28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ, 30 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ

ਮਾਨਸਾ, 28 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਨਸ਼ੀਲੀਆਂ ਵਸਤਾਂ ਬਰਾਮਦ ਕਰ ਕੇ 30 ਜਣਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਵਲੋਂ ਜਾਰੀ ਕੀਤੇ ਪ੍ਰੈੱਸ ਨੋਟ ’ਚ ਦੱਸਿਆ ਗਿਆ ਕਿ ਥਾਣਾ ਬੋਹਾ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਲੁਧਿਆਣਾ ਤੇ ਭਿੰਦਰ ਸਿੰਘ ਵਾਸੀ ਸੈਦੇਵਾਲਾ ਤੋਂ 12 ਗ੍ਰਾਮ, ਜਦਕਿ ਗੁਰਵਿੰਦਰ ਸਿੰਘ ਵਾਸੀ ਸੈਦੇਵਾਲਾ ਤੋਂ 6.

Ad Position 21
No active advertisement
ਅਜੀਤ ਡੈਸਕ 29-09-2026
ਮਾਨਸਾ, 28 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਨਸ਼ੀਲੀਆਂ ਵਸਤਾਂ ਬਰਾਮਦ ਕਰ ਕੇ 30 ਜਣਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਵਲੋਂ ਜਾਰੀ ਕੀਤੇ ਪ੍ਰੈੱਸ ਨੋਟ ’ਚ ਦੱਸਿਆ ਗਿਆ ਕਿ ਥਾਣਾ ਬੋਹਾ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਲੁਧਿਆਣਾ ਤੇ ਭਿੰਦਰ ਸਿੰਘ ਵਾਸੀ ਸੈਦੇਵਾਲਾ ਤੋਂ 12 ਗ੍ਰਾਮ, ਜਦਕਿ ਗੁਰਵਿੰਦਰ ਸਿੰਘ ਵਾਸੀ ਸੈਦੇਵਾਲਾ ਤੋਂ 6.08 ਗ੍ਰਾਮ, ਸਰਦੂਲਗੜ੍ਹ ਪੁਲਿਸ ਨੇ ਗੁਰਲਾਲ ਸਿੰਘ ਵਾਸੀ ਰਾਏਪੁਰ ਤੋਂ 8.20 ਗ੍ਰਾਮ, ਸਦਰ ਪੁਲਿਸ ਮਾਨਸਾ ਨੇ ਅਜੈ ਕੁਮਾਰ ਵਾਸੀ ਮੂਸਾ ਤੋਂ 5.65 ਗ੍ਰਾਮ, ਸ਼ਹਿਰੀ-1 ਮਾਨਸਾ ਪੁਲਿਸ ਨੇ ਸਾਗਰ ਵਾਸੀ ਮਾਨਸਾ ਤੋਂ 4 ਗ੍ਰਾਮ ਤੇ ਅਮਨਦੀਪ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸ਼ਹਿਰੀ-2 ਮਾਨਸਾ ਪੁਲਿਸ ਭੋਲਾ ਸਿੰਘ, ਰਾਂਝਾ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ ਤੇ ਆਸ਼ੂ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਜੌੜਕੀਆਂ ਪੁਲਿਸ ਨੇ ਜਗਸੀਰ ਸਿੰਘ ਵਾਸੀ ਬਠਿੰਡਾ ਤੋਂ 4 ਗ੍ਰਾਮ ਅਤੇ ਬਰੇਟਾ ਪੁਲਿਸ ਨੇ ਰਵੀ ਸਿੰਘ ਵਾਸੀ ਧਰਮਪੁਰਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ ਜੌੜਕੀਆਂ ਪੁਲਿਸ ਨੇ ਸੱਤਪਾਲ ਸਿੰਘ ਵਾਸੀ ਬਣਾਂਵਾਲੀ ਤੋਂ 10, ਬਰੇਟਾ ਪੁਲਿਸ ਨੇ ਹੈਪੀ ਸਿੰਘ ਵਾਸੀ ਧਰਮਪੁਰਾ ਤੋਂ 10, ਸ਼ਹਿਰੀ ਬੁਢਲਾਡਾ ਪੁਲਿਸ ਨੇ ਗੁਰਦਾਸਵੀਰ ਸਿੰਘ ਵਾਸੀ ਬੁਢਲਾਡਾ ਤੋਂ 10 ਤੇ ਸਨੀ ਵਾਸੀ ਬੁਢਲਾਡਾ ਤੋਂ 10, ਝੁਨੀਰ ਪੁਲਿਸ ਨੇ ਗੁਰਲਾਲ ਸਿੰਘ ਵਾਸੀ ਦਾਨੇਵਾਲਾ ਤੋਂ 20 ਤੇ ਰਾਮਕ੍ਰਿਸ਼ਨ ਸਿੰਘ, ਗੁਰਪ੍ਰੀਤ ਸਿੰਘ ਵਾਸੀ ਭੰਮੇ ਕਲਾਂ ਤੋਂ 20, ਸਦਰ ਮਾਨਸਾ ਪੁਲਿਸ ਨੇ ਅਮਰਜੀਤ ਖਾਂ ਵਾਸੀ ਦੁੱਲੋਵਾਲ ਤੋਂ 10 ਤੇ ਰਛਪਾਲ ਸਿੰਘ ਵਾਸੀ ਉੱਡਤ ਭਗਤ ਰਾਮ ਤੋਂ 10, ਸਦਰ ਬੁਢਲਾਡਾ ਪੁਲਿਸ ਨੇ ਜਗਤਾਰ ਸਿੰਘ ਵਾਸੀ ਦੋਦੜਾ ਤੋਂ 8 ਤੇ ਜੱਗਾ ਸਿੰਘ ਵਾਸੀ ਦੋਦੜਾ ਤੋਂ 10, ਭੀਖੀ ਪੁਲਿਸ ਨੇ ਗੁਰਜੀਵਨ ਸਿੰਘ ਵਾਸੀ ਸਮਾਓਂ ਤੋਂ 10 ਤੇ ਗੁਰਦਾਸ ਸਿੰਘ ਵਾਸੀ ਸਮਾਓਂ ਤੋਂ 10, ਜੋਗਾ ਪੁਲਿਸ ਨੇ ਬਚਿੱਤਰ ਸਿੰਘ ਵਾਸੀ ਰੱਲਾ ਤੋਂ 10, ਬੋਹਾ ਪੁਲਿਸ ਨੇ ਨਾਜ਼ਰ ਸਿੰਘ ਵਾਸੀ ਬੁਢਲਾਡਾ ਤੋਂ 10, ਜੋਗਾ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਰੱਲਾ ਤੋਂ 10 ਅਤੇ ਸਰਦੂਲਗੜ੍ਹ ਪੁਲਿਸ ਨੇ ਪਰਮਜੀਤ ਸਿੰਘ ਵਾਸੀ ਭਲਾਈਕੇ ਤੋਂ 20, ਜਦਕਿ ਦਰਸ਼ਨਾ ਰਾਣੀ ਵਾਸੀ ਲੋਹਗੜ੍ਹ ਤੋਂ 20 ਨਸ਼ੀਲੀਆਂ ਗੋਲੀਆਂ ਸਮੇਤ 50 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਦੀ ਕੁੱਟਮਾਰ ਕਰਨ ਵਾਲੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣੇ ਅੱਗੇ ਧਰਨਾ ਅਗਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਵਿਖੇ ਨੈਤਿਕ ਸਿੱਖਿਆ ਸੰਬੰਧੀ ਸੈਮੀਨਾਰ ਕਰਵਾਇਆ
Ad Position 24