ਮੋਤਾ ਸਿੰਘ ਧਰਮਸ਼ਾਲਾ ’ਚ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਮਾਨਸਾ, 4 ਅਕਤੂਬਰ (ਰਵੀ)- ਭਗਤ ਨਾਮਦੇਵ ਚੈਰੀਟੇਬਲ ਸੁਸਾਇਟੀ ਵਲੋਂ ਸਥਾਨਕ ਮੋਤਾ ਸਿੰਘ ਧਰਮਸ਼ਾਲਾ ਵਿਖੇ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਡਾ.
ਮਾਨਸਾ, 4 ਅਕਤੂਬਰ (ਰਵੀ)- ਭਗਤ ਨਾਮਦੇਵ ਚੈਰੀਟੇਬਲ ਸੁਸਾਇਟੀ ਵਲੋਂ ਸਥਾਨਕ ਮੋਤਾ ਸਿੰਘ ਧਰਮਸ਼ਾਲਾ ਵਿਖੇ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਡਾ. ਮਾਨਵ ਜਿੰਦਲ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਵੰਡੀਆਂ। ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਸਮਾਜ ਸੇਵਾ ’ਚ ਸੁਸਾਇਟੀ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ 10 ਸਾਲ ਤੱਕ ਦੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਚੱਪਲਾਂ ਵੰਡੀਆਂ। ਡਾ. ਜਿੰਦਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਮੁਫ਼ਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਜਗਦੀਸ਼ ਸਿੰਘ ਬੱਟੂ, ਆਤਮਾ ਸਿੰਘ ਭੋਲਾ, ਹੰਸਾ ਸਿੰਘ, ਸ਼ੰਟੀ ਲਹਿਰੀ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ ਰਾਏ, ਸੁਖਵਿੰਦਰ ਜੱਸਲ, ਬਲਵੀਰ ਸਿੰਘ, ਯਾਦਵਿੰਦਰ ਸਿੰਘ ਜੱਸਲ, ਬਿਕਰਮਜੀਤ ਸਿੰਘ ਬੌਬੀ, ਬੰਤ ਸਿੰਘ ਜੱਸਲ, ਅਰਵਿੰਦਰ ਸਿੰਘ, ਗੁਰਮੀਤ ਸਿੰਘ, ਭਜਨ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।