03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਦੀ ਖ਼ੁਸ਼ੀ ’ਚ ਲੱਡੂ ਵੰਡੇ

ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਬਕਾ ਮੰਤਰੀ ਤੇ ਉਲੰਪੀਅਨ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਦਾ ਜ਼ਿਲ੍ਹੇ ਦੇ ਆਗੂਆਂ ਵਲੋਂ ਸਵਾਗਤ ਕੀਤਾ ਗਿਆ ਹੈ। ਇਸ ਨਿਯੁਕਤੀ ਬਦਲੇ ਕਾਂਗਰਸੀਆਂ ਨੇ ਸਥਾਨਕ 12 ਹੱਟਾਂ ਚੌਂਕ ਵਿਖੇ ਵੱਡਾ ਇਕੱਠ ਕਰ ਕੇ ਖ਼ੁਸ਼ੀ ’ਚ ਲੱਡੂ ਵੀ ਵੰਡੇ।

Ad Position 21
No active advertisement
ਅਜੀਤ ਡੈਸਕ 04-10-2026
ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਬਕਾ ਮੰਤਰੀ ਤੇ ਉਲੰਪੀਅਨ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਦਾ ਜ਼ਿਲ੍ਹੇ ਦੇ ਆਗੂਆਂ ਵਲੋਂ ਸਵਾਗਤ ਕੀਤਾ ਗਿਆ ਹੈ। ਇਸ ਨਿਯੁਕਤੀ ਬਦਲੇ ਕਾਂਗਰਸੀਆਂ ਨੇ ਸਥਾਨਕ 12 ਹੱਟਾਂ ਚੌਂਕ ਵਿਖੇ ਵੱਡਾ ਇਕੱਠ ਕਰ ਕੇ ਖ਼ੁਸ਼ੀ ’ਚ ਲੱਡੂ ਵੀ ਵੰਡੇ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨਿਰਵਿਵਾਦ ਆਗੂ ਹਨ, ਦੀ ਪ੍ਰਧਾਨਗੀ ’ਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕਰ ਕੇ ਸਰਕਾਰ ਬਣਾਵੇਗੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਅਜੀਤਇੰਦਰ ਸਿੰਘ ਮੋਫਰ, ਐਡਵੋਕੇਟ ਸਿਮਰਜੀਤ ਸਿੰਘ ਮਾਨਸ਼ਾਹੀਆ ਤੇ ਕੇਸਰ ਸਿੰਘ ਧਲੇਵਾਂ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਇਕਬਾਲ ਸਿੰਘ ਫਫੜੇ, ਸਤਪਾਲ ਮੱਤੀ, ਵਿਜੇ ਕੁਮਾਰ, ਨਵਲ ਕੁਮਾਰ, ਹਰਿੰਦਰ ਸ਼ਰਮਾ, ਸੁਰੇਸ਼ ਨੰਦਗੜ੍ਹੀਆ, ਬਲਵਿੰਦਰ ਨਾਰੰਗ, ਡਾ. ਮਨਜੀਤ ਸਿੰਘ ਰਾਣਾ, ਕਰਮ ਸਿੰਘ ਚੌਹਾਨ, ਸੰਤਾ ਸਿੰਘ ਦੰਦੀਵਾਲ, ਸਤੀਸ਼ ਮਹਿਤਾ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਆਦਿ ਹਾਜ਼ਰ ਸਨ। ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਮੋਫਰ ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਦੀ ਖੁਸ਼ੀ ’ਚ ਲੱਡੂ ਵੰਡੇ ਗਏ। ਕਾਂਗਰਸ ਪਾਟੀ ਦੇ ਹਲਕਾ ਇੰਚਾਰਜ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪਰਗਟ ਸਿੰਘ ਨੇਕ ਇਨਸਾਨ ਤੇ ਚੰਗੇ ਲੀਡਰ ਹਨ। ਉਨ੍ਹਾਂ ਹਲਕੇ ਦੇ ਵਰਕਰਾਂ ਨੂੰ ਆਪਸੀ ਵੈਰ-ਵਿਰੋਧ ਭੁਲਾ ਕੇ ਇੱਕਜੁੱਟ ਹੋ ਕੇ ਪਾਰਟੀ ਲਈ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਹਲਕਾ ਸਰਦੂਲਗੜ੍ਹ ਵਿਚ ਮਜ਼ਬੂਤ ਕਰਨ ਲਈ ਪਿੰਡ-ਪਿੰਡ ਅਤੇ ਵਰਕਰ-ਵਰਕਰ ਤੱਕ ਪਹੁੰਚ ਬਣਾਈ ਜਾਵੇਗੀ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਬਲਵੰਤ ਸਿੰਘ, ਅਜੈਬ ਸਿੰਘ ਚਚੋਹਰ, ਸਾਬਕਾ ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਗੁਰਦਾਸ ਸਿੰਘ ਚਹਿਲ, ਕੁਲਬੀਰ ਸਿੰਘ ਰਾਏਪੁਰ, ਵੀਰ ਦਵਿੰਦਰ ਹੈਪੀ ਅਟਵਾਲ, ਯੂਥ ਆਗੂ ਭੁਪਿੰਦਰ ਚਚੋਹਰ, ਗੁਰਜੀਤ ਸਿੰਘ ਬਹਿਣੀਵਾਲ, ਸੁਖਵਿੰਦਰ ਸਿੰਘ ਸੁੱਖੀ ਝੁਨੀਰ, ਕ੍ਰਿਸ਼ਨ ਝੁਨੀਰ, ਭੁਪਿੰਦਰ ਸਿੰਘ ਝੁਨੀਰ, ਵਿਨੋਦ ਕੁਮਾਰ ਸਿੰਗਲਾ ਝੁਨੀਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਭੁੱਲਾ ਸਿੰਘ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੇ ਬਲਾਕ ਪ੍ਰਧਾਨ ਚੁਣੇ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਅਗਵਾਈ ਵਾਲੇ ਮਾਰਚ ਦਾ ਮਾਨਸਾ ਜ਼ਿਲ੍ਹੇ ’ਚ ਭਰਵਾਂ ਸਵਾਗਤ
Ad Position 24