ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ ਸਰਦੂਲਗੜ੍ਹ ਦੇ ਖਿਡਾਰੀਆਂ ਦੀ ਚੜ੍ਹਤ ਰਹੀ
ਮਾਨਸਾ, 6 ਅਕਤੂਬਰ (ਰਾਵਿੰਦਰ ਸਿੰਘ ਰਵੀ)- 70ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਐਥਲੈਟਿਕਸ ਦੇ ਦੂਜੇ ਦਿਨ ਵੱਖ-ਵੱਖ ਉਮਰ ਵਰਗਾਂ ’ਚ ਰੋਚਕ ਮੁਕਾਬਲੇ ਹੋਏ। ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਅੰਡਰ-19 (ਕੁੜੀਆਂ) 3000 ਮੀਟਰ ਵਾਕ ’ਚ ਨਮਨਪ੍ਰੀਤ ਕੌਰ ਸਰਦੂਲਗੜ੍ਹ ਨੇ ਪਹਿਲਾ ਤੇ ਮਨਜੋਤ ਕੌਰ ਮਾਨਸਾ ਨੇ ਦੂਜਾ ਸਥਾਨ ਹਾਸਲ ਕੀਤਾ।
ਮਾਨਸਾ, 6 ਅਕਤੂਬਰ (ਰਾਵਿੰਦਰ ਸਿੰਘ ਰਵੀ)- 70ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਐਥਲੈਟਿਕਸ ਦੇ ਦੂਜੇ ਦਿਨ ਵੱਖ-ਵੱਖ ਉਮਰ ਵਰਗਾਂ ’ਚ ਰੋਚਕ ਮੁਕਾਬਲੇ ਹੋਏ। ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਅੰਡਰ-19 (ਕੁੜੀਆਂ) 3000 ਮੀਟਰ ਵਾਕ ’ਚ ਨਮਨਪ੍ਰੀਤ ਕੌਰ ਸਰਦੂਲਗੜ੍ਹ ਨੇ ਪਹਿਲਾ ਤੇ ਮਨਜੋਤ ਕੌਰ ਮਾਨਸਾ ਨੇ ਦੂਜਾ ਸਥਾਨ ਹਾਸਲ ਕੀਤਾ। 200 ਮੀਟਰ ’ਚ ਹਰਬਾਗ ਕੌਰ ਸਰਦੂਲਗੜ੍ਹ ਪਹਿਲੇ ਤੇ ਅੰਸਿਕਾ ਬਰੇਟਾ, ਅੰਡਰ-17 ਸਾਲ 3000 ਮੀਟਰ ’ਚ ਮੀਨੂ ਕੁਮਾਰੀ ਸਰਦੂਲਗੜ੍ਹ ਤੇ ਜਸ਼ਨ ਕੌਰ ਭੀਖੀ, 200 ਮੀਟਰ ’ਚ ਗਗਨਦੀਪ ਕੌਰ ਸਰਦੂਲਗੜ੍ਹ ਤੇ ਪ੍ਰਨੀਤ ਕੌਰ ਝੁਨੀਰ, ਅੰਡਰ-14 ਸਾਲ 200 ਮੀਟਰ ਦੌੜ ’ਚ ਅੰਜਲੀ ਰਾਗੇਰਾ ਸਰਦੂਲਗੜ੍ਹ ਤੇ ਸਿਮਰਨ ਰਾਣੀ ਮੂਸਾ, ਅੰਡਰ-14 ਲੰਬੀ ਛਾਲ ’ਚ ਏਕਨੂਰ ਕੌਰ ਫਫੜੇ ਭਾਈਕੇ ਤੇ ਕੀਰਤੀ ਸਰਦੂਲਗੜ੍ਹ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਮੱਲਿਆ। ਅੰਡਰ-19 ਸਾਲ (ਲੜਕਿਆਂ) 3000 ਮੀਟਰ ਦੌੜ ’ਚ ਕ੍ਰਿਸ਼ਨ ਸਿੰਘ ਬੋਹਾ ਨੇ ਪਹਿਲਾ ਤੇ ਦੁਰਵਿੰਦਰ ਸਿੰਘ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ । 200 ਮੀਟਰ ’ਚ ਹਰਮਨਪ੍ਰੀਤ ਸਿੰਘ ਝੁਨੀਰ ਤੇ ਸਗਨਪ੍ਰੀਤ ਸਿੰਘ ਮਾਨਸਾ, ਅੰਡਰ-17 ਸਾਲ 3000 ਮੀਟਰ ’ਚ ਵਿਨੈ ਸਿੰਘ ਮਾਨਸਾ ਤੇ ਗੁਰਪ੍ਰੀਤ ਸਿੰਘ ਸਰਦੂਲਗੜ੍ਹ, 200 ਮੀਟਰ ’ਚ ਯੋਗੇਸ਼ ਕੁਮਾਰ ਤੇ ਕੁਲਦੀਪ ਸਿੰਘ ਦੋਵੇਂ ਸਰਦੂਲਗੜ੍ਹ, ਅੰਡਰ-14 ਸਾਲ 200 ਮੀਟਰ ’ਚ ਕਰਮਨ ਸਿੰਘ ਸਰਦੂਲਗੜ੍ਹ ਤੇ ਹਰਨੂਰ ਸਿੰਘ ਬਰੇਟਾ, ਅੰਡਰ-14 ਲੰਬੀ ਛਾਲ ’ਚ ਸਹਿਜਪ੍ਰੀਤ ਸਿੰਘ ਫਫੜੇ ਭਾਈਕੇ ਤੇ ਅਭੀਕਰਨ ਸਿੰਘ ਬੋਹਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।