17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਾਮਰੇਡ ਜਗੀਰ ਸਿੰਘ ਜੋਗਾ ਸਕੂਲ ਵਿਖੇ 2 ਰੋਜ਼ਾ ਪੁਸਤਕ ਮੇਲਾ ਸ਼ੁਰੂ

ਜੋਗਾ, 17 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸ਼ਬਦ ਸਾਂਝ ਸੰਸਥਾ ਦੇ ਨੌਜਵਾਨ ਸਾਹਿਤਕ ਪ੍ਰੇਮੀਆਂ ਵਲੋਂ ਸਥਾਨਕ ਕਾਮਰੇਡ ਜਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਵਿਖੇ 2 ਰੋਜ਼ਾ ਪੁਸਤਕ ਮੇਲਾ ਸ਼ੁਰੂ ਹੋਇਆ। ਮੇਲੇ ਦੇ ਪ੍ਰਬੰਧਕ ਗੁਰਸੇਵਕ ਸਿੰਘ ਗੁਰੀ ਜੋਗਾ ਅਤੇ ਡਾ.

Ad Position 21
No active advertisement
ਕਾਮਰੇਡ ਜਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਜੋਗਾ ਵਿਖੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ। ਅਜੀਤ ਤਸਵੀਰ 18-10-2026
ਜੋਗਾ, 17 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸ਼ਬਦ ਸਾਂਝ ਸੰਸਥਾ ਦੇ ਨੌਜਵਾਨ ਸਾਹਿਤਕ ਪ੍ਰੇਮੀਆਂ ਵਲੋਂ ਸਥਾਨਕ ਕਾਮਰੇਡ ਜਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਵਿਖੇ 2 ਰੋਜ਼ਾ ਪੁਸਤਕ ਮੇਲਾ ਸ਼ੁਰੂ ਹੋਇਆ। ਮੇਲੇ ਦੇ ਪ੍ਰਬੰਧਕ ਗੁਰਸੇਵਕ ਸਿੰਘ ਗੁਰੀ ਜੋਗਾ ਅਤੇ ਡਾ. ਸੁਖਪਾਲ ਜੋਗਾ ਨੇ ਦੱਸਿਆ ਕਿ ਮੇਲੇ ਦੌਰਾਨ ਜਿੱਥੇ ਵੱਖ-ਵੱਖ ਪੁਸਤਕ ਵਿਕਰੇਤਾ ਵਲੋਂ ਲਗਾਈਆਂ ਗਈਆਂ ਸਟਾਲਾਂ ਤੋਂ ਪੁਸਤਕ ਪ੍ਰੇਮੀਆਂ ਨੇ ਪੁਸਤਕਾਂ ਖ਼ਰੀਦੀਆਂ ਗਈਆਂ ਉੱਥੇ ਵੱਖ-ਵੱਖ ਸਾਹਿਤਕ ਸ਼ਖ਼ਸੀਅਤਾਂ ਦਾ ਰੂ-ਬਰੂ ਸਮਾਗਮ ਵੀ ਕਰਵਾਇਆ ਗਿਆ। ਸ਼ੁਰੂਆਤ ਸਮੇਂ ਸਵਾਗਤੀ ਸ਼ਬਦ ਕਹਾਣੀਕਾਰ ਦਰਸ਼ਨ ਜੋਗਾ ਨੇ ਕਹੇ। ਉੱਘੇ ਗਲਪਕਾਰ ਬਲਦੇਵ ਸਿੰਘ ਸੜਕਨਾਮਾ ਨੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਦੱਸਦਿਆਂ ਸਮਾਜ ਵਿੱਚ ਪੁਸਤਕਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਪੁਸਤਕਾਂ ਪੜ੍ਹਨ ਦੀ ਘਟ ਰਹੀ ਰੁਚੀ ਨੂੰ ਤੋੜਨ ਲਈ ਅਜਿਹੇ ਮੇਲੇ ਆਯੋਜਨ ਕਰਨ ਲਈ ਧਿਆਨ ਦੇਣ ਬਾਰੇ ਗੱਲਬਾਤ ਕੀਤੀ। ਡਾ. ਕੁਲਦੀਪ ਸਿੰਘ ਦੀਪ ਨੇ ਪਰਵਿੰਦਰ ਸਿੰਘ ਝੋਟਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ’ਚੋਂ ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਜਾਗਰੂਕਤਾ ਵੱਲ ਪੁਸਤਕਾਂ ਦਾ ਵੱਡਾ ਰੋਲ ਹੈ। ਕਹਾਣੀਕਾਰ ਨਿਰੰਜਣ ਬੋਹਾ ਨੇ ਪੜ੍ਹਨ ਦੀ ਆਦਤ ਬਣਾਉਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਬਾਰੇ ਜਾਗਰੂਕ ਕੀਤਾ। ਪਰਗਟ ਸਿੰਘ ਸਤੌਜ ਨੇ ਸਾਹਿਤਕ ਰੁਚੀ ਕਿਵੇਂ ਪੈਦਾ ਕੀਤੀ ਜਾਂਦੀ ਹੈ, ਬਾਰੇ ਗੱਲਬਾਤ ਕੀਤੀ। ਡਾ. ਅਵਤਾਰ ਰੇਨੈਸਾਂ ਸਕੂਲ ਨੇ ਅਜੋਕੇ ਵਰਤਾਰੇ ਅੰਦਰ ਵਧ ਰਹੇ ਅਪਰਾਧ ਉੱਪਰ ਚਿੰਤਾ ਦੀ ਲੋੜ ਹੈ। ਮੰਚ ਸੰਚਾਲਨ ਮਾਸਟਰ ਬਲਜੀਤ ਸਿੰਘ ਅਕਲੀਆ ਨੇ ਕੀਤਾ। ਇਸੇ ਦੌਰਾਨ ਇਨਕਲਾਬੀ ਗਾਇਕ ਅਜਮੇਰ ਅਕਲੀਆ ਨੇ ਗੀਤ ਪੇਸ਼ ਕੀਤੇ ਅਤੇ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲਾ ਜਗਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਨਿਰਨਾਇਕ ਦੀ ਭੂਮਿਕਾ ਮਾ: ਧਰਮਿੰਦਰ ਸਿੰਘ ਅਤੇ ਮਾ: ਗੁਰਲਾਲ ਸਿੰਘ ਨੇ ਨਿਭਾਈ। ਇਸ ਮੌਕੇ ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਅਮਰਜੀਤ ਸਿੰਘ ਗੋਗਾ, ਸਕੂਲ ਮੁਖੀ ਲੈਕ. ਅਮਨਦੀਪ ਸਿੰਘ, ਨਗਰ ਪੰਚਾਇਤ ਜੋਗਾ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ਈਨਾ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਿੰਟੂ, ਧੰਨਾ ਸਿੰਘ ਐਮ. ਸੀ., ਜਸਵੀਰ ਸਿੰਘ ਐਮ. ਸੀ., ਭਗਤ ਪੂਰਨ ਸਿੰਘ ਸੇਵਾ ਸੰਸਥਾ ਦੇ ਸੇਵਾਦਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਮੁਕਾਬਲਿਆਂ ’ਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥਕ ਤੇ ਪੰਜਾਬ ਦੇ ਮਸਲਿਆਂ ਦਾ ਹੋ ਸਕਦੈ ਹੱਲ- ਤਲਵੰਡੀ
Ad Position 24