17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦਾ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਭੀਖੀ ਦੇ ਸਕੇਟਿੰਗ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ

ਭੀਖੀ, 17 ਅਕਤੂਬਰ (ਬਲਕਾਰ ਸਿੰਘ ਸਹੋਤਾ)- ਖੇਡਾਂ ਵਤਨ ਪੰਜਾਬ ਦੀਆਂ ਦੇ ਸਕੇਟਿੰਗ ਮੁਕਾਬਲੇ ਰੈਨੇਸਾਂ ਸਕੂਲ ਮਾਨਸਾ ਵਿਖੇ ਕਰਵਾਏ ਗਏ, ਜਿਸ ਵਿਚ ਦਾ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਭੀਖੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ਵਿਚ ਤਗਮੇ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ । ਪ੍ਰਿੰਸੀਪਲ ਦਿਲਪ੍ਰੀਤ ਖੁਰਾਣਾ ਨੇ ਦੱਸਿਆ ਕਿ ਅੰਡਰ-14 ਵਰਗ ’ਚ ਸਿਮਰੀਤ ਕੌਰ, ਹਰਮਨ ਕੌਰ, ਤਰਨਪ੍ਰੀਤ ਸਿੰਘ ਨੇ ਪਹਿਲਾ ਤੇ ਅਮਨਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 18-10-2026
ਭੀਖੀ, 17 ਅਕਤੂਬਰ (ਬਲਕਾਰ ਸਿੰਘ ਸਹੋਤਾ)- ਖੇਡਾਂ ਵਤਨ ਪੰਜਾਬ ਦੀਆਂ ਦੇ ਸਕੇਟਿੰਗ ਮੁਕਾਬਲੇ ਰੈਨੇਸਾਂ ਸਕੂਲ ਮਾਨਸਾ ਵਿਖੇ ਕਰਵਾਏ ਗਏ, ਜਿਸ ਵਿਚ ਦਾ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਭੀਖੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ਵਿਚ ਤਗਮੇ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ । ਪ੍ਰਿੰਸੀਪਲ ਦਿਲਪ੍ਰੀਤ ਖੁਰਾਣਾ ਨੇ ਦੱਸਿਆ ਕਿ ਅੰਡਰ-14 ਵਰਗ ’ਚ ਸਿਮਰੀਤ ਕੌਰ, ਹਰਮਨ ਕੌਰ, ਤਰਨਪ੍ਰੀਤ ਸਿੰਘ ਨੇ ਪਹਿਲਾ ਤੇ ਅਮਨਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ’ਚ ਰਵਿੰਦਰ ਸਿੰਘ ਨੇ ਪਹਿਲਾ ਤੇ ਬਿਕਰਮਜੀਤ ਸਿੰਘ ਨੇ ਤੀਜਾ ਸਥਾਨ ਮੱਲਿਆ। ਉਨ੍ਹਾਂ ਦੱਸਿਆ ਕਿ ਸਿਮਰੀਤ ਕੌਰ, ਹਰਮਨ ਕੌਰ, ਰਵਿੰਦਰ ਸਿੰਘ ਤੇ ਤਰਨਪ੍ਰੀਤ ਸਿੰਘ ਦੀ ਰਾਜ ਪੱਧਰੀ ਖੇਡਾਂ ’ਚ ਚੋਣ ਹੋਈ। ਡੀ.ਪੀ.ਈ. ਜਗਸੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਰਵਿੰਦਰ ਸਿੰਘ ਨੇ ਵਾਲੀਬਾਲ ਸ਼ੂਟਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਅਤੇ ਰਾਜ ਪੱਧਰੀ ਖੇਡਾਂ ਲਈ ਚੋਣ ਕਰਵਾਈ। ਇਸ ਮੌਕੇ ਸਕੂਲ ਚੇਅਰਮੈਨ ਸੁਰੇਸ਼ ਸਿੰਗਲਾ, ਮੈਨੇਜਿੰਗ ਡਾਇਰੈਕਟਰ ਰਾਜੇਸ਼ ਕਾਂਸਲ, ਪ੍ਰਿੰਸੀਪਲ ਦਿਲਪ੍ਰੀਤ ਖੁਰਾਣਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰਾਮਜੀਤ ਸਿੰਘ ਬਰੇਟਾ ਨੇ ‘ਆਪ’ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਵਧੀਆ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਅਮਨਦੀਪ ਕੌਰ, ਅਕੰਸ਼ੀ ਗੋਇਲ, ਯਾਦਵਿੰਦਰ ਕੌਰ, ਹਰਮਨਦੀਪ ਕੌਰ, ਨੈਨਸੀ ਨੈਸ਼ਨਲ ਕਾਲਜ...
Ad Position 24