ਖੇਡਾਂ ਵਤਨ ਪੰਜਾਬ ਦੀਆਂ -4 ਅਥਲੈਟਿਕਸ , ਲੰਬੀ ਛਾਲ , ਟੇਬਲ ਟੈਨਿਸ , ਜੈਵਲਿਨ ਥਰੋਅ ਤੇ ਗਤਕੇ ਦੇ ਦਿਲਚਸਪ ਮੁਕਾਬਲੇ ਹੋਏ
ਮਾਨਸਾ, 3 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ 5ਵੇਂ ਦਿਨ ਅਥਲੈਟਿਕਸ, ਲੰਬੀ ਛਾਲ, ਟੇਬਲ ਟੈਨਿਸ, ਜੈਵਲਿਨ ਥਰੋਅ ਅਤੇ ਗਤਕੇ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਥਲੈਟਿਕਸ 41 ਤੋਂ 50 ਸਾਲ ਉਮਰ ਵਰਗ 800 ਮੀਟਰ ਦੌੜ ’ਚ ਹਰਪ੍ਰੀਤ ਸਿੰਘ ਨੇ ਪਹਿਲਾ, ਜਸਵੀਰ ਸਿੰਘ ਨੇ ਦੂਜਾ ਅਤੇ ਗੁਰਤੇਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਮਾਨਸਾ, 3 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ 5ਵੇਂ ਦਿਨ ਅਥਲੈਟਿਕਸ, ਲੰਬੀ ਛਾਲ, ਟੇਬਲ ਟੈਨਿਸ, ਜੈਵਲਿਨ ਥਰੋਅ ਅਤੇ ਗਤਕੇ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਥਲੈਟਿਕਸ 41 ਤੋਂ 50 ਸਾਲ ਉਮਰ ਵਰਗ 800 ਮੀਟਰ ਦੌੜ ’ਚ ਹਰਪ੍ਰੀਤ ਸਿੰਘ ਨੇ ਪਹਿਲਾ, ਜਸਵੀਰ ਸਿੰਘ ਨੇ ਦੂਜਾ ਅਤੇ ਗੁਰਤੇਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ ਵਾਕ ਵਿਚ 31 ਤੋਂ 40 ਸਾਲ ਲੜਕਿਆਂ ’ਚ ਬਿੱਟੂ ਸਿੰਘ ਪਹਿਲੇ, ਚਰਨਜੀਤ ਸਿੰਘ ਦੂਜੇ ਅਤੇ ਵਕੀਲ ਰਾਮ ਤੀਜੇ ਸਥਾਨ ’ਤੇ ਰਿਹਾ। 800 ਮੀਟਰ 51 ਤੋਂ 60 ਸਾਲ ਉਮਰ ਵਰਗ ’ਚ ਇਕਬਾਲ ਸਿੰਘ ਨੇ ਪਹਿਲਾ, ਗੁਲਾਬ ਸਿੰਘ ਨੇ ਦੂਜਾ ਸਥਾਨ ਮੱਲਿਆ। ਲੰਬੀ ਛਾਲ ਲੜਕੇ 31 ਤੋਂ 40 ਸਾਲ ਉਮਰ ਵਰਗ ’ਚ ਗੁਰਪ੍ਰੀਤ ਸ਼ਰਮਾ, ਜਗਤਾਰ ਖਾਨ ਤੇ ਬਲਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਲਿਆ। 100 ਮੀਟਰ ਦੌੜ 41 ਤੋਂ 50 ਸਾਲ ਉਮਰ ਵਰਗ ਲੜਕੀਆਂ ’ਚ ਸ਼ਿੰਦਰਪਾਲ ਕੌਰ ਤੇ ਬਲਜਿੰਦਰ ਕੌਰ, 100 ਮੀਟਰ ਦੌੜ 31 ਤੋਂ 40 ਸਾਲ ’ਚ ਸੰਦੀਪ ਕੌਰ ਤੇ ਸੁਖਬੀਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਸਥਾਨ ਮੱਲਿਆ। 200 ਮੀਟਰ 31 ਤੋਂ 40 ਸਾਲ ’ਚ ਅਵਤਾਰ ਸਿੰਘ ਨੇ ਪਹਿਲਾ, ਮਨਜੀਤ ਸਿੰਘ ਨੇ ਦੂਜਾ ਤੇ ਬਲਜਿੰਦਰ ਸਿੰਘ ਨੇ ਤੀਜਾ, 51 ਤੋਂ 60 ਸਾਲ ਉਮਰ ਵਰਗ ਲੜਕੀਆਂ ’ਚ ਪਰਮਜੀਤ ਕੌਰ ਪਹਿਲੇ ਸਥਾਨ ’ਤੇ ਰਹੀ। 400 ਮੀਟਰ 31 ਤੋਂ 40 ਸਾਲ ’ਚ ਬਲਜੀਤ ਸਿੰਘ ਨੇ ਪਹਿਲਾ, ਹਰਦੀਪ ਸਿੰਘ ਨੇ ਦੂਜਾ ਤੇ ਅਮਨਦੀਪ ਕੁਮਾਰ ਨੇ ਤੀਜਾ, ਲੰਬੀ ਛਾਲ 31 ਤੋਂ 40 ਸਾਲ ’ਚ ਗੁਰਪ੍ਰੀਤ ਸ਼ਰਮਾ ਨੇ ਪਹਿਲਾ, ਜਗਤਾਰ ਖਾਨ ਨੇ ਦੂਜਾ ਤੇ ਬਲਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ 31 ਤੋਂ 40 ਸਾਲ ’ਚ ਗੁਰਵਿੰਦਰ ਕੌਰ ਨੇ ਪਹਿਲਾ, ਡਿਸਕਸ ਥਰੋਅ 41 ਤੋਂ 50 ਸਾਲ ’ਚ ਰੁਪਿੰਦਰ ਕੌਰ ਨੇ ਪਹਿਲਾ ਤੇ ਸ਼ਿੰਦਰਪਾਲ ਕੌਰ ਨੇ ਦੂਜਾ, ਡਿਸਕਸ ਥਰੋਅ 41 ਤੋਂ 50 ਸਾਲ ’ਚ ਰਵਿੰਦਰ ਕੌਰ ਨੇ ਪਹਿਲਾ, ਸ਼ਿੰਦਰਪਾਲ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ 41 ਤੋਂ 50 ਸਾਲ ’ਚ ਬੀਰਪਾਲ ਕੌਰ ਨੇ ਪਹਿਲਾ, ਬੇਅੰਤ ਕੌਰ ਨੇ ਦੂਜਾ ਅਤੇ ਬਲਜਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ 31 ਤੋਂ 40 ਸਾਲ ’ਚ ਸੰਦੀਪ ਕੌਰ ਨੇ ਪਹਿਲਾ, ਕੁਲਵੀਰ ਕੌਰ ਨੇ ਦੂਜਾ, ਟੇਬਲ ਟੈਨਿਸ 41 ਤੋਂ 50 ਸਾਲ ’ਚ ਗੋਪਾਲ ਕ੍ਰਿਸ਼ਨ ਨੇ ਪਹਿਲਾ, ਅਮਿਤ ਸੂਦ ਨੇ ਦੂਜਾ ਅਤੇ ਮਨੀਸ਼ ਕੁਮਾਰ ਨੇ ਤੀਜਾ, ਹਰਦੀਪ ਸਿੰਘ ਨੇ ਚੌਥਾ, 31 ਤੋਂ 40 ਸਾਲ ਉਮਰ ਵਰਗ ਲੜਕੀਆਂ ’ਚ ਅਮਨਦੀਪ ਕੌਰ ਨੇ ਪਹਿਲਾ, ਸੁਖਜੀਤ ਕੌਰ ਨੇ ਦੂਜਾ ਤੇ ਮਹਿਕ ਨੇ ਤੀਜਾ, ਗਤਕਾ ਅੰਡਰ-14 ਸਾਲ ਉਮਰ ਵਰਗ ਸਿੰਗਲ ਸੋਟੀ ’ਚ ਟੀਮ ਆਦਰਸ਼ ਸਕੂਲ ਰਾਏਪੁਰ ਤੇ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ, ਪਹਾੜੀ ਸੋਟੀ ’ਚ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ ਤੇ ਆਦਰਸ਼ ਪਬਲਿਕ ਸਕੂਲ ਰਾਏਪੁਰ, ਸ਼ਸਤਰ ਪ੍ਰਦਰਸ਼ਨ ’ਚ ਆਲਮ ਜੋਤ ਕੌਰ ਤੇ ਅਨੁਰੀਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਸਾਲ ਉਮਰ ਵਰਗ ਸਿੰਗਲ ਸੋਟੀ ਟੀਮ ’ਚ ਆਦਰਸ਼ ਪਬਲਿਕ ਸਕੂਲ ਰਾਏਪੁਰ ਪਹਿਲੇ, ਸਿੱਖ ਮਾਰਸ਼ਲ ’ਚ ਮਾਨਸਾ ਦੂਜੇ ਸਥਾਨ ’ਤੇ ਰਿਹਾ। ਫਰੀ ਸੋਟੀ ’ਚ ਆਦਰਸ਼ ਪਬਲਿਕ ਸਕੂਲ ਰਾਏਪੁਰ ਨੇ ਪਹਿਲਾ, ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ ਨੇ ਦੂਜਾ ਤੇ ਅਕਾਲ ਅਕੈਡਮੀ ਭਾਈ ਦੇਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਕੋਚ, ਰੇਨੂ, ਬੇਅੰਤ ਕੌਰ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ, ਨਿਰਮਲ ਸਿੰਘ, ਰਾਜਵੀਰ ਮੌਦਗਿੱਲ, ਬਲਵਿੰਦਰ ਸਿੰਘ, ਸਿਮਰਜੀਤ ਸਿੰਘ ਬੱਬੀ ਆਦਿ ਹਾਜ਼ਰ ਸਨ। 03ਮਾਨਸਾ09 ਮਾਨਸਾ ਵਿਖੇ ਲੰਬੀ ਛਾਲ ਲਗਾਉਂਦਾ ਹੋਇਆ ਇਕ ਖਿਡਾਰੀ। ਤਸਵੀਰ : ਸੇਮੀ ਮਾਨਸਾ