22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਿੰਡ ਗੁਰਥੜੀ ਵਿਖੇ ਓਮ ਸੰਨਜ਼ ਫ਼ੈਕਟਰੀ ਵਲੋਂ ਅੱਖਾਂ ਦੀ ਜਾਂਚ ਦਾ ਦੂਜਾ ਮੁਫ਼ਤ ਕੈਂਪ

ਸੰਗਤ ਮੰਡੀ, 21 ਅਕਤੂਬਰ (ਅੰਮ੍ਰਿਤ ਸ਼ਰਮਾ)- ਬਠਿੰਡਾ-ਡੱਬਵਾਲੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਗੁਰਥੜੀ ਵਿਖੇ ਓਮ ਸੰਨਜ਼ ਫ਼ੈਕਟਰੀ ਸੰਗਤ ਕਲਾਂ ਵਲੋਂ ਅੱਖਾਂ ਦੀ ਜਾਂਚ ਦਾ ਦੂਜਾ ਮੁਫ਼ਤ ਕੈਂਪ ਲਗਾਇਆ ਗਿਆ। ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਸੰਗਤ ਕਲਾਂ ਦੇ ਡਾਇਰੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਐਮ.

Ad Position 21
No active advertisement
ਅਜੀਤ ਡੈਸਕ 22-10-2026
ਸੰਗਤ ਮੰਡੀ, 21 ਅਕਤੂਬਰ (ਅੰਮ੍ਰਿਤ ਸ਼ਰਮਾ)- ਬਠਿੰਡਾ-ਡੱਬਵਾਲੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਗੁਰਥੜੀ ਵਿਖੇ ਓਮ ਸੰਨਜ਼ ਫ਼ੈਕਟਰੀ ਸੰਗਤ ਕਲਾਂ ਵਲੋਂ ਅੱਖਾਂ ਦੀ ਜਾਂਚ ਦਾ ਦੂਜਾ ਮੁਫ਼ਤ ਕੈਂਪ ਲਗਾਇਆ ਗਿਆ। ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਸੰਗਤ ਕਲਾਂ ਦੇ ਡਾਇਰੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਐਮ.ਡੀ. ਦੀਪ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਰ. ਡੀ. ਅਗਰਵਾਲ ਅਤੇ ਬਲਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਇਹ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 90 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 16 ਮਰੀਜ਼ ਅਪਰੇਸ਼ਨ ਕਰਕੇ ਲੈਂਜ਼ ਪਾਏ ਜਾਣ ਲਈ ਚੁਣੇ ਗਏ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਡਾ. ਹਰਜੀਤ ਸਿੰਘ ਬਠਿੰਡਾ ਦੀ ਅਗਵਾਈ ਹੇਠ ਡਾਕਟਰ ਪਵਨਪ੍ਰੀਤ, ਜਸਪ੍ਰੀਤ ਸਿੰਘ, ਹਰਜਸ ਕੌਰ ਅਤੇ ਕਮਲ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ 16 ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਦੀ ਲੋੜ ਪਾਈ ਗਈ ਹੈ, ਜਿਨ੍ਹਾਂ ਦੇ ਅਪਰੇਸ਼ਨ ਕਰਕੇ ਲੈਂਜ਼ ਪਾਏ ਜਾਣਗੇ। ਇਨ੍ਹਾਂ ਮਰੀਜ਼ਾਂ ਨੂੰ ਡਾਕਟਰਾਂ ਵਲੋਂ ਅਪਰੇਸ਼ਨ ਲਈ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਵਲੋਂ ਆਪਣੀ ਗੱਡੀ ਰਾਹੀਂ ਹਸਪਤਾਲ ਲਿਜਾਇਆ ਜਾਵੇਗਾ ਅਤੇ ਅਪਰੇਸ਼ਨ ਤੋਂ ਬਾਅਦ ਉਸੇ ਗੱਡੀ ਰਾਹੀਂ ਵਾਪਸ ਘਰ ਛੱਡਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਡਾ. ਹਰਜੀਤ ਸਿੰਘ ਵਲੋਂ ਹਰ ਮਹੀਨੇ ਦੇ ਆਖ਼ਰੀ ਦਿਨ ਮੁਫ਼ਤ ਅੱਖਾਂ ਦੇ ਅਪਰੇਸ਼ਨ ਕਰਕੇ ਲੈਂਜ਼ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਗੁਰਥੜੀ ਦੇ ਸਰਪੰਚ ਕਾਲਾ ਸਿੰਘ, ਪੰਚ ਗੁਰਤੇਜ ਸਿੰਘ, ਸਾਬਕਾ ਪੰਚ ਸੁਖਦੇਵ ਸਿੰਘ, ਭੋਲਾ ਸਿੰਘ ਖ਼ਾਲਸਾ, ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧੀਰਾ ਸਿੰਘ, ਡਾ. ਰਾਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਐਮ ਸਕੂਲ ਕਰਾੜਵਾਲਾ ਦੀਆਂ ਪੰਜ ਟੀਮਾਂ ਨੇ ‘ਖੇਡਾਂ ਵਤਨ ਪੰਜਾਬ’ ਦੀਆਂ ’ਚ ਜੇਤੂ ਰਹਿਣ ਦਾ ਮਾਣ ਹਾਸਿਲ ਕੀਤਾ ਅਗਲੀ ਖ਼ਬਰ ਹੁਸ਼ਿਆਰ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24