ਅੱਜ ਸੰਗਰੂਰ ਰੈਲੀ ਲਈ ਰਾਮਪੁਰਾ ਫੂਲ ਤੋਂ ਵਿਸ਼ਾਲ ਤਿਆਰੀਆਂ
ਰਾਮਪੁਰਾ ਫੂਲ , 9 ਅਕਤੂਬਰ ( ਸ਼ਰਮਾ ): ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕਰਨ ਦੇ ਮਕਸਦ ਨਾਲ ਸੰਗਰੂਰ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਦਾ ਹਲਕਾ ਹੈ ।
ਰਾਮਪੁਰਾ ਫੂਲ , 9 ਅਕਤੂਬਰ ( ਸ਼ਰਮਾ ): ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕਰਨ ਦੇ ਮਕਸਦ ਨਾਲ ਸੰਗਰੂਰ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਦਾ ਹਲਕਾ ਹੈ । ਇਸ ਇਕੱਠ ਵਿਚ ਪੰਜਾਬ ਭਰ ਦੇ ਮੁਲਾਜ਼ਮਾਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ । ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਗੁਰਸੇਵਕ ਫੂਲ ਨੇ ਦੱਸਿਆ ਕਿ ਰਾਮਪੁਰਾ ਫੂਲ ਤੋਂ ਮੁਲਾਜ਼ਮਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਵਿਚ ਆਪ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ । ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ-ਮਾਮਲਾ ਦਰਜ ਕੋਟਫੱਤਾ , 9 ਅਕਤੂਬਰ ( ਰਣਜੀਤ ਸਿੰਘ ਬੁੱਟਰ )- ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ । ਪੁਲਿਸ ਜਾਣਕਾਰੀ ਅਨੁਸਾਰ ਸੀ ਆਈ ਏ -1 ਦੀ ਪੁਲਿਸ ਵਲੋਂ ਰਾਜਪਾਲ ਸਿੰਘ ਵਾਸੀ ਕੋਟਸ਼ਮੀਰ ਨੂੰ 41 ਗਰਾਮ ਹੈਰੋਇਨ ਸਮੇਤ ਗਰੋਥ ਸੈਂਟਰ ਨੇੜਿਓਂ ਕਾਬੂ ਕੀਤਾ । ਸੀ ਆਈ ਏ -1 ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਵਲੋਂ ਮੁਕੱਦਮਾ ਨੰਬਰ 247 ਐਨ . ਡੀ . ਪੀ . ਐਸ . ਐਕਟ ਤਹਿਤ ਦਰਜ ਕਰਕੇ ਮੁਲਜ਼ਮ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ । ਇਕ ਹੋਰ ਮੁਕੱਦਮੇ ਵਿਚ ਪੁਲਿਸ ਥਾਣਾ ਕੋਟ ਫੱਤਾ ਦੀ ਟੀਮ ਵੱਲੋਂ ਕੁਲਦੀਪ ਸਿੰਘ ਵਾਸੀ ਚਨਾਰਥਲ ਨੂੰ ਪਿੰਡ ਭਾਈ ਬਖਤੌਰ ਦੇ ਨੇੜੇ 30 ਗੋਲੀਆਂ ਐਲਪਰਾਜੋਲਮ ਸਮੇਤ ਕਾਬੂ ਕੀਤਾ । ਪੁਲਿਸ ਥਾਣਾ ਕੋਟਫੱਤਾ ਦੇ ਐਸ ਆਈ ਜਸਪ੍ਰੀਤ ਕੌਰ ਵਲੋਂ ਮੁਕੱਦਮਾ ਨੰਬਰ 122 ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰਕੇ ਮੁਲਜ਼ਮ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ।