ ਡਾ. ਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਚਲੇਸ਼ਵਰ ਧਾਮ ਦੇ ਨੌਮੀ ਦਸਮੀਂ ਦੇ ਮੇਲੇ ਦੌਰਾਨ ਕੱਲ੍ਹ ਬਟਾਲਾ ਤਹਿਸੀਲ ’ਚ ਲੋਕਲ ਛੁੱਟੀ ਅਗਲੀ ਖ਼ਬਰ ਭਾਜਪਾ ਆਗੂ ਵਲੋਂ ਝੋਨੇ ਦੀ ਖਰੀਦ ਤੇ ਲਿਫਟਿੰਗ ਸਬੰਧੀ ਕਿਸਾਨਾਂ ਨਾਲ ਮੀਟਿੰਗ
Ad Position 24