31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ’ਚ ਅਜੀਤ ਸਿੰਘ ਪੱਖੋ ਕਲਾਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ

ਜੋਗਾ, 30 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ), ਸਮੂਹ ਸਟਾਫ਼ ਤੇ ਬੱਚਿਆਂ ਨੇ ਸੰਸਥਾ ਦੇ ਸਿਰਜਕ, ਉੱਘੇ ਸਮਾਜ ਸੇਵੀ ਅਤੇ ਵਿੱਦਿਆ ਦਾਨੀ ਜਥੇਦਾਰ ਸਵ: ਅਜੀਤ ਸਿੰਘ ਪੱਖੋ ਕਲਾਂ ਦੀ 13ਵੀਂ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬੱਚਿਆਂ ਤੇ ਸਮੂਹ ਸਟਾਫ਼ ਨੇ ਦੋ ਮਿੰਟ ਦਾ ਮੌਨ ਰੱਖ ਕੇ ਜਥੇਦਾਰ ਪੱਖੋ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਜਥੇਦਾਰ ਸਵ: ਅਜੀਤ ਸਿੰਘ ਪੱਖੋ ਕਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਾਗਰਜੀਤ ਸਿੰਘ ਖੀਪਲ ਡਾਇਰੈਕਟਰ, ਪ੍ਰਿੰਸੀਪਲ ਅਤੇ ਸਕੂਲ ਸਟਾਫ਼। ਅਜੀਤ ਤਸਵੀਰ 31-10-2026
ਜੋਗਾ, 30 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ), ਸਮੂਹ ਸਟਾਫ਼ ਤੇ ਬੱਚਿਆਂ ਨੇ ਸੰਸਥਾ ਦੇ ਸਿਰਜਕ, ਉੱਘੇ ਸਮਾਜ ਸੇਵੀ ਅਤੇ ਵਿੱਦਿਆ ਦਾਨੀ ਜਥੇਦਾਰ ਸਵ: ਅਜੀਤ ਸਿੰਘ ਪੱਖੋ ਕਲਾਂ ਦੀ 13ਵੀਂ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬੱਚਿਆਂ ਤੇ ਸਮੂਹ ਸਟਾਫ਼ ਨੇ ਦੋ ਮਿੰਟ ਦਾ ਮੌਨ ਰੱਖ ਕੇ ਜਥੇਦਾਰ ਪੱਖੋ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਵਲੋਂ ਇਲਾਕੇ ’ਚ ਕੀਤੇ ਲੋਕ ਭਲਾਈ ਦੇ ਕੰਮਾਂ, ਸਮਾਜਿਕ, ਧਾਰਮਿਕ ਕੰਮਾਂ, ਸਾਹਿਤ ’ਚ ਰੁਚੀ ਤੇ ਵਿੱਦਿਆ ਦੇ ਖੇਤਰ ’ਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਅਧਿਆਪਕਾਂ ਨੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਛੜੇ ਇਲਾਕੇ ਦੇ ਬੱਚਿਆ ਨੂੰ ਮਿਆਰੀ ਤੇ ਸਸਤੀ ਵਿੱਦਿਆ ਖ਼ਾਸ ਕਰ ਕੇ ਲੜਕੀਆਂ ਦੇ ਪੜ੍ਹਾਈ ’ਚ ਪਿਛੜੇਪਣ ਨੂੰ ਦੂਰ ਕਰਨ ਲਈ ਵਿੱਦਿਆ ਮੁਹੱਈਆ ਕਰਵਾਉਣ ਵਾਲੇ ਆਪ ਇਲਾਕੇ ਦੇ ਮੋਹਰੀ ਇਨਸਾਨ ਸਨ ਜਿਨ੍ਹਾਂ ਨੇ ਵਿੱਦਿਅਕ ਸੰਸਥਾਵਾਂ ਨੂੰ ਪਿੰਡ ’ਚ ਸ਼ੁਰੂ ਕੀਤਾ। ਉਨ੍ਹਾਂ ਮੁਫ਼ਤ ਮੈਡੀਕਲ, ਹੋਮਿਉਪੈਥੀ ਤੇ ਅੱਖਾਂ ਦੇ ਕੈਂਪ ਲਗਾ ਕੇ ਲੋੜਵੰਦ, ਗਰੀਬ ਸਮਾਜ ਦੀ ਸੇਵਾ ਕੀਤੀ, ਇਸੇ ਉਦੇਸ਼ ਨਾਲ ਉਨ੍ਹਾਂ ਨੇ ਭਾਈ ਘਨੱਈਆ ਸੇਵਾ ਦਲ ਦੀ ਸਥਾਪਨਾ ਵੀ ਕੀਤੀ। ਇਲਾਕੇ ’ਚ ਲੋੜੀਂਦੀਆਂ ਮੁੱਢਲੀਆਂ ਸੰਸਥਾਵਾਂ ਨੂੰ ਲੈ ਕੇ ਆਉਣ ’ਚ ਜਥੇਦਾਰ ਸਵ: ਅਜੀਤ ਸਿੰਘ ਪੱਖੋ ਕਲਾਂ ਦਾ ਨਾਂਅ ਸਮਾਜ ਸੇਵੀਆਂ ’ਚ ਸਭ ਤੋਂ ਅੱਗੇ ਆਉਂਦਾ ਹੈ। ਉਹ ਸਾਹਿਤ ਦੇ ਖੇਤਰ ’ਚ ਵੀ ਸਰਗਰਮ ਰਹੇ। ਉਨ੍ਹਾਂ ਦੇ ਸੰਜੋਏ ਸੁਪਨੇ ਨੂੰ ਉਨ੍ਹਾਂ ਦੇ ਪੁੱਤਰ ਰਵਿੰਦਰਜੀਤ ਸਿੰਘ ਬਿੰਦੀ ਨੇ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੀ 2015 ’ਚ ਸ਼ੁਰੂਆਤ ਕਰ ਕੇ ਸਾਕਾਰ ਕੀਤਾ। ਸੰਸਥਾ ’ਚ ਇਲਾਕੇ ਭਰ ਦੇ 45 ਤੋਂ ਵੱਧ ਪਿੰਡਾਂ ਦੇ ਬੱਚੇ ਦੇਸ਼ ਦੇ 5 ਰਾਜਾਂ ਦੇ ਮਾਹਿਰ, ਤਜਰਬੇਕਾਰ ਅਧਿਆਪਕਾਂ ਤੋਂ ਵਿੱਦਿਆ ਗ੍ਰਹਿਣ ਕਰ ਰਹੇ ਹਨ। ਵਿਸ਼ਵ ਦੇ 19 ਦੇਸ਼ਾਂ ਦੇ 28 ਸਕੂਲਾਂ ਨਾਲ ਆਪਸੀ ਵਿੱਦਿਆ ਦਾ ਅਦਾਨ-ਪ੍ਰਦਾਨ ਕਰਨ ਵਾਲਾ ਇਲਾਕੇ ਦਾ ਪਹਿਲਾਂ ਸਕੂਲ ਬਣ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਸਾਂਝੇ ਯਤਨ ਜੁਟਾਉਣ ਦੀ ਲੋੜ- ਪਰਗਟ ਸਿੰਘ ਅਗਲੀ ਖ਼ਬਰ ਸਕੂਲਾਂ ਦੇ ਖੁੱਲ੍ਹਣ ਤੇ ਬੰਦ ਹੋਣ ਸਮੇਂ ਟਿੱਪਰਾਂ ਦੀ ਆਵਾਜਾਈ ’ਤੇ ਰੋਕ
Ad Position 24